ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਟੁੱਟੀ ਸੜਕ ਕਾਰਨ ਹੋਇਆ ਭਿਆਨਕ ਹਾਦਸਾ

ਟੁੱਟੀ ਸੜਕ ਕਾਰਨ ਹੋਇਆ  ਭਿਆਨਕ ਹਾਦਸਾ

15-1

ਸੁਨਾਮ ( ਸੁਰਿੰਦਰ ਸਿੰਘ ) ਸੁਨਾਮ ਨਜਦੀਕ ਟਰੱਕ ਯੂਨੀਅਨ ਕੋਲ ਕੱਲ ਆਦਿ ਰਾਤ ਗਯੇ ਪੀਕੱਪ ਬੋਲੇਰੋ PB-12T-2490 ਜੋ ਜਾਖਲ ਵੱਲੋ ਆ ਰਹੀ ਸੀ ਸੜਕ ਉੱਪਰ ਪਏ ਹੋਏ ਡੂੰਘੇ ਟੋਇਆ ਤੋ ਬਚਾਅ ਕਰਦੇ –ਕਰਦੇ ਸੁਨਾਮ ਵੱਲੋ ਆ ਰਹੇ ਆਇਸ਼ਰ ਕੇੰਟਰ HR 61B 3531 ਦੀ ਆਹਮਨੇ –ਸਾਹਮਨੇ ਭਿਆਨਕ ਟੱਕਰ ਹੋ ਗਈ।
ਤਕਰੀਬਨ ਅੱਧੀ ਰਾਤ ਸਮਾਂ 1-25 ਮੁਤਾਬਿਕ ਸੁਨਾਮੀ ਸੋਸਾਇਟੀ ਦੇ ਚੈਅਰਮੇਨ ਅਤੇ ਨਿਰਪੱਖ ਆਵਾਜ਼ ਦੇ ਪੱਤਰਕਾਰ ਸੁਰਿੰਦਰ ਸਿੰਘ ਨੂੰ ਜਦੋ ਹੀ ਇਸ ਘਟਨਾ ਵਾਰੇ ਪਤਾ ਲੱਗਾ ਤਾ ਤੁਟੰਤ ਆਪਨੇ ਸਾਥੀਆ ਸਮੇਤ ਮੋਕੇ ਤੇ ਪਹੁੰਚ ਕੇ ਰਾਹਤ ਕਾਰਜ ਵਿਚ ਜੁੱਟ ਗਏ। ਹਾਦਸਾ ਏਨਾ ਭਿਆਨਕ ਸੀ ਕੀ ਹਾਦਸਾਗ੍ਰਸਤ ਵਾਹਨ ਵੇਖ ਕੇ ਨਹੀ ਸੀ ਲਗਦਾ ਵੀ ਕੋਈ ਕੀਮਤੀ ਜਾਨ ਬਚੀ ਹੋਣੀਆ।
ਆਇਸ਼ਰ ਕੇੰਟਰ ਚਾਲਕ ਨੂੰ ਤੁਰੰਤ ਐਬੂਲੰਸ 108 ਰਾਹੀ ਹਸਪਤਾਲ ਭੇਜ ਦਿੱਤਾ ਗਿਆ ਜਿਸ ਦੀ ਜਿਆਦਾ ਹਾਲਤ ਖਰਾਬ ਹੋਣ ਕਰਕੇ ਅੱਗੇ ਰੇਫ਼ਰ ਕਰ ਦਿੱਤਾ ਗਿਆ ਅਤੇ ਪੀਕੱਪ ਬੋਲੇਰੋ ਦਾ ਚਾਲਕ ਗੱਡੀ ਦੇ ਇੰਜਣ ਦੀ ਲਪੇਟ ਚ’ ਬਹੁਤ ਬੁਰੀ ਤਰਾ ਫਸਿਆ ਹੋਇਆ ਸੀ ਜਿਸ ਨੂੰ ਤਕਰੀਬਨ ਇੱਕ ਘੰਟੇ ਦੀ ਜਦੋ-ਜੇਹਿਦ ਤੋ ਬਾਦ ਬਾਹਰ ਕੱਢਿਆ ਗਿਆ। ਐਬੂਲੰਸ 108 ਵਾਪਸੀ ਸਹੀ ਸਮੇਂ ਤੇ ਨਾ ਪਹੁੰਚ ਸਕੀ ਤਾ ਰਾਹਗੀਰ ਕਾਰ ਦੀ ਸਹਾਇਤਾ ਸਦਕੇ ਪ੍ਰਈਵੇਟ ਹਸਪਤਾਲ ਪਹੰਚਇਆ ਗਿਆ। ਹਸਪਤਾਲ ਚੋ’ ਮੁਢਲੀ ਸਹਾਇਤਾ ਦੇਣ ਤੋ ਬਾਦ ਹਾਲਤ ਨਾਜੁਕ ਹੁੰਦੀ ਵੇਖ ਓਸ ਨੂੰ ਵੀ ਤੁਰੰਤ ਪਟਿਆਲੇ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *

%d bloggers like this: