ਟੋਰਾਂਟੋ ਕੈਨੇਡਾ ਚ’ ਨੌਰਥ ਅਮਰੀਕਾ ਦਾ ਸੱਭ ਤੋਂ ਵੱਡਾ ਮੇਲਾ “ਕੈਨੇਡਾ ਡੇ” ਮਿੱਤੀ 1 ਜੁਲਾਈ ਨੂੰ ਹੋਵੇਗਾ 

ss1

ਟੋਰਾਂਟੋ ਕੈਨੇਡਾ ਚ’ ਨੌਰਥ ਅਮਰੀਕਾ ਦਾ ਸੱਭ ਤੋਂ ਵੱਡਾ ਮੇਲਾ “ਕੈਨੇਡਾ ਡੇ” ਮਿੱਤੀ 1 ਜੁਲਾਈ ਨੂੰ ਹੋਵੇਗਾ

Inline image

ਨਿਊਯਾਰਕ / ਟੋਰਾਂਟੋ ( ਰਾਜ ਗੋਗਨਾ )—5aabTV ਦੀ ਪੇਸ਼ਕਸ਼ ਕੈਨੇਡਾ ਡੇ ਮੇਲਾ, ਇਸ ਸਾਲ ਦਾ  ਇਹ ਚੌਥਾ ਮੇਲਾ ਹੈ, ਕੈਨੇਡਾ ਡੇ ਮੇਲਾ ਜੋ ਨੌਰਥ ਅਮਰੀਕਾ ਦਾ ਸੱਭ ਤੋਂ ਵੱਡੇ ਮੇਲੇ ਚ’ ਗਿਣਿਆ  ਜਾਂਦਾ ਹੈ, ਇਸ ਵਾਰ ਇਸ  ਮੇਲੇ  ਚ’ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨੇ ਭਾਗ ਲੈਣਾ ਹੈ ਜਿਵੇਂ ਕੀ ਅਮਰਿੰਦਰ ਗਿੱਲ, ਰਣਜੀਤ ਬਾਵਾ, ਜੈਜ਼ੀ ਬੀ, ਕੌਰ ਬੀ, ਹਰਜੀਤ ਹਰਮਨ, ਜੋਰਡਨ ਸੰਧੂ, ਜੀ ਸਿੱਧੂ, ਗੁਰਸਬਦ,ਗੁਰਪ੍ਰੀਤ ਮਾਨ,ਦਿਲਪ੍ਰੀਤ, ਸਿਮਰਤ ਗਿੱਲ ਅਤੇ ਹੋਰ ਬਹੁਤ ਸਾਰੇ ਪੰਜਾਬੀ ਦੇ ਨਾਮੀਂ ਕਲਾਕਾਰਾਂ ਨੇ ਹਿੱਸਾ ਲੈਣਾ ਲਈ ਪੁੱਜ ਰਹੇ ਹਨ  ਅਤੇ ਸਟੇਜ ਦੀ ਕਾਰਵਾਈ ਪ੍ਰਸਿੱਧ ਹੋਸਟ ਆਸਾ ਸਰਮਾ ਤੇ ਬਲਜੀਤ ਮੰਡ ਵੱਲੋਂ ਨਿਭਾਈ ਜਾਣੀ ਹੈ। ਦੱਸਣਯੋਗ ਹੈ ਕਿ ਇਸ ਵਾਰ ਇਸ  ਮੇਲੇ  ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਮੇਲੇ ਵਿੱਚ ਨੱਚਦੀ ਜਵਾਨੀ ਭੰਗੜਾ ਐਕੇਡਮੀ ਵਾਲਿਆਂ ਬੱਚਿਆਂ ਨੇ ਤਕਰੀਬਨ  3500 ਦੇ ਕਰੀਬ ਬੱਚਿਆਂ ਨੇ ਇੱਕੋ ਹੀ ਟਾਈਮ ਤੇ ਇੱਕੋ ਹੀ ਤਰ੍ਹਾਂ ਦੀਆ ਵਰਦੀਆਂ ਅਤੇ ਇੱਕੋ ਤਰ੍ਹਾਂ ਦੇ ਭੰਗੜੇ ਦੇ ਸਟੈਪ ਕਰਕੇ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣਾ ਹੈ, ਇਸ ਮੇਲੇ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣ ਨੂੰ ਪ੍ਰਿੰਸ ਸੰਧੂ, ਬਲਜੀਤ ਮੰਡ,ਜੈਸੀ ਹੰਸਰਾ ਅਤੇ ਹੈਰੀ ਪੰਨੂ ਅਤੇ 5aab ਟੀ.ਵੀ ਦੀ ਟੀਮ ਪੂਰੇ ਜੋਸ਼ ਨਾਲ ਕੰਮ ਕਰ ਰਹੀ ਹੈ, ਇਸ ਸਾਲ ਇਹ ਮੇਲਾ ਮਿੱਤੀ 1ਜੁਲਾਈ ਨੂੰ ਬੂਡਬਾਇਨ ਰੇਸ ਟਰੈਕ ਏ 555 ਦੀ ਪਾਰਕਿੰਗ ਲੋਟ ਵਿੱਚ ਹੋ ਰਿਹਾ ਹੈ।|ਇਸ ਮੇਲੇ ਦੀ ਇੰਟਰੀ ਅਤੇ ਪਾਰਕਿੰਗ ਬਿਲਕੁਲ ਫਰੀ ਹੋਵੇਗੀ । ਪ੍ਰਬੰਧਕਾਂ ਨੇ ਸਮੂੰਹ ਭਾਈਚਾਰੇ ਨੂੰ ਇਸ ਮੇਲੇ ਚ’ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਪੁੱਜਣ ਲਈ ਖੁੱਲਾ ਸੱਦਾ ਦਿੱਤਾ ਹੈ।
Share Button

Leave a Reply

Your email address will not be published. Required fields are marked *