Wed. Aug 21st, 2019

ਟੋਰੋਵਾਲ ਵਿੱਚ ਨੌਜਵਾਨ ਦਾ ਕਤਲ, ਤਿੰਨ ਵਿਅਕਤੀਆ ਖਿਲਾਫ ਕਤਲ ਦਾ ਮਾਮਲਾ ਦਰਜ

ਟੋਰੋਵਾਲ ਵਿੱਚ ਨੌਜਵਾਨ ਦਾ ਕਤਲ, ਤਿੰਨ ਵਿਅਕਤੀਆ ਖਿਲਾਫ ਕਤਲ ਦਾ ਮਾਮਲਾ ਦਰਜ

ਸੜੋਆ (ਅਸ਼ਵਨੀ ਸ਼ਰਮਾ)-ਥਾਣਾ ਪੋਜੇਵਾਲ ਅਧੀਨ ਪੈਦੇ ਪਿੰਡ ਟੋਰੋਵਾਲ ਵਿਖੇ ਇੱਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿਤੇ ਬਿਆਨਾ ਵਿੱਚ ਮ੍ਰਿਤਕ ਸਤਨਾਮ ਸਿੰਘ ਦੀ ਮਾਤਾ ਦਰਸ਼ਨਾ ਪਤਨੀ ਪ੍ਰਕਾਸ਼ ਰਾਮ ਨੇ ਦੱਸਿਆ ਕਿ ਮੇਰਾ ਬੇਟਾ ਮਜਦੂਰੀ ਕਰਕੇ ਘਰ ਦਾ ਗੁਜਾਰਾ ਚਲਾਉਦਾ ਸੀ ਤੇ ਠੇਕੇਦਾਰ ਰਾਮਪਾਲ ਵਾਸੀ ਟੋਰੋਵਾਲ ਨਾਲ ਕੰਮ ਕਰਦਾ ਸੀ।

ਅਜ ਸਵੇਰੇ 6ਕੁੰ ਵਜੇ ਪਿੰਡ ਦੇ ਲੋਕਾ ਨੇ ਆ ਕੇ ਦੱਸਿਆ ਕਿ ਸਤਨਾਮ ਦੀ ਲਾਸ਼ ਮੰਜੇ ਤੇ ਬਾਹਰ ਪਈ ਹੈਜਿਸ ਦੇ ਮੂੰਹ ਤੇ ਤੂੜੀ ਲੱਗੀ ਹੋਈ ਹੈ ਤੇ ਨੱਕ, ਕੰਨ ਤੇ ਅੱਖਾ ਵਿੱਚੋ ਖੂਨ ਨਿਕਲ ਕੇ ਜੰਮਿਆ ਹੋਇਆ ਹੈ। ਉਸ ਨੇ ਦੱਸਿਆ ਕਿ 17 ਜੂਨ ਨੂੰ ਮੇਰਾ ਬੇਟਾ ਸਤਨਾਮ ਠੇਕੇਦਾਰ ਨਾਲ ਕੰਮ ਤੇ ਗਿਆ ਤੇ ਮੁੜ ਦੁਪਹਿਰ 2.30 ਵਜੇ ਰੋਟੀ ਖਾ ਕੇ ਦੁਬਾਰਾ ਕੰਮ ਤੇ ਚਲਾ ਗਿਆ ਪਰ ਸਾਰੀ ਰਾਤ ਘਰ ਨਾ ਮੁੜਿਆ।

ਮਾਤਾ ਦਰਸ਼ਨਾ ਨੇ ਦੱਸਿਆ ਕਿ ਮੇਰੇ ਬੇਟੇ ਨੇ ਠੇਕੇਦਾਰ ਕੋਲੋ ਮਜਦੂਰੀ ਦੇ ਪੈਸੇ ਲੈਣੇ ਸਨ ਜਿਸ ਕਰਕੇ ਠੇਕੇਦਾਰ ਰਾਮਪਾਲ, ਸੁਰਿੰਦਰ ਪਾਲ ਅਤੇ ਪ੍ਰਵਾਸੀ ਮਜਦੂਰ ਉਧਨ ਲੋਧੀ ਨੇ ਸਲਾਹ ਨਾਲ ਮੇਰੇ ਬੇਟੇ ਦਾ ਕਤਲ ਕੀਤਾ ਹੈ। ਪੋਜੇਵਾਲ ਪੁਲਿਸ ਨੇ ਦਰਸ਼ਨਾ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਕਰਦਿਆ ਹੋਇਆ ਠੇਕੇਦਾਰ ਰਾਮਪਾਲ, ਸੁਰਿੰਦਰ ਕੁਮਾਰ ਦੋਨੋ ਵਾਸੀ ਟੋਰੋਵਾਲ ਅਤੇ ਉਧਨ ਵਾਸੀ ਮਰਰਾਹਨ (ਉਤਰ ਪ੍ਰਦੇਸ਼) ਵਿਰੁੱਧ ਧਾਰਾ 302, 34 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।

Leave a Reply

Your email address will not be published. Required fields are marked *

%d bloggers like this: