ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਟੋਟਲ ਐਂਟਰਟੇਨਮੈਂਟ ਦੀ ਫਿਲਮ ‘ਖ਼ਾਮੋਸ਼ ਪੰਜ਼ੇਬ’ 24 ਜੁਲਾਈ ਨੂੰ ਹੋਵੇਗੀ ਰਿਲੀਜ਼ – ‘ਅਵਤਾਰ ਲਾਖਾ’

ਟੋਟਲ ਐਂਟਰਟੇਨਮੈਂਟ ਦੀ ਫਿਲਮ ‘ਖ਼ਾਮੋਸ਼ ਪੰਜ਼ੇਬ’ 24 ਜੁਲਾਈ ਨੂੰ ਹੋਵੇਗੀ ਰਿਲੀਜ਼ – ‘ਅਵਤਾਰ ਲਾਖਾ’

ਫਰਿਜ਼ਨੋ, 20 ਜੁਲਾਈ ( ਰਾਜ ਗੋਗਨਾ )-ਪੰਜਾਬੀ ਸੱਭਿਆਚਾਰ ਅਤੇ ਗੀਤ-ਸੰਗੀਤ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਕੈਲੀਫੋਰਨੀਆ ਰਹਿੰਦੇ ਪ੍ਰੋਡਿਊਸਰ ਅਵਤਾਰ ਲਾਖਾ ਵੱਲੋਂ ਆਪਣੇ ਸਹਿਯੋਗੀ ਰਜਿੰਦਰ ਸਿੰਘ ਬੰਟੂ ਨਾਲ ਰਲ ‘ਟੋਟਲ ਐਂਟਰਟੇਨਮੈਂਟ ਕੰਪਨੀ’ ਦੇ ਬੈਨਰ ਹੇਠ ਪੰਜਾਬੀ ਸ਼ੋਟ ਫਿਲਮ ‘ਖ਼ਾਮੋਸ਼ ਪੰਜ਼ੇਬ’ ਬਣ ਕੇ ਤਿਆਰ ਹੈ।

ਬੀਤੇ ਦਿਨੀ ਅੰਮ੍ਰਿਤਸਰ ਵਿਖੇ ਇਸ ਫਿਲਮ ਦਾ ਪਹਿਲਾਂ ਪੋਸਟਰ ਗਾਇਕ ਅਤੇ ਅਦਾਕਾਰ ‘ਪ੍ਰਿੰਸਜੋਤ’ ਅਦਾਕਾਰ ਤੇ ਡਾਇਰੈਕਟਰ ਪ੍ਰਿਤਪਾਲ ਪਾਲੀ, ਪ੍ਰਿਥਵੀਰਾਜ ਸਿੰਘ, ਮਾਸਟਰ ਹੈਪੀ ਸਿੰਘ, ਮੈਡਮ ਸੁਮਨ, ਮੈਡਮ ਪ੍ਰੀਤੀ ਸੈਣੀ, ਮੈਡਮ ਬਲਜੀਤ ਕੌਰ ਅਤੇ ਹੋਰ ਨਾਮਵਰ ਸ਼ਖਸੀਅਤਾਂ ਵੱਲੋ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਫਿਲਮ ਦੇ ਡਾਇਰੈਕਟਰ ਅਤੇ ਅਦਾਕਾਰ ਪ੍ਰਿਤਪਾਲ ਪਾਲੀ ਅਤੇ ਪ੍ਰਿਥਵੀਰਾਜ ਸਿੰਘ ਨੇ ਦੱਸਿਆ ਕਿ ਇਸ ਫਿਲਮ ਵਿੱਚ ਹਰ ਕਲਾਕਾਰ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਫਿਲਮ ਦੀ ਕਹਾਣੀ ਚੰਗੀ ਹੋਣ ਕਰਕੇ ਅਸੀ ਇਸ ਫਿਲਮ ਨੂੰ ਬਣਾਉਣ ‘ਚ ਪਹਿਲ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਆਈਆ ਸਨ, ਪਰ ਇਸ ਫਿਲਮ ਦੀ ਕਹਾਣੀ ਸਾਨੂੰ ਦੂਸਰੀਆਂ ਫਿਲਮਾਂ ਤੋ ਵੱਖਰੀ ਲੱਗੀ ਅਤੇ ਅਸੀ ਅੱਜ ਇਸ ਫਿਲਮ ਨੂੰ ਮੁਕੰਮਲ ਕੀਤਾ।

ਕੋਵਿਡ-19 ਕਰਕੇ ਸਾਰੇ ਸਿਨੇਮਾ ਬੰਦ ਹਨ। ਇਸ ਫਿਲਮ ਦੇ ਪ੍ਰੋਡਿਊਸਰ ਅਵਤਾਰ ਲਾਖਾ ਨੇ ਕਿਹਾ ਦੇਸ਼ ਵਿੱਚ ਲੋਕਡਾਊਨ ਲੱਗਣ ਕਾਰਨ ਸਿਨੇਮਾ ਘਰ ਬੰਦ ਪਏ ਹਨ। ਸੋ ਹੁਣ ਅਸੀਂ ਮਿਥੇ ਸਮੇਂ ਮੁਤਾਬਕ ਇਹ ਫਿਲਮ ਅਸੀ ਦਰਸ਼ਕਾਂ ਦੇ ਐਂਟਰਟੇਨਮੈਂਟ ਲਈ 24 ਜੁਲਾਈ ਨੂੰ ਦੁਨੀਆ ਭਰ ਵਿੱਚ ਆਪਣੇ ‘ਯੂ-ਟਿਊਬ’ ਰਾਹੀ ‘ਟੋਟਲ ਐਂਟਰਟੇਨਮੈਂਟ’ ਦੇ ਚੈਨਲ ‘ਤੇ ਰਿਲੀਜ਼ ਕਰ ਰਹੇ ਹਾਂ। ਇਸ ਫਿਲਮ ਨੂੰ ਦਰਸ਼ਕ ਘਰ ਬੈਠਕੇ ਦੇਖ ਸਕਣਗੇ। ਇਸ ਫਿਲਮ ਵਿੱਚ ਸਮੂੰਹ ਕਲਾਕਾਰਾਂ ਨੇ ਭੂਮਿਕਾ ਬਾਖੂਬੀ ਨਿਭਾਈ ਹੈ। ਜਿਸ ਦੀ ਆਡੀਟਿੰਗ ਤੇ ਡਬਿੰਗੀ ਦਾ ਕੰਮ ਹੈਪੀ ਸਿੰਘ ਵੱਲੋ ਕੀਤਾ ਗਿਆ ਹੈ। ਸਮੁੱਚੇ ਤੋਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਫਿਲਮ ਦੇਖਣਯੋਗ ਹੈ ਅਤੇ ਦਰਸਕਾ ਨੂੰ ਚੰਗਾ ਸੁਨੇਹਾ ਦੇ ਕੇ ਜਾਂਦੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: