Sun. May 19th, 2019

ਟ੍ਰੈਵਲ ਏਜੰਟ ਦਫਤਰ ਬੰਦ ਕਰਕੇ ਫਰਾਰ

ਟ੍ਰੈਵਲ ਏਜੰਟ ਦਫਤਰ ਬੰਦ ਕਰਕੇ ਫਰਾਰ
ਪੀੜਿਤਾਂ ਨੇ ਥਾਣੇ ਪਹੁੰਚ ਕੇ ਕੀਤੀ ਮਾਮਲਾ ਦਰਜ ਕਰਨ ਦੀ ਮੰਗ

ਐਸ ਏ ਐਸ ਨਗਰ: ਸਥਾਨਕ ਫੇਜ 11 ਦੇ ਥਾਣੇ ਵਿੱਚ ਅੱਜ ਵੱਡੀ ਗਿਣਤੀ ਲੋਕਾਂ ਨੇ ਇਕਠੇ ਹੋ ਕੇ ਮੰਗ ਕੀਤੀ ਕਿ ਵਿਦੇਸ ਭੇਜਣ ਦੇ ਨਾਮ ਤੇ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਦਫਤਰ ਬੰਦ ਕਰਕੇ ਪੱਜਣ ਵਾਲੇ ਏਜੰਟ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ|
ਪੁਲੀਸ ਥਾਣਾ ਫੇਜ਼ 11 ਪਹੁੰਚੇ ਜਸਵੀਰ ਸਿੰਘ, ਭਾਰਤ ਭੂਸਣ, ਮਤਾ ਸਿੰਘ ਅਤੇ ਹੋਰਨਾਂ ਨੇ ਦਸਿਆ ਕਿ ਫੇਜ਼ 11 ਵਿੱਚ ਸਥਿਤ ਚਾਈਲਡ ਅਬੋਰਡ ਕੰਪਨੀ ਦੇ ਮਾਲਕ ਸ਼ੀਤਲ ਤੇ ਨਵਜੋਤ ਕੌਰ ਨੇ ਊਹਨਾਂ ਤੋਂ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਲੈ ਲਏ ਪਰ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ| ਪੀੜਿਤਾਂ ਨੇ ਸ਼ਿਕਾਇਤ ਕੀਤੀ ਕਿ ਇਸ ਸਬੰਧੀ ਉਹਨਾਂ ਵਲੋਂ ਪਹਿਲਾਂ ਵੀ ਪੁਲੀਸ ਨੂੰ ਸ਼ਿਕਾਇਤ ਦਿਤੀ ਸੀ ਅਤੇ ਉਸ ਵੇਲੇ ਪੁਲੀਸ ਅਫਸਰਾਂ ਨੇ ਕਿਹਾ ਸੀ ਕਿ ਇਸ ਟ੍ਰੇਵਲ ਏਜੰਟ ਦਾ ਪਾਸਪੋਰਟ ਪੁਲੀਸ ਨੇ ਆਪਣੇ ਕੋਲ ਰੱਖ ਲਿਆ ਹੈ, ਤੇ ਇਹ ਏਜੰਟ ਹੁਣ ਕਿਸੇ ਪਾਸੇ ਨਹੀਂ ਜਾ ਸਕੇਗਾ|
ਉਹਨਾਂ ਕਿਹਾ ਕਿ ਹੁਣ ਇਸ ਟ੍ਰੈਵਲ ਏਜੰਸੀ ਦੇ ਮਾਲਕ ਕੰਪਨੀ ਦੇ ਦਫਤਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਹਨ| ਖਬਰ ਲਿਖੇ ਜਾਣ ਤਕ ਇਹ ਸਾਰੇ ਵਿਅਕਤੀ ਫੇਜ 11 ਦੇ ਥਾਣੇ ਵਿਚ ਮੌਜੂਦ ਸਨ ਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *

%d bloggers like this: