ਟੋਹੜਾ ਪਰਿਵਾਰ ਤੇ ਸਮਰਥਕ ਆਮ ਆਦਮੀ ਪਾਰਟੀ ਨਾਲ ਡਟ ਕੇ ਖੜੇ ਹਨ: ਕੁਲਦੀਪ ਕੋਰ ਟੋਹੜਾ

ਟੋਹੜਾ ਪਰਿਵਾਰ ਤੇ ਸਮਰਥਕ ਆਮ ਆਦਮੀ ਪਾਰਟੀ ਨਾਲ ਡਟ ਕੇ ਖੜੇ ਹਨ: ਕੁਲਦੀਪ ਕੋਰ ਟੋਹੜਾ

ਪਟਿਆਲਾ 25 ਜੁਲਾਈ 2018: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਸੁਪੱਤਰੀ ਬੀਬੀ ਕੁਲਦੀਪ ਕੋਰ ਟੋਹੜਾ ਨੇ ਆਖਿਆ ਹੈ ਕਿ ਟੋਹੜਾ ਪਰਿਵਾਰ ਤੇ ਇਸ ਦੇ ਸਮਰਥਕ ਆਮ ਆਦਮੀ ਪਾਰਟੀ ਨਾਲ ਪੂਰੀ ਤਰਾਂ ਡਟ ਕੇ ਖੜੇ ਹਨ। ਬੀਬੀ ਟੋਹੜਾ ਅੱਜ ਇਥੇ ਆਪ ਦੀ ਮਜ਼ਬੂਤੀ ਲਈ ਸੱਦੀ ਮੀਟਿੰਗ ਮੋਕੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ਤੋ ਬਾਅਦ ਗੱਲਬਾਤ ਕਰ ਰਹੇ ਸਨ।

ਬੀਬੀ ਕੁਲਦੀਪ ਕੋਰ ਟੋਹੜਾ ਨੇ ਕਿਹਾ ਕਿ ਟੋਹੜਾ ਪਰਿਵਾਰ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਤੇ ਦੇਸ਼ ਪ੍ਰਤੀ ਸਚੁੱਜੀ ਸੋਚ ਕਾਰਨ ਹੀ ਪਹਿਲਾ ਆਪ ਦਾ ਪੱਲਾ ਫੜਿਆ ਸੀ ਤੇ ਅੱਜ ਵੀ ਇਹ ਪਰਿਵਾਰ ਪੂਰੀ ਤਰਾ ਸ੍ਰੀ ਕੇਜਰੀਵਾਲ ਦੀਆਂ ਨੀਤੀਆਂ ਨਾਲ ਸਹਿਮਤ ਹੈ । ਉਨਾਂ ਕਿਹਾ ਕਿ ਦਿੱਲੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਦੀ ਲੱਖ ਜੋਰ ਅਜਮਾਈ ਤੋ  ਬਾਅਦ ਜੋ ਸਟੇਟ ਦਾ ਮਾਡਲ ਸ੍ਰੀ ਕੇਜਰੀਵਾਲ ਨੇ ਦਿਤਾ ਹੈ ਉਹ ਸਾਰੇ ਦੇਸ ਦੀ ਇਕ ਵੱਡੀ ਉਦਾਰਨ ਹੈ।

ਬੀਬੀ ਟੋਹੜਾ ਨੇ ਕਿਹਾ ਕਿ ਪੰਜਾਬ ਨੂੰ ਪਹਿਲਾਂ 10 ਸਾਲ ਅਕਾਲੀ ਦਲ ਨੇ ਲੁੱਟ ਕੇ ਖਾਧਾ ਤੇ ਪੰਜਾਬ ਦਾ ਸਰਵਨਾਸ ਕੀਤਾ ਤੇ ਅੱਜ ਕਾਂਗਰਸ ਪੰਜਾਬ ਦਾ ਬੇੜਾ ਗਰਕ ਕਰਨ ਤੇ ਤੁਲੀ ਹੋਈ ਹੈ । ਉਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਇਨਾਂ ਦੋਹਾਂ ਪਾਰਟੀਆਂ ਦੇ ਘਟੀਆਂ ਕਾਰਨਾਮਿਆਂ ਤੋ ਨਿਰਾਸ਼ ਹੈ । ਉਨਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ , ਮੁਲਾਜਮ , ਨੋਜਵਾਨ , ਗਰੀਬ ਵਰਗ ਕਾਂਗਰਸ ਨੂੰ ਕੋਸ ਰਿਹਾ ਹੈ ਕਿਉਂਕਿ ਕਾਂਗਰਸ ਪੰਜਾਬ ਦੇ ਲੋਕਾਂ ਨਾਲ ਇਕ ਵੀ ਵਾਆਦਾ ਪੂਰਾ ਨਹੀ ਕਰ ਸਕੀ ਹੈ।

ਬੀਬੀ ਟੋਹੜਾ ਨੇ ਕਿਹਾ ਕਿ ਜਲਦ ਹੀ ਟੋਹੜਾ ਪਰਿਵਾਰ ਆਪ ਦੀ ਮਜ਼ਬੂਤੀ ਲਈ ਪਾਰਟੀ ਦੇ ਹੁਕਮ ਅਨੁਸਾਰ ਹਲਕਾ ਸਨੋਰ ਤੇ ਹੋਰ ਖੇਤਰਾਂ ਵਿਚ ਵਰਕਰਾਂ ਦੀਆਂ ਮੀਟਿੰਗਾ ਸ਼ੁਰੂ ਕਰੇਗਾ ਤੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਦੀਆਂ ਘਟੀਆਂ ਨੀਤੀਆਂ ਤੋ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਆ ਰਹੀਆਂ ਲੋਕ ਸਭਾ ਚੋਣਾਂ Îਵਿਚ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕੇ ।

ਬੀਬੀ ਟੋਹੜਾ ਨੇ ਕਿਹਾ ਕਿਹਾ ਟੋਹੜਾ ਪਰਿਵਾਰ ਪਾਰਟੀ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ, ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਵਿਚ ਪੂਰੇ ਪੰਜਾਬ ਵਿਚ ਪਾਰਟੀ ਦੀ ਮਜ਼ਬੂਤੀ ਲਈ ਮੁਹਿੰਮ ਚਲਾਵੇਗੀ ਤੇ ਸਮੁੱਚੇ ਪੰਜਾਬ ਵਿਚ ਪੰਥ ਰਤਨ ਜਥੇਦਾਰ ਟੋਹੜਾ ਦੇ ਸਮਰੱਥਕਾਂ ਨੂੰ ਆਪ ਪਾਰਟੀ ਨਾਲ ਜੋੜਿਆ ਜਾਵੇਗਾ । ਉਨਾਂ ਕਿਹਾ ਕਿ ਪਾਰਟੀ ਦੀ ਲੀਡਰਸਿਪ ਵਿਚ ਕੋਈ ਮਤਭੇਦ ਨਹੀ ਹਨ ਤੇ ਲੋਕ ਸਭਾ ਚੋਣਾਂ ਲਈ ਸਾਰੇ ਡਟ ਕੇ ਤਿਆਰੀ ਕਰ ਰਹੇ ਹਨ।  ਇਸ ਮੋਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੋਹੜਾ , ਸਾਬਕਾ ਚੈਅਰਮੈਨ ਹਰਿਦੰਰਪਾਲ ਸਿੰਘ ਟੋਹੜਾ, ਕੰਨਵਰਬੀਰ ਸਿੰਘ ਟੋਹੜਾ ਤੇ ਹੋਰ ਵੀ ਸਮਰਥਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: