Sat. Apr 20th, 2019

ਟੋਲ ਪਲਾਜ਼ੇ ਤੇ ਆਮ ਲੋਕਾਂ ਨੂੰ ਸੁਵਿਧਾ ਦੇਣ ਤੇ ਖਹਿਰੇ ਨੂੰ ਹੋ ਸਕਦੀ ਹੈ ਅਸੁਵਿਧਾ

ਟੋਲ ਪਲਾਜ਼ੇ ਤੇ ਆਮ ਲੋਕਾਂ ਨੂੰ ਸੁਵਿਧਾ ਦੇਣ ਤੇ ਖਹਿਰੇ ਨੂੰ ਹੋ ਸਕਦੀ ਹੈ ਅਸੁਵਿਧਾ

ਬੀਤੀ ਕੱਲ ਸੁਖਪਾਲ ਖਹਿਰਾ ਵਲੋਂ ਰੋਪੜ ਕੁਰਾਲੀ ਟੋਲ ਪਲਾਜ਼ਾ ਵਿਚੋਂ ਲੰਮੀਆਂ ਲੰਮੀਆਂ ਕਤਾਰਾਂ ਵਿੱਚ ਖੜੀਆਂ ਗੱਡੀਆਂ ਨੂੰ ਆਪ ਖੁਦ ਟੋਲ ਪਲਾਜ਼ੇ ਦਾ ਬੈਰੀਅਰ ਖੁਲਵਾ ਕੇ ਲੰਘਵਾਏ ਜਾਣ ਦਾ ਮੁੱਦਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। ਖਹਿਰਾ ਸਮਰਥਕ ਜਿੱਥੇ ਸੁਖਪਾਲ ਖਹਿਰਾ ਵਲੋਂ ਕੀਤੀ ਗਈ ਇਸ ਕਾਰਵਾਈ ਨੂੰ ਹਿੱਕ ਠੋਕ ਕੇ ਵਡਿਆਈ ਵਜੋਂ ਪ੍ਰਚਾਰ ਰਹੇ ਨੇ ਉੱਥੇ ਦੂਜੇ ਪਾਸੇ ਟੋਲ ਪਲਾਜ਼ਾ ਕੰਪਨੀ ਨੇ ਸੁਖਪਾਲ ਖਹਿਰਾ ਵਿਰੁੱਧ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨੇ ਪਿੰਡ ਸੋਲਖੀਆਂ ਨੇੜੇ ਬਣੇ ਕੰਪਨੀ ਦੇ ਟੋਲ ਪਲਾਜ਼ਾ ਨੂੰ ਧੱਕੇ ਨਾਲ ਖੁਲਵਾ ਕੇ ਬਿਨਾਂ ਟੈਕਸ ਦਿੱਤਿਆਂ ਉਥੋਂ ਲੰਘਵਾ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਸੀ ਜਦੋਂ ਉਥੋਂ ਲੰਘ ਰਹੇ ਸੁਖਪਾਲ ਖਹਿਰਾ ਵਲੋਂ ਟੋਲ ਪਲਾਜ਼ਾ ਦਾ ਬੈਰੀਅਰ ਖੁਲਵਾ ਕੇ ਗੱਡੀਆਂ ਲੰਘਵਾਏ ਜਾਣ ਦੀ ਵੀਡੀਓ ਆਪਣੇ ਫੇਸਬੁਕ ਪੇਜ਼ ਤੇ ਪਾ ਦਿੱਤੀ ਜਿਸ ਤੋਂ ਬਾਅਦ ਲੱਖਾਂ ਦੀ ਤਦਾਦ ਵਿੱਚ ਖਹਿਰਾ ਸਮਰਥਕਾਂ ਨੇ ਉਸਦੀ ਇਸ ਕਾਰਵਾਈ ਤੇ ਵਾਹ ਵਾਹ ਕੀਤੀ। ਮੌਕੇ ’ਤੇ ਬਣਾਈ ਗਈ ਵੀਡੀਓ ਵਿੱਚ ਖਹਿਰਾ ਦਾ ਇਹ ਕਹਿਣਾ ਸੀ ਕਿ ਉਹ ਇਹ ਟੋਲ ਪਲਾਜ਼ਾ ਇਸ ਲਈ ਖੁਲਵਾ ਰਹੇ ਹਨ ਕਿਉਂਕਿ ਲੋਕ ਇੱਥੇ ਲੰਮੀਆਂ ਲੰਮੀਆਂ ਕਤਾਰਾਂ ਵਿਚ ਰਾਹ ਖੁਲਣ ਦਾ ਇੰਤਜ਼ਾਰ ਕਰ ਰਹੇ ਹਨ ਜਦਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਟੋਲ ਪਲਾਜ਼ਾ ਤੇ ਵਾਹਨ ਨੂੰ ਤਿੰਨ ਮਿੰਟ ਤੋਂ ਵੱਧ ਉਡੀਕ ਨਹੀਂ ਕਰਵਾਈ ਜਾ ਸਕਦੀ। ਖਹਿਰਾ ਅਨੁਸਾਰ ਸਰਕਾਰਾਂ ਲੋਕਾਂ ਨਾਲ ਧੱਕਾ ਕਰ ਰਹੀਆਂ ਹਨ ਕਿਉਂਕਿ ਇੱਕ ਤਾਂ ਉਹ ਗੱਡੀ ਦੇ ਰਜਿਸਟ੍ਰੇਸ਼ਨ ਮੌਕੇ ਰੋਡ ਟੈਕਸ ਲੈਂਦੀਆਂ ਹਨ ਤੇ ਉਸ ਤੋਂ ਬਾਅਦ ਟੋਲ ਪਲਾਜ਼ਾ ਲੈ ਕੇ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਖਹਿਰਾ ਅਨੁਸਾਰ ਅਜਿਹਾ ਸਿਰਫ਼ ਹਿੰਦੁਸਤਾਨ ਅਤੇ ਪੰਜਾਬ ਵਿਚ ਹੀ ਹੋ ਰਿਹਾ ਹੈ ਜਿੱਥੇ ਹਰ 25 ਕਿਲੋਮੀਟਰ ਦੀ ਦੂਰੀ ਤੇ ਟੋਲ ਪਲਾਜ਼ਾ ਲਾਏ ਗਏ ਹਨ ਜਦਕਿ ਬਾਹਰਲੇ ਮੁਲਕਾਂ ਵਿਚ 100 ਮੀਲ ਤੇ ਕਿਤੇ ਕੋਈ ਇੱਕ ਟੋਲ ਪਲਾਜ਼ਾ ਨਜ਼ਰ ਆਉਂਦਾ ਹੈ।

Share Button

Leave a Reply

Your email address will not be published. Required fields are marked *

%d bloggers like this: