Wed. May 22nd, 2019

ਟੋਲ ਟੈਕਸ ਕਰਮਚਾਰੀ ਮੀਡੀਆ ਪ੍ਰਤੀ ਆਪਣੀਆਂ ਵਧੀਕੀਆਂ ਤੋਂ ਬਾਜ਼ ਆਵੇ: ਵਰਿੰਦਰ ਮਲਹੋਤਰਾ

ਟੋਲ ਟੈਕਸ ਕਰਮਚਾਰੀ ਮੀਡੀਆ ਪ੍ਰਤੀ ਆਪਣੀਆਂ ਵਧੀਕੀਆਂ ਤੋਂ ਬਾਜ਼ ਆਵੇ: ਵਰਿੰਦਰ ਮਲਹੋਤਰਾ

ਜੰਡਿਆਲਾ ਗੁਰੂ 5 ਦਸੰਬਰ ਵਰਿੰਦਰ ਸਿੰਘ :- ਭਾਵੇ ਕਿ ਪੰਜਾਬ ਸਰਕਾਰ ਵਲੋਂ ਪੱਤਰਕਾਰ ਭਾਈਚਾਰੇ ਨੂੰ ਟੋਲ ਟੈਕਸ ਬੈਰੀਅਰ ਤੇ ਪਰਚੀ ਮੁਆਫ ਦੀ ਸਹੂਲਤ ਦਿਤੀ ਹੋਈ ਹੈ ਪਰ ਪੰਜਾਬ ਵਿਚ ਹੀ ਪੰਜਾਬ ਸਰਕਾਰ ਦੇ ਹੁਕਮ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ । ਬੀਤੇ ਕੱਲ੍ਹ ਪੱਤਰਕਾਰ ਸੁਖਦੇਵ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕਕੇ ਵਾਪਿਸ ਅਪਨੇ ਘਰ ਕਾਰ ਰਾਹੀਂ ਟਾਂਗਰਾ ਜਾ ਰਹੇ ਸਨ ਤਾਂ ਰਸਤੇ ਵਿਚ ਨਿਝਰਪੁਰਾ ਟੋਲ ਬੈਰੀਅਰ ਤੇ ਜਦ ਉਹਨਾਂ ਨੇ ਬੈਰੀਅਰ ਤੇ ਸ਼ਨਾਖਤੀ ਕਾਰਡ ਦਿਖਾਕੇ ਪੱਤਰਕਾਰ ਦੱਸਿਆ ਤਾਂ ਮੌਕੇ ਤੇ ਕੈਬਿਨ ਵਿਚ ਬੈਠੇ ਕਰਮਚਾਰੀ ਵਲੋਂ ਸੁਖਦੇਵ ਸਿੰਘ ਸਮੇਤ ਪੱਤਰਕਾਰ ਭਾਈਚਾਰੇ ਨੂੰ ਵੀ ਮੰਦੀ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿਤੀ । ਇਸ ਸਬੰਧੀ ਜਦ ਸੁਖਦੇਵ ਸਿੰਘ ਵਲੋਂ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ (ਰਜਿ) ਨੂੰ ਸੂਚਿਤ ਕੀਤਾ ਗਿਆ ਤਾਂ ਪ੍ਰੈਸ ਕਲੱਬ 25-30 ਮੈਂਬਰ ਪ੍ਰਧਾਨ ਦੀ ਰਹਿਨੁਮਾਈ ਹੇਠ ਮੌਕੇ ਤੇ ਪਹੁੰਚ ਗਏ । ਚੇਅਰਮੈਨ ਸੁਨੀਲ ਦੇਵਗਨ ਅਤੇ ਸੁਰਿੰਦਰ ਕੁਮਾਰ ਨੇ ਟੋਲ ਬੈਰੀਅਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਇਕ ਵਾਰ ਫਿਰ ਅਧਿਕਾਰੀਆਂ ਵਲੋਂ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਸਤੋ ਬਾਅਦ ਕਲੱਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਸਿੰਘ ਵਲੋਂ ਕਾਨੂੰਨ ਦਾ ਪਾਠ ਪੜ੍ਹਾਉਂਦੇ ਹੋਏ ਟੋਲ ਟੈਕਸ ਦੇ ਸੀਨੀਅਰ ਅਧਿਕਾਰੀਆਂ ਕੋਲੋ ਪੁੱਛਿਆ ਕਿ ਕਿਸਦੀ ਮਨਜ਼ੂਰੀ ਨਾਲ ਇਹ ਟੋਲ ਟੈਕਸ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਹੈ ? ਐਡਵੋਕੇਟ ਨੇ ਦੱਸਿਆ ਕਿ ਆਰ ਟੀ ਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਇਸ ਟੋਲ ਟੈਕਸ ਦੀ ਮਿਆਦ ਖਤਮ ਹੋ ਚੁਕੀ ਹੈ । ਜਿਸਤੋ ਬਾਅਦ ਟੋਲ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਕਰਮਚਾਰੀ ਅਤੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚੇ ਐਸ ਐਚ ਉ ਹਰਪਾਲ ਸਿੰਘ, ਡੀ ਐਸ ਪੀ ਟਰੇਨਿਗ ਮਨਿੰਦਰਪਾਲ ਸਿੰਘ ਦੀ ਹਾਜਰੀ ਵਿਚ ਸਮੂਹ ਪੱਤਰਕਾਰ ਭਾਈਚਾਰੇ ਕੋਲੋਂ ਮੁਆਫੀ ਮੰਗੀ । ਇਸ ਮੌਕੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਟੋਲ ਟੈਕਸ ਬੈਰੀਅਰ ਦੇ ਅਧਿਕਾਰੀਆਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਅਗਰ ਉਹਨਾਂ ਨੇ ਫਿਰ ਪੱਤਰਕਾਰ ਭਾਈਚਾਰੇ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਤਾਂ ਇਸਦਾ ਨਤੀਜਾ ਉਹਨਾਂ ਨੂੰ ਆਪ ਭੁਗਤਨਾ ਪਵੇਗਾ । ਇਸ ਸਬੰਧੀ ਐਸ ਐਚ ਉ ਹਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਦੋਹਾਂ ਧਿਰਾਂ ਨੂੰ ਬਿਠਾਕੇ ਰਾਜ਼ੀਨਾਮਾ ਕਰਵਾ ਦਿਤਾ ਗਿਆ ਹੈ । ਇਸ ਮੌਕੇ ਪਹੁੰਚੇ ਪੱਤਰਕਾਰ ਭਾਈਚਾਰੇ ਵਿਚ ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਜੰਜੂਆ ਮੁੱਖ ਸਲਾਹਕਾਰ, ਹਰਿੰਦਰਪਾਲ ਸਿੰਘ, ਵਰੁਣ ਸੋਨੀ, ਅੰਗਰੇਜ ਸੂਰੀ, ਸੰਦੀਪ ਜੈਨ, ਕੰਵਲਜੀਤ ਸਿੰਘ ਜੋਧਾਨਗਰੀ, ਰਾਜੇਸ਼ ਭੰਡਾਰੀ, ਜਸਬੀਰ ਸਿੰਘ ਮਾਨਾਵਾਲਾ, ਸੁਖਚੈਨ ਸਿੰਘ, ਕੰਵਲਜੀਤ ਸਿੰਘ ਲਾਡੀ, ਪ੍ਰਗਟ ਸਿੰਘ, ਰਾਕੇਸ਼ ਕੁਮਾਰ, ਕੀਮਤੀ ਜੈਨ, ਬਲਵਿੰਦਰ ਸਿੰਘ, ਸਤਪਾਲ ਸਿੰਘ, ਗੁਲਸ਼ਨ ਵਿਨਾਇਕ, ਅਮਰਦੀਪ ਸਿੰਘ ਆਦਿ ਮੌਜੂਦ ਸਨ । ਜੰਡਿਆਲਾ ਪ੍ਰੈਸ ਕਲੱਬ ਵਿਚ ਦੋ ਨਵੇਂ ਸ਼ਾਮਿਲ ਹੋਏ ਮੈਂਬਰ ਗੁਰਮੁਖ ਸਿੰਘ ਰੰਧਾਵਾ ਅਤੇ ਅਮਰਦੀਪ ਸਿੰਘ ਦਾ ਸਵਾਗਤ ਕੀਤਾ ਗਿਆ ।

Leave a Reply

Your email address will not be published. Required fields are marked *

%d bloggers like this: