ਟੈਕਸਾਸ ”ਚ ”ਹਾਰਵੇ ਤੂਫਾਨ” ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਭਾਰਤੀ ਅਮਰੀਕੀ ਨਾਗਰਿਕ

ਟੈਕਸਾਸ ”ਚ ”ਹਾਰਵੇ ਤੂਫਾਨ” ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਭਾਰਤੀ ਅਮਰੀਕੀ ਨਾਗਰਿਕ

ਹਿਊਸਟਨ 2 ਸਤੰਬਰ ( ਰਾਜ ਗੋਗਨਾ)-ਟੈਕਸਾਸ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਖਾਸਤੌਰ ਉੱਤੇ ਨੌਜਵਾਨ ਚੱਕਰਵਾਤ ਹਾਰਵੇ ਕਾਰਨ ਆਈ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਭੋਜਨ ਸਾਮਗਰੀ, ਸ਼ਰਨ ਅਤੇ ਮੈਡੀਕਲ ਸਹਾਇਤਾ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ । ਹਾਲਾਂਕਿ ਇਹ ਲੋਕ ਵੀ ਚੱਕਰਵਾਰ ਨਾਲ ਪ੍ਰਭਾਵਿਤ ਹਨ ਪਰ ਇਨ੍ਹਾਂ ਨੇ ਹਰ ਇਕ ਮੁਹੱਲੇ ਵਿਚ ਪ੍ਰਭਾਵਿਤ ਪਰਿਵਾਰਾਂ ਦਾ ਵੇਰਵਾ ਸਾਂਝਾ ਕਰਨ ਲਈ ਫੇਸਬੁੱਕ ਅਤੇ ਵਟਸਐਪ ਜ਼ਰੀਏ ਕਈ ਵਲੰਟੀਅਰ ਸਮੂਹ ਬਣਾਏ ਹਨ । ਮੰਦਰਾਂ, ਗੁਰਦੁਆਰਿਆਂ ਅਤੇ ਕਈ ਰੈਸਟੋਰੈਂਟਾਂ ਨੇ ਆਪਣੇ ਦਰਵਾਜ਼ੇ ਹੜ੍ਹ ਪੀੜਤਾਂ ਲਈ ਖੋਲ੍ਹ ਦਿੱਤੇ ਹਨ । ਭਾਰਤੀ ਰੈਸਟੋਰੈਂਟ ਲੋਕਾਂ ਨੂੰ ਫ੍ਰੀ ਖਾਣਾ-ਪਾਣੀ, ਦਵਾਈਆਂ ਅਤੇ ਹੋਰ ਸਾਮਾਨ ਉਪਲੱਬਧ ਕਰਾ ਰਹੇ ਹਨ । ਇੰਡੋ ਅਮੈਰੀਕਨ ਚੈਂਬਰ ਆਫ ਕਾਮਰਸ ਆਫ ਗਰੇਟਰ ਹਿਊਸਟਨ ਦੇ ਕਾਰਜਕਾਰੀ ਨਿਦੇਸ਼ਕ ਜਗਦੀਪ ਆਹਲੂਵਾਲੀਆ ਅਨੁਸਾਰ ਇਸ ਖੇਤਰ ਵਿਚ ਘੱਟ ਤੋਂ ਘੱਟ 150,000 ਭਾਰਤੀ ਅਮਰੀਕੀ ਰਹਿੰਦੇ ਹਨ । ਹਿਊਸਟਨ ਕਮਿਊਨਿਟੀ ਦੇ ਮੈਂਬਰ ਵਿਜਯ ਪੈਲੋਡ ਨੇ ਕਿਹਾ ਕਿ ਇਸ ਸਮੇਂ ਭਾਰਤੀ ਅਮਰੀਕੀ ਨੌਜਵਾਨ ਹਾਰਵੇ ਪ੍ਰਭਾਵਿਤਾਂ ਨੂੰ ਰਾਹਤ ਪਹੁੰਚਾਣ ਲਈ ਜੋਸ਼ ਨਾਲ ਪੰਜੀਕਰਣ ਕਰ ਰਹੇ ਹਨ। ਇਹ ਕੰਮ ਸੇਵਾ ਇੰਟਰਨੈਸ਼ਨਲ ਦੇ ਬੈਨਰ ਹੇਠਾਂ ਕੀਤਾ ਜਾ ਰਿਹਾ ਹੈ|

Share Button

Leave a Reply

Your email address will not be published. Required fields are marked *

%d bloggers like this: