ਟਿਊਬਵੈਲ ਕੁਨੈਕਸ਼ਨਾ ਵਿੱਚ ਜਾਣਬੁੱਝ ਕੇ ਕੀਤੀ ਜਾ ਰਹੀ ਆ ਦੇਰੀ

ss1

ਟਿਊਬਵੈਲ ਕੁਨੈਕਸ਼ਨਾ ਵਿੱਚ ਜਾਣਬੁੱਝ ਕੇ ਕੀਤੀ ਜਾ ਰਹੀ ਆ ਦੇਰੀ
ਗਰੀਬ ਕਿਸਾਨਾਂ ਦੀਆਂ ਜੇਬਾਂ ਤੇ ਮਾਰ ਰਹੇ ਨੇ ਮੁਲਾਜ਼ਮ ਵੱਡਾ ਡਾਕਾ: ਕਿਸਾਨ ਆਗੂ

19-2 (1)

ਦਿੜ੍ਹਬਾ ਮੰਡੀ/ਕੌਹਰੀਆਂ 18 ਜੂਨ (ਰਣ ਸਿੰਘ ਚੱਠਾ) ਭੁੱਖੇ ਢਿੱਡ ਪੋਹ ਦੀ ਠੰਢ ਅਤੇ ਜੇਠ ਹਾੜ੍ਹ ਦੀ ਅੱਤ ਦੀ ਗਰਮੀ ਵਿੱਚ ਮਿੱਟੀ ਨਾਲ ਮਿੱਟੀ ਹੋਕੇ ਆਪਣੇ ਪਰਿਵਾਰ ਸਮੇਤ ਕੁੱਲ ਦੁਨੀਆਂ ਦਾ ਪੇਟ ਭਰਨ ਵਾਲੇ ਗਰੀਬ ਕਿਸਾਨ ਦਾ ਏ,ਸੀ ਵਾਲੇ ਦਫਤਰਾਂ ਵਿੱਚ ਬੈਠੇ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਸਰਕਾਰੀ ਅਧਿਕਾਰੀ ਜੋਕ ਵਾਂਗ ਕਿਸਾਨ ਦੀ ਮੋਤ ਹੋਣ ਤੱਕ ਖੂਨ ਚੂਸਣੋ ਨਹੀ ਹਟਦੇ।ਜਿਆਦਾਤਰ ਛੋਟੇ ਕਿਸਾਨਾਂ ਨੂੰ ਪੈਸਿਆਂ ਦਾ ਇੰਤਜਾਮ ਕਰਨ ਲਈ ਜਮੀਨਾਂ ਤੱਕ ਗਹਿਣੇ ਕਰਨੀਆਂ ਪਈਆਂ ਹਨ। ਜਦੋਂ ਪੰਜਾਬ ਸਰਕਾਰ ਨੇ ਢਾਈ ਏਕੜ ਸਕੀਮ ਰਾਹੀ ਕੁਨੈਕਸ਼ਨ ਜਾਰੀ ਕੀਤੇ ਤਾਂ ਲੱਖਾਂ ਗਰੀਬ ਕਿਸਾਨਾਂ ਨੇ ਸਰਕਾਰ ਨੂੰ ਦਿਲੋਂ ਦੁਆਵਾਂ ਦਿੱਤੀਆਂ।ਗਰੀਬ ਕਿਸਾਨਾਂ ਨੇ ਸਾਹੂਕਾਰਾਂ ਕੋਲੋ ਮੋਟੇ ਵਿਆਜ ਤੇ ਲੈਕੇ ਸਵਾ ਡੇਢ ਲੱਖ ਰੁਪਏ ਦੇ ਕਰੀਬ ਪੈਸਾ ਵੀ ਪਾਵਰ ਕਾਮ ਦੇ ਬੋਰਡ ਨੂੰ ਭਰ ਦਿੱਤਾ। ਪਰ ਬਿਜਲੀ ਕਰਮਚਾਰੀਆਂ ਨੇ ਆਪਣੀਆਂ ਜੇਬਾਂ ਭਰਨ ਲਈ ਕਿਸਾਨਾਂ ਦੀਆਂ ਮੋਟਰ ਕੁਨੈਕਸ਼ਨਾ ਦਾ ਕੰਮ ਲਮਕਾਉਣਾਂ ਸੁਰੂ ਕਰ ਦਿੱਤਾ। ਬਹਾਨਾ ਇਹ ਬਣਾਇਆਂ ਜਾਂਦਾ ਹੈ ਕਿ ਮੂਹਰਲੇ ਕਿਸਾਨ ਨੇ ਕਾਗ਼ਜ਼ ਪੂਰੇ ਨਹੀਂ ਜਮਾਂ ਕਰਵਾਏ ਜਮੀਨ ਦਾ ਹਲਫੀਆਂ ਬਿਆਨ ਨਹੀਂ ਦਿੱਤਾ, ਇਸ ਕਰਕੇ ਹਲੇ ਦਸ ਪੰਦਰਾਂ ਦਿਨ ਰੁਕਣਾ ਪਵੇਗਾ। ਜੇਕਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜਿਸ ਕਿਸਾਨ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਨਹੀਂ ਕੀਤੀ ਗਈ ਤੁਸੀਂ ਉਸਦੀ ਫਾਈਲ ਕਿਉਂ ਫੜੀ ਹੈ ਅਤੇ ਉਸ ਦੀ ਫਾਈਲ ਨੂੰ ਪਿੱਛੇ ਕਰਨ ਵਿੱਚ ਕੀ ਦਿੱਕਤ ਆਉਦੀ ਹੈ। ਜਦੋਂ ਕੋਈ ਖੱਜਲ ਖੁਆਰ ਹੋਇਆ ਕਿਸਾਨ ਇਹਨਾਂ ਮੁਲਾਜ਼ਮਾਂ ਨੂੰ ਦੱਸ ਵਾਰਾਂ ਹਜਾਰ ਰਿਸ਼ਵਤ ਦੀ ਤੋਰ ਤੇ ਦੇ ਦਿੰਦਾਂ ਹੈ ਤਾਂ ਹੌਲੀ ਹੌਲੀ ਸਮਾਨ ਵੀ ਦੇਣਾਂ ਸੁਰੂ ਕਰ ਦਿੰਦੇ ਹਨ।

ਜੋ ਖੰਭੇ ਚਕਵਾਉਂਦਾ, ਟ੍ਰਾਂਸਫ਼ਾਰਮਰ ਜਾਰੀ ਕਰਦਾ, ਤਾਰਾਂ ਆਦਿ ਜਾਰੀ ਕਰਦਾ ਸਭ ਨੂੰ ਹਜ਼ਾਰ ਹਜ਼ਾਰ ਦਾ ਨੋਟ ਲਾਜਮੀ ਦੇਣਾ ਪੈਂਦਾ ਹੈ। ਇੱਕ ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਕੋਲ ਜਮੀਨ ਥੋੜੀ ਹੋਣ ਕਰਕੇ ਆੜਤੀਏ ਨੇ ਪੇਸੈ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਮੈਨੂੰ ਮਜਬੂਰ ਹੋਕੇ ਵੱਧ ਵਿਆਜ ਵਾਲੀ ਬੈਂਕ ਤੋਂ ਲੋਨ ਕਰਵਾਉਣਾ ਪਿਆ ਉਸ ਕਿਸਾਨ ਨੇ ਦੱਸਿਆ ਕਿ ਮੇਰੀ ਮੋਟਰ ਤੇ ਸਿਰਫ ਇੱਕ ਪੋਲ ਲੱਗਿਆ ਹੈ ਕੋਈ ਤਾਰ ਵਗੈਰਾ ਵੀ ਨਹੀ ਪਈ ਫੇਰ ਵੀ ਪਾਵਰਕੌਮ ਦਾ ਜੇ,ਈ ਪੰਦਰਾਂ ਹਜਾਰ ਰੁਪਏ ਮੇਰੇ ਤੋਂ ਰਿਸ਼ਵਤ ਦੇ ਲੈ ਗਿਆ ਮੇਰੇ ਖੇਤ ਪਹਿਲਾਂ ਕੋਈ ਮੋਟਰ ਦਾ ਸਾਧਨ ਨਾ ਹੋਣ ਕਾਰਨ ਮਜਬੂਰੀ ਵੱਸ ਇਹ ਭਾਰੀ ਰਕਮ ਦੇਣੀ ਪਈ ਅਤੇ ਉਸ ਕਿਸਾਨ ਨੇ ਕਿਹਾ ਕਿ ਪਤਾ ਨੀ ਮੇਰੇ ਵਰਗੇ ਹੋਰ ਕਿੰਨੇ ਕੁ ਕਿਸਾਨਾਂ ਦੇ ਗਲ ਵੱਢੇ ਜਾ ਰਹੇ ਹਨ, ਦੂਸਰਾ ਝੋਨੇ ਦੀ ਲਵਾਈ ਸੁਰੂ ਹੋਣ ਕਰਕੇ ਜਿਸ ਕਿਸਾਨ ਦੇ ਖੇਤ ਵਿਚੋਂ ਲਾਈਨ ਲੰਘਣੀ ਹੈ ਉਹ ਆਪਣੀ ਲੱਗੀ ਫਸਲ ਦੇ ਨੁਕਸਾਨ ਦੇ ਡਰੋਂ ਖੰਭੇ ਨਹੀਂ ਗੱਡਣ ਦਿੰਦਾ। ਅੱਜ ਵਿਧਾਨ ਸਭਾ ਦਿੜ੍ਹਬਾ ਹਲਕੇ ਨਾਲ ਸਬੰਧਤ ਕਿਸਾਨਾਂ ਦਾ ਹਾਲ ਸੁਣਕੇ ਪਤਾ ਲੱਗਿਆ ਕਿ ਖੱਜਲ ਖੁਆਰ ਹੁੰਦੇ ਕਿਸਾਨ ਦੁਖੀ ਹੋਕੇ ਆਪਣਾ ਗੁੱਸਾ ਸਰਕਾਰ ਤੇ ਕੱਢਦੇ ਹਨ।ਪਰ ਸਰਕਾਰ ਅਤੇ ਸਰਕਾਰ ਦੇ ਨੁਮਾਇੰਦੇ ਸਭ ਕੁੱਝ ਜਾਣਦੇ ਹੋਏ ਵੀ ਉੱਲੂ ਵਾਂਗੂੰ ਅੱਖਾਂ ਮੀਚੀ ਬੈਠੇ ਭੋਲੇ ਭਾਲੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਵੇਖ ਰਹੇ ਹਨ। ਪਰ ਸਰਕਾਰ ਜੀ ਹੁਣ ਇੰਝ ਮਹਿਸੂਸ ਹੋਣ ਲੱਗ ਪਿਆ ਏ ਜਿਵੇਂ ਕਿਸਾਨਾਂ ਦੀਆਂ ਦੁਆਵਾਂ ਵੀ ਬਦਦੁਆਵਾਂ ਵਿੱਚ ਬਦਲਣ ਲੱਗ ਗਈਆਂ ਹਨ।

ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਤੇ ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰੀ ਗੁੰਡਾਂਗਰਦੀ ਤੇ ਰਿਸ਼ਵਤਖੋਰੀ ਦਾ ਬੋਲ ਬਾਲਾ ਹੈ,ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਅੰਨ੍ਹੀ ਲੁੱਟ ਖਸੁੱਟ ਰੋਕਣ ਲਈ ਮੁਲਾਜ਼ਮ ਵਰਗ ਨੂੰ ਨੱਥ ਪਾਈ ਜਾਵੇ।ਆਰਥਿਕ ਪੱਖੋਂ ਟੁੱਟ ਚੁੱਕੇ ਕਿਸਾਨਾਂ ਦੀ ਜੇਬ ਤੇ ਡਾਕਾ ਮਾਰਨਾਂ ਬੰਦ ਕੀਤਾ ਜਾਵੇ,ਝੋਨਾਂ ਲਾਉਣ ਤੇ ਖੜੇ ਕਿਸਾਨਾਂ ਦੇ ਆਏ ਕੁਨੈਕਸ਼ਨ ਜਲਦ ਤੋਂ ਜਲਦ ਚਾਲੂ ਕੀਤੇ ਜਾਣ।ਜੇਕਰ ਇਸ ਤਰਾਂ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਬੰਦ ਨਾਂ ਕੀਤੀ ਗਈ ਤਾਂ ਜਥੇਬੰਦੀ ਨੂੰ ਮਜਬੂਰਨ ਸਖਤ ਐਕਸ਼ਨ ਲੈਣਾਂ ਪਵੇਗਾ,ਜਿਸ ਦੇ ਜਿੰਮੇਵਾਰ ਚੁੱਪ ਵੱਟੀ ਬੈਠੇ ਪਾਵਰਕੌਮ ਦੇ ਅਧਿਕਾਰੀ ਹੋਣ ਗਏ,ਜਦੋਂ ਇਸ ਸਬੰਧੀ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜ੍ਹਬਾ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰ ਨਹੀ ਹੋਣ ਦਿੱਤਾ ਜਾਵੇਗਾ ਅਤੇ ਜਿੰਨਾਂ ਕਿਸਾਨਾਂ ਦੇ ਕੁਨੈਕਸ਼ਨ ਆ ਚੁੱਕੇ ਹਨ ਜਲਦ ਤੋਂ ਜਲਦ ਚਾਲੂ ਕੀਤੇ ਜਾਣਗੇ,ਉਨਾ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਮੁਲਾਜਮ ਨੂੰ ਬਿਨਾਂ ਰਸੀਦ ਤੋਂ ਇੱਕ ਵੀ ਪੈਸਾ ਨਾ ਦਿੱਤਾ ਜਾਵੇ।

Share Button

Leave a Reply

Your email address will not be published. Required fields are marked *