ਟੈਂਕੀ ‘ਤੇ ਚੜ ਕੇ ਅਕਾਲੀ ਸਰਕਾਰ ਦਾ ਪਿੱਟ ਸਿਆਪਾ ਜਾਰੀ

ss1

ਟੈਂਕੀ ‘ਤੇ ਚੜ ਕੇ ਅਕਾਲੀ ਸਰਕਾਰ ਦਾ ਪਿੱਟ ਸਿਆਪਾ ਜਾਰੀ
ਮਾਮਲਾ ਸਕੂਲ ਨੂੰ ਅਪਗ੍ਰੇਡ ਨਾ ਕਰਨ ਦਾ
ਮੰਗ ਪੂਰੀ ਨਾ ਹੋਣ ‘ਤੇ ੬ ਵਿਅਕਤੀਆਂ ਵਲੋਂ ਖੁਦਕੁਸ਼ੀ ਕਰਨ ਦਾ ਐਲਾਨ

9-43 (1)
ਤਪਾ ਮੰਡੀ, ੯ ਮਈ (ਨਰੇਸ਼ ਗਰਗ)- ਸਰਕਾਰੀ ਹਾਈ ਸਕੂਲ ਧੌਲਾ ਨੂੰ ਅਪਗ੍ਰੇਡ ਕਰਵਾਉਣ ਲਈ ਪਿੰਡ ਵਾਸੀਆਂ ਅਤੇ ਸਕੂਲ ਸੰਘਰਸ਼ ਕਮੇਟੀ ਵਲੋਂ ਅੱਜ ਦੂਜੇ ਦਿਨ ਵੀ ਬਰਨਾਲਾ ਮਾਨਸਾ ਰੋਡ ਜਾਮ ਕਰਕੇ ਅਕਾਲੀ ਦਲ ਖਿਲਾਫ ਜੰਮਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਐਕਸ਼ਨ ਕਮੇਟੀ ਦੇ ੬ ਮੈਂਬਰ ਪਾਣੀ ਵਾਲੀ ਟੈਂਕੀ ਦੇ ਉਪਰ ਚੜਕੇ ਬੈਠੇ ਹਨ ਅਤੇ ਸਰਕਾਰੀ ਪ੍ਰਸ਼ਾਸਨ ਨੂੰ ੪੮ ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।ਜੇਕਰ ਦਿੱਤੇ ਸਮੇਂ ਵਿਚ ਮੰਗ ਪ੍ਰਵਾਨ ਨਹੀਂ ਹੁੰਦੀ ਤਾਂ ਟੈਂਕੀ ‘ਤੇ ਮੌਜੂਦ ਵਿਅਕਤੀ ਆਤਮਹੱਤਿਆ ਕਰ ਲੈਣਗੇ।ਧਰਨੇ ਵਿਚ ਜਿੱਥੇ ਵੱਡੀ ਗਿਣਤੀ ਵਿਚ ਔਰਤਾਂ ਨੇ ਸਮੂਲੀਅਤ ਕੀਤੀ, ਉਥੇ ਹੀ ਪੜਨ ਵਾਲੀਆਂ ਲੜਕੀਆਂ ਤਪਦੀ ਗਰਮੀ ਵਿਚ ਸੜਕ ‘ਤੇ ਭੁੱਖ ਹੜਤਾਲ ‘ਤੇ ਬੈੈਠੀਆਂ।ਧਰਨੇ ਨੂੰ ਸੰਬੋਧਨ ਕਰਦਿਆ ਸਕੂਲ ਐਕਸ਼ਨ ਕਮੇਟੀ ਦੇ ਆਗੂ ਰੂਪ ਸਿੰਘ ਧੌਲਾ, ਮਾ. ਜਗਰਾਜ ਸਿੰਘ, ਗੁਰਮੇਲ ਸਿੰਘ ਕਾਟੂ, ਕਲੱਬ ਪ੍ਰਧਾਨ ਸੰਦੀਪ ਬਾਵਾ, ਪੰਚ ਸਮਰਜੀਤ ਸਿੰਘ, ਸੂਰਜ ਪ੍ਰਕਾਸ਼ ਆਦਿ ਨੇ ਦੱਸਿਆ ਕਿ ਸਕੂਲ ਦੀ ਮੰਗ ਨੂੰ ਲੈ ਕੇ ਬਜਿੱਦ ਹਨ।ਉਨਾਂ ਕਿਹਾ ਕਿ ਜੇ ਦਿੱਤੇ ਅਲਟੀਮੇਟਮ ਦੇ ਵਿਚ ਸਕੂਲ ਅਪਗ੍ਰੇਡ ਦਾ ਨੋਟੀਫਿਕੇਸ਼ਨ ਨਾ ਜਾਰੀ ਹੋਇਆ ਤਾਂ ਸ਼ੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਪਿੰਡ ਦੇ ਬੱਚਿਆਂ ਦੇ ਭਵਿੱਖ ਲਈ ਮਾਪਿਆ ਅਤੇ ਐਕਸਨ ਕਮੇਟੀ ਵਲੋਂ ਕੁਰਬਾਨੀਆਂ ਦਿੱਤੀਆਂ ਜਾਣਗੀਆਂ।

ਜਿਸ ਦੀ ਜਿੰਮੇਵਾਰ ਅਕਾਲੀ ਸਰਕਾਰ ਹੋਵੇਗੀ।ਬੀ.ਕੇ.ਯੂ ਉਗਰਾਹਾਂ ਦੇ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ,ਡਕੌਂਦਾ ਪ੍ਰਧਾਨ ਗੁਰਨੈਬ ਸਿੰਘ, ਪੀ.ਐੱਸ.ਯੂ ਆਗੂ ਸ਼ੰਕਰ ਬਦਰਾ, ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਆਦਿ ਨੇ ਕਿਹਾ ਕਿ ਅਕਾਲੀ ਸਰਕਾਰ ਪਿੰਡ ਵਿਚ ਠੇਕੇ ਤਾਂ ਧੜਾਧੜ ਖੋਲੀ ਜਾ ਰਹੀ ਹੈ।ਪਰ ਵਿੱਦਿਆ ਦਾ ਹੱਕ ਲੈਣ ਲਈ ਲੋਕਾਂ ਨੂੰ ਟੈਂਕੀਆਂ ‘ਤੇ ਚੜ ਕੇ ਸੰਘਰਸ਼ ਕਰਨਾ ਪੈ ਰਿਹਾ ਹੈ।ਉਕਤ ਜਥੇਬੰਦੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸੰਘਰਸ ਦੇ ਹਰ ਪੜਾਅ ਵਿਚ ਉਨਾਂ ਦੇ ਨਾਲ ਖੜੀਆਂ ਹਨ।ਉਧਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਸਾਂਤ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ।ਪਰ ਧਰਨਾਕਾਰੀ ਆਪਣੀ ਮੰਗ ਨੂੰ ਲੈ ਕੇ ਅੜੇ ਹੋਏ ਹਨ।ਇਸ ਮੌਕੇ ਨਿਰਮਲ ਸਿੰਘ ,ਜਗਤਾਰ ਰਤਨ, ਜਗਦੇਵ ਕਾਲਾ, ਕ੍ਰਿਪਾਲ ਨੰਬਰਦਾਰ, ਪੰਚ ਜਗਜੀਤ ਸਿੰਘ, ਪੰਚ ਗੁਰਜੰਟ ਸਿੰਘ, ਪੰਚ ਸੁਖਜੀਤ ਸਿੰਘ, ਪੰਚ ਕਾਲਾ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *