ਟੈਕਸੀ ਡਰਾਈਵਰ ਦੇ ਖਾਤੇ ‘ਚ 9804 ਕੋਰੜ ਨੇ ਪਾਇਆ ਵਖਤ

ss1

ਟੈਕਸੀ ਡਰਾਈਵਰ ਦੇ ਖਾਤੇ ‘ਚ 9804 ਕੋਰੜ ਨੇ ਪਾਇਆ ਵਖਤ

ਬਰਨਾਲਾ: ਟੈਕਸੀ ਡਰਾਈਵਰ ਦੇ ਖਾਤੇ ਵਿੱਚ ਬਰਨਾਲਾ ਦੀ ਸੇਟਟ ਬੈਂਕ ਪਟਿਆਲਾ ਵੱਲੋਂ 9804 ਕੋਰੜ ਜਮ੍ਹਾਂ ਹੋਣ ਨਾਲ ਪ੍ਰਸ਼ਾਸਨ, ਬੈਂਕ ਦੀ ਹਾਇਰ ਆਥਰਟੀ ਤੇ ਆਮਦਨ ਕਰ ਵਿਭਾਗ ਵਿੱਚ ਹੜਕੰਪ ਮੱਚ ਗਿਆ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਆਮਦਨ ਕਰ ਵਿਭਾਗ ਚੌਕਸ ਹੋਇਆ ਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਿਆ।

ਅੱਜ ਟੈਕਸੀ ਡਾਰਈਵਰ ਨੇ ਦੱਸਿਆ ਕਿ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ ਹੈ। ਆਮਦਨ ਕਰ ਵਿਭਾਗ ਨੇ ਜੋ ਪੁੱਛਿਆ ਸੀ, ਉਹ ਵੀ ਦੱਸ ਦਿੱਤਾ ਹੈ। ਉਸ ਨੇ ਦੱਸਿਆ ਕਿ ਖਾਤੇ ਵਿੱਚ ਸਿਰਫ ਪੱਚੀ ਸੌ ਰੁਪਏ ਸਨ। ਇਹ ਵੱਡੀ ਐਂਟਰੀ ਬੈਂਕ ਨੇ ਕਿਵੇਂ ਕੀਤੀ, ਇਸ ਬਾਰੇ ਤਾਂ ਬੈਂਕ ਵਾਲੇ ਹੀ ਦੱਸ ਸਕਦੇ ਹਨ।

ਉਸ ਨੇ ਕਿਹਾ ਕਿ ਵੱਡੀ ਰਕਮ ਬੈਂਕ ਨੇ ਖਾਤੇ ਵਿੱਚ ਵਾਪਸ ਕਰ ਲਈ ਤੇ ਨਵੀਂ ਪਾਸ ਬੁੱਕ ਜਾਰੀ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸ ਹੁੰਦਿਆਂ ਆਮਦਨ ਕਰ ਵਿਭਾਗ ਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਬੈਂਕ ਮੁਲਾਜ਼ਮਾਂ ਤੋਂ ਟੈਕਨੀਕਲੀ ਗਲਤੀ ਹੋਈ ਹੈ। ਇਸ ਦੀ ਜਾਂਚ ਕਰਵਾਈ ਜਾਵੇਗੀ।

ਪਹਿਲਾਂ ਬੈਂਕ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਸਨ। ਅੱਜ ਦੁਪਿਹਰ ਬਾਅਦ ਉਨ੍ਹਾਂ ਕਿਹਾ ਕਿ ਬੈਂਕ ਮੁਲਜ਼ਮਾਂ ਕੋਲੋਂ ਗਲਤੀ ਹੋਈ ਹੈ। ਮਾਮਲੇ ‘ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਬਰਨਾਲਾ ਦੇ ਕਾਂਗਰਸੀ ਆਗੂ ਤੇ ਹਲਕਾ ਵਿਧਾਇਕ ਇਸ ਮਾਮਲੇ ਨੂੰ ਨੋਟਬੰਦੀ ਨਾਲ ਜੋੜਕੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਗਲਤ ਫੈਸਲੇ ਕਾਰਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

Share Button

Leave a Reply

Your email address will not be published. Required fields are marked *