Tue. Aug 20th, 2019

ਟੀਮ ਮੱਦਦ ਨੇ ਲਾਇਆ ਜਾਗਰੂਕਤਾ ਕੈਂਪ

ਟੀਮ ਮੱਦਦ ਨੇ ਲਾਇਆ ਜਾਗਰੂਕਤਾ ਕੈਂਪ

31-46 (2)
ਮੁੱਲਾਂਪੁਰ ਦਾਖਾ 30 ਮਈ (ਮਲਕੀਤ ਸਿੰਘ) ਗੈਰ ਸਰਕਾਰੀ ਸੰਸਥਾ ਟੀਮ ਮਦਦ ਮੰਡੀ ਮੁੱਲਾਂਪੁਰ ਵੱਲੋਂ ਹੈਪੇਟਾਈਟਸ ਬੀ ਅਤੇ ਸੀ ਦੇ ਲੋੜਬੰਦ ਮਰੀਜਾਂ ਦੀ ਮਦਦ ਲਈ ਅਤੇ ਪੀਣ ਵਾਲੇ ਪਾਣੀ ਦੀ ਸਾਭ ਸੰਭਾਲ ਲਈ ਲੋਕਾਂ ਨੂੰ ਜਾਂਗਰੂਕ ਕਰਨ ਲਈ ਡਾਂ ਬੀ ਆਰ ਅੰਬਦੇਕਰ ਭਵਨ ਮੰਡੀ ਮੁੱਲਾਂਪੁਰ ਵਿਖੇ ਫਰੀ ਮੈਡੀਕਲ ਚੈਕ ਅਪ ਕੈਪ ਲਗਾਇਆ ਗਿਆ। ਕੈਂਪ ਵਿੱਚ 35 ਮਰੀਜਾਂ ਦਾ ਫਰੀ ਚੈਕਅਪ ਕਰਕੇ ਫਰੀ ਦਵਾਈਆ ਦਿੱਤੀਆ ਗਈਆ ਅਤੇ 29 ਸ਼ੱਕੀ ਮਰੀਜਾਂ ਦੀ ਚੋਣ ਟੈਸਟ ਲਈ ਕੀਤੀ ਗਈ। ਇਸ ਮੋਕੇ ਤੇ ਹੈਪੇਟਾਈਰਸ ਬੀ ਅਤੇ ਸੀ ਦੇ ਮਾਹਿਰ ਅਪੋਲੋ ਹਸਪਤਾਲ ਤੋਂ ਡਾਂ ਬਿਕਰਮ ਨੇ ਮਰੀਜ਼ਾਂ ਦਾ ਚੈਕ ਅਪ ਕੀਤਾ ਅਤੇ ਪੰਤਜਲੀ ਦੇ ਪੰਜਾਬ ਪ੍ਰਧਾਨ ਕ੍ਰਿਸਨ ਲਾਲ ਗੁਪਤਾ ਨੇ ਧਰਤੀ ਹੇਠਾਂ ਜਾਂ ਰਹੇ ਪੀਣ ਵਾਲੇ ਪਾਣੀ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਂਗਰੂਕ ਕਰਦੇ ਹੋਏ ਅਪੀਲ ਕੀਤੀ ਕਿ ਉਹ ਦੇਸ ਦੇ ਪ੍ਰਧਾਨ ਮੰਤਰੀ ਵੱਲੋਂ ਪਾਣੀ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਆਪਣਾ ਸਾਥ ਦੇਣ ਅਤੇ ਤੇਲੂ ਰਾਮ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਦਾਖਾ,ਰੰਗ ਕਰਮੀ ਸੁਰਿੰਦਰ ਸ਼ਰਮਾ ਅਤੇ ਟੀਮ ਮਦਦ ਦੇ ਸਮੂਹ ਮੈਬਰ ਅਤੇ ਅਹੁਦੇਦਾਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: