ਟੁੱਟੇ ਤਾਰੇ

ss1

ਟੁੱਟੇ ਤਾਰੇ

ਟੁੱਟੇ    ਤਾਰੇ   ਵਾਂਗਰ   ਆਖਿਰ   ਮੈਂ   ਮਰ   ਜਾਵਾਂਗਾ,
ਚੇਤੇ    ਰੱਖੀ   ਫਿਰ    ਵੀ  ਚਾਨਣ   ਮੈਂ  ਕਰ ਜਾਵਾਂਗਾ |

ਮੈਨੂੰ   ਮਿਲਕੇ    ਗਾਇਆ   ਨਾ  ਕਰ ਰਾਗ ਪੁਰਾਣੇ ਨੂੰ,
ਮੈਂ   ਹੁਣ   ਕਿੱਥੇ  ਉੱਨਾ   ਸਦਮਾਂ  ਫਿਰ  ਜ਼ਰ ਜਾਵਾਂਗਾ |

ਤੇਰੀ   ਅੱਖ਼   ਦਾ   ਅੱਥਰੂੂ   ਮੈਂ  ਹੁਣ   ਤੈਨੂੰ   ਦੱਸ  ਦੇਵਾਂ,
ਯਾਦ   ਕਰੇਗੀ   ਤੇਰੀ   ਅੱਖ਼   ਨੂੰ  ਕਰ  ਤਰ  ਜਾਵਾਂਗਾ |

ਦੀਵੇ    ਵਾਂਗਰ   ਜਦ   ਵੀ   ਚਾਹਾਂ  ਮੈਂ ਬਲ  ਸਕਦਾ ਹਾਂ,
ਇਹ    ਨਾ    ਸੋਚੋ    ਨੇਰੇ   ਕੋਲੋਂ   ਮੈਂ    ਡਰ   ਜਾਵਾਂਗਾ |

ਖੁਦ   ਤੋਂ   ਹਾਰੇ   ਲੋਕੀਂ   ਮੈਨੂੰ   ਅਕਸਰ    ਮਿਲਦੇ   ਨੇ,
ਇਹਨਾ ਦੇ ਨਾਲ ਰਹਿ ਰਹਿ ਇੱਕ ਦਿਨ ਮੈਂ ਹਰ ਜਾਵਾਂਗਾ |

ਦੱਸ    ਕਿਉਂ    ਰੋਵਣ   ਦੇਵਾਂ    ਬੱਚੇ    ਭੁੱਖੇ    ਭਾਣੇ   ਨੂੰ,
ਦਾਣਾ    ਦਾਣਾ    ਬਣਕੇ    ਥਾਲੀ    ਨੂੰ    ਭਰ  ਜਾਵਾਂਗਾ |

ਮੈਂ    ਸਾਹਾਂ    ਦੀ    ਸਾਰੀ    ਗਰਮੀ    ਕਰਕੇ   ਤੇਰੇ   ਨਾਂ,
ਤੇਰਾ    ਰਸਤਾ    ਤੱਕਦੇ    ਤੱਕਦੇ    ਮੈਂ    ਠਰ   ਜਾਵਾਂਗਾ |

ਆਪਣਾ   ਆਪਣਾ  ਕਰਦਾ  ਟੋਨੀ  ਸਭਕੁਝ ਹਰਿਆ, ਹੁਣ,
ਸੱਜਣਾ  ਤੇਰੇ    ਰੰਗ  ਵਿੱਚ   ਰੰਗ   ਕੇ  ਮੈਂ  ਤਰ ਜਾਵਾਂਗਾ |

ਯਸ਼ਪਾਲ “ਟੋਨੀ

9876498603

Share Button

Leave a Reply

Your email address will not be published. Required fields are marked *