Mon. Sep 23rd, 2019

ਟੋਟੇ ਟੋਟੇ ਹੋਏ ਇਸ ਸਮਾਜ ਦਾ ਏਕੀਕਰਣ ਅਸੰਭਵ ਹੈ

ਟੋਟੇ ਟੋਟੇ ਹੋਏ ਇਸ ਸਮਾਜ ਦਾ ਏਕੀਕਰਣ ਅਸੰਭਵ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡਾ ਸਮਾਜ ਕਦੀ ਇਕ ਹੀ ਸੀ, ਐਸਾ ਪਰਮਾਣ ਸਾਡੇ ਮਿਥਿਹਾਸ ਅਤੇ ਸਾਡੇ ਇਤਿਹਾਸ ਵਿੱਚ ਕਿਧਰੇ ਵੀ ਨਹੀਂ ਮਿਲਦਾ। ਇਹ ਸਮਾਜ ਕਦੀ ਜਾਤੀਆਂ ਵਿੱਚ ਵੰਡਿਆ ਪਿਆ ਸੀ ਅਤੇ ਸਾਡੇ ਸਮਾਜ ਦੇ ਚਾਰ ਵਰਗ ਪਹਿਲਾਂ ਹੀ ਬਣਾਏ ਪਏ ਸਨ। ਇਹ ਗਲਾਂ ਵੀ ਸਾਡੇ ਸਾਹਮਣੇ ਆਈਆਂ ਹਨ ਕਿ ਰਾਜਿਆਂ ਦਾ ਪਦ ਵਖਰਾ ਹੀ ਸੀ ਅਤੇ ਇਹ ਵੀ ਅਸੀਂ ਦੇਖਿਆ ਹੈ ਕਿ ਰਿਸ਼ੀਆਂ ਮੁਨੀਆਂ ਨੇ ਜਦ ਇਹ ਜੀਵਨੀਆਂ ਲਿਖਣੀਆਂ ਸ਼ੁਰੂ ਕੀਤੀਆਂ ਸਨ ਤਾਂ ਇਹ ਵੀ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ, ਰਾਣੀਆਂ, ਰਾਜਕੁਮਾਰੀਆਂ ਅਤੇ ਰਾਜ ਕੁਮਰਾਰਾ ਦੀਆਂ ਹੀ ਕਹਾਣੀਆਂ ਲਿਖਦੇ ਸਨ ਅਤੇ ਹੇਠਾਂ ਬਾਕੀ ਦੀ ਜਿਹੜੀ ਜੰਤਾ ਵਸਦੀ ਸੀ ਉਨ੍ਹਾਂ ਦਾ ਜ਼ਿਕਰ ਘਟ ਹੀ ਕਿਧਰੇ ਆਇਆ ਹੈ ਅਤੇ ਅਗਰ ਕਿਸੇ ਸੁਦਾਮਾਂ ਦਾ ਜ਼ਿਕਰ ਆਇਆ ਵੀ ਹੈ ਤਾਂ ਉਹ ਵੀ ਇਤਨਾ ਗਰੀਬ ਦਿਖਾਇਆ ਗਿਆ ਹੈ ਕਿ ਸਾਡੇ ਤਰਸ ਦਾ ਪਾਤਰ ਹੀ ਬਣਦਾ ਹੈ। ਇਹ ਰਾਜੇ ਲੋਕ ਵੀ ਆਪਣੇ ਬਚਿਆਂ ਦੀਆਂ ਸ਼ਾਦੀਆਂ ਰਾਜ ਘਰਾਣਿਆਂ ਵਿੱਚ ਹੀ ਕਰਦੇ ਸਨ ਅਤੇ ਕਦੀ ਕਦਾਈ ਕੋਈ ਸੋਹਣੀ ਲੜਕੀ ਅਗਰ ਜੰਤਾ ਵਿਚੋਂ ਰਾਜ ਬਣਾ ਲਿਆਉਂਦਾ ਸੀ ਤਾਂ ਉਹ ਵੀ ਵਡੀ ਰਾਣੀ ਨਹੀਂ ਸੀ ਬਣ ਸਕਦੀ।
ਇਹ ਸਮਾਜ ਮੁਢ ਤੋਂ ਹੀ ਵੰਡੀਂਦਾ ਆ ਰਿਹਾ ਹੈ। ਅਮੀਰਾ ਅਤੇ ਗਰੀਬਾਂ ਦੀ ਗਲ ਵੀ ਤੁਰਦੀ ਰਹੀ ਹੈ ਅਤੇ ਇਹ ਦੋਨੋਂ ਵਰਗ ਆਪੋ ਵਿੱਚ ਮੇਲ ਨਹੀਂ ਸਨ ਕਰਦੇ ਅਤੇ ਦੋਹਾਂ ਦੀ ਜੀਵਨ ਸ਼ੈਲੀ ਹੀ ਵਖਰੀ ਵਖਰੀ ਰਹੀ ਹੈ। ਫਿਰ ਇਹ ਵੀ ਦੇਖਿਆ ਗਿਆ ਹੈ ਕਿ ਜਿਹੜਾ ਇਕ ਵਾਰੀਂ ਗਰੀਬ ਹੋ ਗਿਆ, ਫਿਰ ਉਸਦੀਆਂ ਪੀੜ੍ਹੀਆਂ ਹੀ ਗੁਰਬਤ ਵਿੱਚ ਪਿਸਦੀਆਂ ਰਹੀਆਂ ਹਨ। ਫਿਰ ਇਸ ਮੁਲਕ ਵਿੱਚ ਜਾਤੀਆਂ ਦਾ ਸਿਲਸਿਲਾ ਆਇਆ ਜਿਹੜਾ ਅਜ ਤਕ ਚਲਦਾ ਆ ਰਿਹਾ ਹੈ। ਸਾਨੂੰ ਆਪਣੇ ਸੰਵਿਧਾਨ ਵਿੱਚ ਵੀ ਇਹ ਮਨਣਾ ਪਿਆ ਹੈ ਕਿ ਕੋਈ ਉਚੀਆਂ ਜਾਂਤੀਆਂ ਬਣੀਆਂ ਪਈਆਂ ਸਨ। ਕੁਝ ਸਵਰਨ ਜਾਤੀਆਂ ਬਣੀਆਂ ਪਈਆਂ ਸਨ। ਕੁਝ ਨੂੰ ਅਛੂਤ ਅਤੇ ਨੀਂਵੀਂਆਂ ਜਾਤੀਆਂ ਕਰਾਰ ਦਿਤਾ ਗਿਆ ਸੀ,ਅਸਾਂ ਅਨੂਸੂਚਿਤ ਜਾਤੀਆਂ ਦਾ ਦਰਜਾ ਦਿਤਾ ਪਿਆ ਸੀ। ਕੁਝ ਅਨੂਸੂਚਿਤ ਕਬੀਲੇ ਅਸਾਂ ਸਵੀਕਾਰ ਕੀਤੇ। ਕੁਝ ਪਛੜੀਆਂ ਜਾਤੀਆਂ ਅਸਾਂ ਪਰਵਾਨ ਕੀਤੀਆਂ। ਅਸਾਂ ਆਪ ਮਨ ਲਿਆ ਸੀ ਕਿ ਇਹ ਜਿਹੜੇ ਲੋਕੀਂ ਪਛੜ ਗਏ ਹਨ, ਇੰਨ੍ਹਾਂ ਨੂੰ ਅਗੇ ਲਿਆਉਣਾ ਹੈ।
ਅਸੀਂ ਕੰਮਾਂ ਧੰਦਿਆਂ ਦੀ ਵੰਡ ਵੀ ਕਰ ਦਿਤੀ ਅਤੇ ਉਸ ਮੁਤਾਬਿਕ ਅਸੀਂ ਕੁਝ ਜਾਤੀਆਂ ਲਈ ਛੋਟੇ ਕੰਮ ਅਤੇ ਕੁਝ ਜਾਤੀਆਂ ਲਈ ਉਚੇ ਕੰਮਾਂ ਦਾ ਵਰਗੀਕਰਣ ਵੀ ਕਰ ਦਿਤਾ। ਅਸੀਂ ਇਹ ਵੀ ਦੇਖਦੇ ਪਏ ਹਾਂ ਕਿ ਤਨਖਾਹਾਂ ਅਰਥਾਤ ਮਜ਼ਦੂਰੀਆਂ ਵੀ ਅਸਾਂ ਆਪ ਹੀ ਨਿਸਚਿਤ ਕਰ ਦਿਤੀਆਂ ਅਤੇ ਇਸ ਤਰ੍ਹਾਂ ਇਹ ਨੀਂਵੇਂ ਕੰਮ ਕਰਨ ਵਾਲਿਆਂ ਦੀਆਂ ਤਨਖਾਹਾਂ ਬਹੁਤ ਹੀ ਘਟ ਰਖੀਆਂ ਗਈਆਂ ਤਾਂਕਿ ਇਹ ਕਦੀ ਵੀ ਗੁਰਬਤ ਵਿਚੋਂ ਬਾਹਰ ਨਾ ਨਿਕਲ ਸਕਣ ਅਤੇ ਕੁਝ ਵਰਗਾਂ ਨੂੰ ਅਸੀਂ ਉਚੇ ਅਹੁਦਿਆਂ ਦਾ ਨਾਮ ਦੇਕੇ ਵਡੀਆਂ ਤਨਖਾਹਾਂ ਨਿਸਚਿਤ ਕਰ ਦਿਤੀਆਂ ਅਤੇ ਇਕ ਪਾਸੇ ਅਸੀਂ ਬਰਾਬਰਤਾ ਦੀ ਗਲ ਕਰਦੇ ਹਾਂ ਅਤੇ ਉਸੇ ਵਿਧਾਨ ਵਿੱਚ ਅਸੀਂ ਤਨਖਾਹਾਂ ਦਾ ਇਤਨਾ ਅੰਤਰ ਰਖਿਆ ਹੈ ਕਿ ਕਦੀ ਵੀ ਇਹ ਨਿਚਲੇ ਦਰਜੇ ਦੇ ਲੋਕੀਂ ਆਮਦਨ ਵਲੋਂ ਉਚਿਆਂ ਦੀ ਬਰਾਬਰਤਾ ਨਾ ਕਰ ਸਕਣ।
ਸਾਡੇ ਮੁਲਕ ਦਾ ਹਿੰਦੂ ਸਮਾਜ ਵੰਡਿਆ ਪਿਆ ਸੀ ਅਤੇ ਫਿਰ ਹੋਲੀ ਹੋਲੀ ਹੋਰ ਧਰਮ ਵੀ ਆਏ ਅਤੇ ਅਸੀਂ ਅਜ ਦੇਖ ਰਹੇ ਹਂਾਂ ਕਿ ਹਿੰੂਆਂ ਦੇ ਕਈ ਵਰਗ ਹਨ, ਮੁਸਲਮਾਨਾ ਵਿੱਚ ਵੀ ਕਈ ਧਰਮ ਅਤੇ ਕਈ ਉਪ ਧਰਮ ਹਨ ਅਤੇ ਹਿੰਦੂ ਸਮਾਜ ਵਿੱਚ ਉਪ ਧਰਮਾਂ ਦੀ ਗਿਣਤੀ ਤਾਂ ਕੀਤੀ ਹੀ ਨਹੀਂ ਜਾ ਸਕਦੀ। ਇਸ ਮੁਲਕ ਵਿੱਚ ਕਈ ਬੋਲੀਆਂ ਹਨ, ਕਈ ਉਪ ਬੋਲੀਆਂ ਹਨ, ਕਈ ਲਿਪੀਆਂ ਹਨ ਅਤੇ ਕਈਆਂ ਨੇ ਇਹ ਬੋਲੀਆਂ ਅਤੇ ਲਿਪੀਆਂ ਆਪਣੇ ਆਪਣੇ ਧਰਮਾਂ ਨਾਲ ਜੋੜ ਲਿਤੀਆਂ ਹਨ। ਸਾਡੇ ਮੁਲਕ ਵਿੱਚ ਖਾਣ ਪੀਣ ਦੀਆਂ ਵਸਤਾਂ ਦਾ ਵੀ ਵਰਗੀਕਰਣ ਕੀਤਾ ਜਾ ਚੁਕਾ ਹੈ ਅਤੇ ਕੁਝ ਧਰਮ ਵਾਲੇ ਜਿਹੜੀ ਚੀਜ਼ ਖਾਂਦੇ ਹਨ ਉਹੀ ਚੀਜ਼ ਖਾਣਾ ਕੁਝ ਧਰਮਾਂ ਨੇ ਵਰਜਿਤ ਕਰ ਰਖਿਆ ਹੈ। ਇਸ ਮੁਲਕ ਦੇ ਲੋਕਾਂ ਨੇ ਆਪਣੇ ਆਪਣੇ ਧਰਮ ਵਾਲਿਆਂ ਦੀਆਂ ਸ਼ਕਲਾਂ ਸੂਰਤਾਂ ਵੀ ਵਖਰੀਆਂ ਵਖਰੀਆਂ ਬਣਾ ਲਿਤੀਆਂ ਹਨ ਤਾਂਕਿ ਦੂਰੂ ਹੀ ਪਛਾਣ ਕਰ ਲਿਤੀ ਜਾਵੇ। ਜਲਦੀ ਕੀਤਿਆਂ ਹਰ ਧਰਮ ਦੇ ਲੋਕੀਂ ਵਖਰੀਆਂ ਬਸਤੀਆਂ ਵਿੱਚ ਰਹਿਣ ਦੀ ਕੋਸਿ਼ਸ਼ ਕਰਦੇ ਹਨ ਤਾਂਕਿ ਕਦੀ ਅਗਰ ਦੰਗੇ ਹੋ ਜਾਣ ਤਾਂ ਜਾਨ ਬਚਾਈ ਜਾ ਸਕੇ। ਅਤੇ ਕੁਝ ਜਾਤੀਆਂ ਜਿੰਨ੍ਹਾਂ ਨੂੰ ਇਸ ਹਿੰਦੂ ਸਮਾਜ ਨੇ ਨੀਵਾ ਗਰਦਾਨਿਆ ਪਿਆ ਹੈ ਇਹ ਆਪਣੀਆਂ ਵਖਰੀਆਂ ਬਸਤੀਆਂ ਬਣਾਕੇ ਰਹਿਣਾ ਪਸੰਦ ਕਰਦੇ ਹਨ ਅਤੇ ਮਕਾਨ ਬਨਾਉ ਲਗਿਆ ਇਹ ਗਲ ਪਹਿਲਾ ਦੇਖੀ ਜਾਂਦੀ ਹੈ ਕਿ ਇਸ ਇਲਾਕੇ ਵਿੱਚ ਕਿਸ ਧਰਮ ਦੇ ਲੋਕੀਂ ਰਹਿੰਦੇ ਹਨ ਅਤੇ ਕਿਹੜੀ ਜਾਤੀ ਦੇ ਲੋਕੀਂ ਹਨ। ਵਖਰਾ ਵਰਗ ਹੋਵੇ ਤਾਂ ਮਕਾਨ ਲਈ ਵੀ ਥਾਂ ਲਭਣੀਂ ਪੈਂਦੀ ਹੈ।
ਹਰ ਧਰਮ ਅਤੇ ਹਰ ਜਾਤੀ ਦੇ ਲੋਕਾਂ ਦੇ ਧਾਰਮਿਕ ਗ੍ਰੰਥ ਵਖਰੇ ਹਨ, ਧਾਰਮਿਕ3 ਅਸਥਾਨ ਵਖਰੇ ਹਨ ਅਤੇ ਰਸਮੋ ਰਿਵਾਜ ਵਖਰੇ ਹਨ। ਇਸ ਮੁਲਕ ਵਿੱਚ ਦੌਸਤੀਆਂ ਪਾਉਣ ਲਗਿਆਂ ਵੀ ਲੋਕੀਂ ਧਰਮ,ਜਾਤੀ ਦਾ ਖਿਆਲ ਰਖਦੇ ਹਨ ਅਤੇ ਇਹ ਵੀ ਖਿਆਲ ਰਖਿਆ ਜਾਂਦਾ ਹੈ ਕਿ ਦੂਜਾ ਆਦਮੀ ਕਿਸ ਅਰਥਚਾਰੇ ਵਿੱਚ ਹੈ। ਪੜ੍ਹੇ ਲਿਖਿਆ ਦੀ ਗਲ ਵੀ ਧਿਆਨ ਵਿੱਚ ਰਖੀ ਜਾਂਦੀ ਹੈ। ਅਤੇ ਸ਼ਾਦੀ ਕਰਨ ਤੋਂ ਪਹਿਲਾਂ ਧਰਮ, ਜਾਤੀ, ਅਮੀਰ, ਗਰੀਬ, ਪੜ੍ਹਿਆ ਲਿਖਿਆ, ਕੰਮ ਕੀ ਕਰਦਾ ਹੈ, ਅਹੁਦਾ, ਆਮਦਨ ਆਦਿ ਵੀ ਦੇਖੀ ਜਾਂਦੀ ਹੈ ਅਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹ ਜਿਹੜਾ ਪਿਆਰ ਵਿਆਹ ਦਾ ਸਿਲਸਿਲਾ ਮਾੜਾ ਮੋਟਾ ਇਸ ਮੁਲਕ ਵਿੱਚ ਵੀ ਆਇਆ ਹੈ ਉਥੇ ਵੀ ਦੌਸਤੀਆਂ ਵਰਗ ਦੇਖਕੇ ਹੀ ਪਾਈਆਂ ਜਾਂਦੀਆਂ ਹਨ ਅਤੇ ਜਿਥੇ ਕਿਧਰੇ ਬਚੇ ਭੁਲ ਕਰ ਜਾਂਦੇ ਹਨ ਉਥੇ ਇਜ਼ਤ ਲਈ ਬਚਿਆਂ ਦਾ ਕਤਲ ਤਕ ਕਰ ਦਿਤਾ ਜਾਂਦਾ ਹੈ।
ਸਾਡੇ ਮੁਲਕ ਵਿੱਚ ਜਿਤਨੇ ਵੀ ਧਰਮ ਹਨ, ਸਾਰੇ ਇਹ ਆਖ ਰਹੇ ਹਨ ਕਿ ਰੱਬ ਇਕ ਹੀ ਹੈ। ਇਹ ਵੀ ਆਖ ਰਹੇ ਹਨ ਕਿ ਅਸੀਂ ਸਾਰੇ ਹੀ ਇਕ ਹੀ ਰਬ ਦੇ ਧੀਆਂ ਪੁਤਰ ਹਾਂ। ਪਰ ਇਹ ਗਲਾਂ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਪਈਆਂ ਹਨ ਅਤੇ ਇਹੀ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਇਹ ਵਖਵਾਦ ਦੀਆਂ ਗਲਾਂ ਸਾਡੇ ਸਾਹਮਣੇ ਹਨ, ਚਲ ਰਹੀਆਂ ਹਨ ਅਤੇ ਕਿਸੇ ਦੀ ਜੁਅਰਤ ਨਹੀਂ ਹੈ ਇੰਨ੍ਹਾਂ ਦੀ ਉਲੰਧਣਾ ਕਰ ਸਕੇ।
ਸਾਡੀਆਂ ਸਰਕਾਰਾਂ ਵੀ ਸਾਡੇ ਸਮਾਜ ਨੂੰ ਇਕ ਨਹੀਂ ਬਣਾ ਸਕੀਆਂ ਅਤੇ ਇਹ ਧਰਮ, ਇਹ ਉਪ ਧਰਮ, ਇਹ ਜਾਤੀਆਂ, ਇਹ ਉਪ ਜਾਤੀਆਂ, ਇਹ ਸਮਾਜਿਕ ਵਰਗ, ਇਹ ਆਰਥਿਕ ਵਰਗ, ਇਹ ਵਖ ਵਖ ਜੀਵਨ ਸ਼ੈਲੀਆਂ ਅਜ ਤਕ ਲੋਕਾਂ ਦੀ ਵੰਡ ਹੀ ਕਰਦੀਆਂ ਰਹੀਆਂ ਹਨ ਅਤੇ ਹਾਲਾਂ ਤਕ ਐਸਾ ਕੋਈ ਵੀ ਤਰੀਕਾ ਸਾਡੇ ਸਾਹਮਣੇ ਨਹੀਂ ਆਇਆ ਜਿਹੜਾ ਸਾਡੇ ਸਮਾਜ ਦਾ ਏਕੀਕਰਣ ਕਰ ਸਕੇ। ਏਕੀਕਰਦ ਉਤੇ ਅਜ ਤਕ ਜਿਤਨੇ ਵੀ ਫਲਸਫੇ ਲਿਖੇ ਗਏ ਹਨ ਇਹ ਸਿਰਫ ਪੜ੍ਹਨ ਵਾਸਤੇ ਹੀ ਹਨ ਅਤੇ ਆਪਣੇ ਆਪਣੇ ਧਰਮਾਂ ਦੀ ਵਡਿਆਈ ਕਰਨ ਵਾਸਤੇ ਹੀ ਹਨ, ਅਸਲ ਜੀਵਨ ਵਿੱਚ ਇਹ ਧਾਰਮਿਕ ਫਿਲਾਸਸਫੀਆਂ ਵੀ ਸਾਡਾ ਸਾਥ ਨਹੀਂ ਦੇ ਰਹੀਆਂ ਅਤੇ ਇਹ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਵੰਡੀਆਂ ਪਕੀਆਂ ਪੀਢੀਆਂ ਹੋ ਗਈਆਂ ਹਨ ਅਤੇ ਲੋਕਾਂ ਦੇ ਜੀਵਨ ਦਾ ਹਿਸਾ ਹੀ ਬਣ ਗਈਆਂ ਹਨ। ਇਹ ਹੁਣ ਸਾਨੂੰ ਓਪਰੀਆਂ ਓਪਰੀਆਂ ਵੀ ਨਹੀਂ ਲਗਦੀਆਂ ਅਤੇ ਕੋਈ ਇਹ ਵੀ ਨਹੀਂ ਪਿਆ ਆਖਦਾ ਕਿ ਸਾਡੇ ਧਰਮ ਵਿੱਚ ਇਕ ਹੀ ਰਬ ਦੀ ਗਲ ਕੀਤੀ ਗਈ ਹੈ ਅਤੇ ਅਸੀਂ ਸਾਰੇ ਬਰਾਬਰ ਹਾਂ। ਬਚਿਆਂ ਦੀ ਵੀ ਹਿੰਮਤ ਨਹੀਂ ਪਈ ਪੈਂਦੀ ਕਿ ਉਹ ਮਾਪਿਆਂ ਸਾਹਮਣੇ ਇਹ ਸਵਾਲ ਰਖ ਸਕਣ ਕਿ ਅਗਰ ਉਹ ਦੂਜੇ ਧਰਮ ਅਤੇ ਦੂਜੀ ਜਾਤੀ ਵਿਚੋਂ ਆਪਣਾ ਜੀਵਨ ਸਾਥੀ ਲਭ ਹੀ ਬੈਠਾ ਹੈ, ਬੈਠੀ ਹੈ ਤਾਂ ਇਹ ਪਰਵਾਨ ਕਰ ਲਿਤਾ ਜਾਵੇ। ਮਾਪੈ ਕਿਤਨਾ ਹੀ ਰਬ ਇਕ ਦੀ ਗਲ ਕਰਨ ਪਏ ਐਸਾ ਸਵਾਲ ਆਪਦੇ ਬਚਿਆਂ ਪਾਸੋਂ ਸੁਣਨ ਲਈ ਤਿਆਰ ਨਹੀਂ ਹਨ।
ਸੋ ਇਹ ਸਮਾਜ ਹਾਲਾਂ ਹੋਰ ਵੀ ਅਗੇ ਤੁਰਨਾ ਹੈ ਅਤੇ ਇਹ ਰਾਜਸੀ ਲੋਕੀਂ ਵੀ ਕਈ ਵੰਡੀਆਂ ਪਾਕੇ ਹੀ ਸਾਹ ਲੈਣਗੇ। ਇਹ ਵੰਡੀਆਂ ਰਾਜਸੀ ਲੋਕਾਂ ਦੇ ਵੀ ਕੰਮ ਆ ਰਹੀਆਂ ਹਨ ਅਤੇ ਇਹ ਵੀ ਐਸੇ ਐਸੇ ਉਮੀਦਵਾਰਾਂ ਦੀ ਭਾਲ ਵਿੱਚ ਰਹਿੰਦੇ ਹਨ ਕਿ ਐਸਾ ਆਦਮੀ ਮਿਲ ਜਾਵੇ ਜਿਹੜਾ ਇਸ ਇਲਾਕੇ ਦੇ ਲੋਕਾਂ ਦੇ ਧਰਮ ਦਾ ਹੋਵੇ, ਜੀਤੀ ਦਾ ਹੋਵੇ ਅਤੇ ਆਰਥਿਕ ਪਧਰ ਦਾ ਹੋਵੇ। ਇਹ ਰਾਜਸੀ ਪਾਰਟੀਆਂ ਵੀ ਜਾਣਦੀਆਂ ਹਨ ਕਿ ਅਜ ਲੋਕਾਂ ਦੀ ਸੋਚ ਆਪਣੇ ਵਰਗ ਨਾਲ ਜੁੜੀ ਪਈ ਹੈ ਅਤੇ ਜਲਦੀ ਕੀਤਿਆਂ ਇਹ ਲੋਕੀਂ ਦੂਜੇ ਵਰਗ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਂਦੇ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: