Tue. Apr 23rd, 2019

‘ਠਗਸ ਆਫ ਹਿੰਦੁਸਤਾਨ’ ਲਈ ਆਮਿਰ ਖਾਨ ਦੀ ਮਾਂ ਨੇ ਉਨ੍ਹਾਂ ਨੂੰ ਦਿੱਤਾ ਸੀ ਇਕ ਖਾਸ ਗਿਫਟ!

‘ਠਗਸ ਆਫ ਹਿੰਦੁਸਤਾਨ’ ਲਈ ਆਮਿਰ ਖਾਨ ਦੀ ਮਾਂ ਨੇ ਉਨ੍ਹਾਂ ਨੂੰ ਦਿੱਤਾ ਸੀ ਇਕ ਖਾਸ ਗਿਫਟ!

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੁਸਤਾਨ’ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਹੈਰਾਨੀ ‘ਚ ਪਾਉਣ ਲਈ ਤਿਆਰ ਹਨ। ਹਾਲ ਹੀ ‘ਚ ਰਿਲੀਜ਼ ਹੋਏ ਫਿਲਮ ਦੇ ਟਰੇਲਰ ਅਤੇ ਪੋਸਟਰਜ਼ ‘ਚ ਆਮਿਰ ਖਾਨ ਨੇ ਆਪਣੇ ਫਿਰੰਗੀ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਆਮਿਰ ਆਪਣੇ ਇਸ ਲੁੱਕ ‘ਚ ਵਿਸ਼ੇਸ਼ ਤੌਰ ‘ਤੇ ਸੁਰਮਾ ਲਗਾਉਂਦੇ ਨਜ਼ਰ ਆਏ ਪਰ ਕੀ ਤੁਸੀਂ ਜਾਣਦੇ ਹੋ ਕਿ ਆਮਿਰ ਲਈ ਇਹ ਸੁਰਮਾ ਬੇਹੱਦ ਖਾਸ ਹੈ! ਫਿਲਮ ‘ਚ ਆਮਿਰ ਦੀਆਂ ਅੱਖਾਂ ‘ਚ ਸੁਰਮਾ ਉਨ੍ਹਾਂ ਦੇ ਲੁੱਕ ਦਾ ਹੀ ਇਕ ਹਿੱਸਾ ਹੈ ਅਤੇ ਸਭ ਤੋਂ ਮਹੱਤਵਪੂਰਨ, ਆਮਿਰ ਨੂੰ ਇਹ ਸੁਰਮਾ ਉਨ੍ਹਾਂ ਦੀ ਮਾਂ ਨੇ ਭੇਟ ਦੇ ਤੌਰ ‘ਤੇ ਦਿੱਤਾ ਸੀ, ਜਿਸ ਨੂੰ ਉਹ ਪੂਰੀ ਫਿਲਮ ‘ਚ ਲਗਾਏ ਹੋਏ ਦਿਖਾਈ ਦੇਣਗੇ। ‘ਠਗਸ ਆਫ ਹਿੰਦੁਸਤਾਨ’ ਦੀ ਕਹਾਣੀ 1795 ਦੀ ਹੈ, ਜਦੋਂ ਈਸਟ ਇੰਡੀਆ ਕੰਪਨੀ ਭਾਰਤ ‘ਚ ਵਪਾਰ ਕਰਨ ਆਈ ਸੀ ਪਰ ਹੌਲੀ-ਹੌਲੀ ਰਾਜ ਕਰਨ ਲੱਗੀ।

ਫਿਲਮ ‘ਚ ਅਮਿਤਾਭ ਬੱਚਨ ‘ਖੁਦਾਬਖਸ਼’ ਦੀ ਭੂਮਿਕਾ ਨਿਭਾ ਰਹੇ ਹਨ ਜਦਕਿ ਆਮਿਰ ਖਾਨ ‘ਫਿਰੰਗੀ’ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਬਿਹਤਰੀਨ ਤੀਰ-ਅੰਦਾਜ਼ੀ ਨਾਲ ਫਾਤਿਮਾ ਇਸ ‘ਚ ਖਤਰਨਾਕ ਸਟੰਟ ਕਰਦੀ ਹੋਈ ਅਮਿਤਾਭ ਬੱਚਨ ਦਾ ਸਹਾਰਾ ਬਣੀ ਹੈ। ਦੂਜੇ ਪਾਸੇ ਕੈਟਰੀਨਾ ਕੈਫ ‘ਫਿਰੰਗੀ’ ਆਮਿਰ ਖਾਨ ਨੂੰ ਆਪਣੀਆਂ ਅਦਾਵਾਂ ਨਾਲ ਦੀਵਾਨਾ ਬਣਾਉਂਦੀ ਹੋਈ ਨਜ਼ਰ ਆਵੇਗੀ। ‘ਠਗਸ ਆਫ ਹਿੰਦੁਸਤਾਨ’ ‘ਚ ਪਹਿਲੀ ਵਾਰ ਭਾਰਤੀ ਸਿਨੇਮਾ ਦੇ 2 ਸਭ ਤੋਂ ਵੱਡੇ ਸਟਾਰ ਅਮਿਤਾਭ ਬੱਚਨ ਅਤੇ ਆਮਿਰ ਖਾਨ ਇਕੱਠੇ ਨਜ਼ਰ ਆਉਣਗੇ। ਇਸ ਦੀਵਾਲੀ ‘ਠਗਸ ਆਫ ਹਿੰਦੁਸਤਾਨ’ ਵੱਡੀ ਸਕ੍ਰੀਨ ‘ਤੇ ਇਕ ਰੋਮਾਂਚਕ, ਸ਼ਾਨਦਾਰ ਅਨੁਭਵ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਯਸ਼ ਰਾਜ ਫਿਲਮਸ ਦੀ ਇਹ ਫਿਲਮ ਇਸ ਦੀਵਾਲੀ ‘ਤੇ ਰਿਲੀਜ਼ ਹੋਣ ਵਾਲੀ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ‘ਚੋਂ ਇਕ ਹੈ। ਵਿਜੈ ਕ੍ਰਿਸ਼ਣਾ ਆਚਾਰਿਆ ਵਲੋਂ ਨਿਰਦੇਸ਼ਿਤ ਇਹ ਫਿਲਮ 8 ਨਵੰਬਰ ਨੂੰ ਹਰੇਕ ਵਰਗ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

ਗੁਰਭਿੰਦਰ ਸਿੰਘ ਗੁਰੀ
99157-27311

Share Button

Leave a Reply

Your email address will not be published. Required fields are marked *

%d bloggers like this: