Mon. Aug 19th, 2019

ਟਾਟਾ ਨੈਨੋ ਤੋਂ ਵੀ ਸਸਤੀ ਬਜਾਜ ਦੀ ਕਿਉਟ

ਟਾਟਾ ਨੈਨੋ ਤੋਂ ਵੀ ਸਸਤੀ ਬਜਾਜ ਦੀ ਕਿਉਟ

ਬਜਾਜ ਕਿਉਟ ਭਾਰਤ ਵਿਚ ਅੱਜ 18 ਅਪ੍ਰੈਲ 2019 ਨੂੰ ਲਾਂਚ ਹੋਵੇਗੀ। ਦੇਸ਼ ਵਿਚ ਇਹ ਕਵਾਡ੍ਰੀਸਾਇਕਲ ਸੈਗਮੇਂਟ ਦੀ ਪਹਿਲੀ ਗੱਡੀ ਹੋਵੇਗੀ। ਸੜਕ ਅਤੇ ਆਵਾਜਾਈ ਮੰਤਰਾਲਾ ਇਸ ਨੂੰ ਬਾਜਾਰ ਵਿਚ ਲਿਉਣ ਦੀ ਤਿਆਰੀ ਕਰ ਚੁੱਕਾ ਹੈ। ਬਜਾਜ ਕਿਉਟ ਫੋਰ ਵ੍ਹੀਲਰ ਵਾਹਨ ਹੈ। ਭਾਰਤ ਵਿਚ ਇਸ ਨੂੰ ਐਕਸਪੋਰਟ ਕਰਕੇ ਵੇਚਿਆ ਜਾਵੇਗਾ। ਬਜਾਜ ਕਿਉਟ ਵਿਚ 216.6 ਸੀਸੀ ਦਾ ਪੈਟਰੋਲ ਇੰਜਨ ਮਿਲੇਗਾ। ਇਸ ਨੂੰ ਸੀਐਨਜੀ ਨਾਲ ਵੀ ਚਲਾਇਆ ਜਾ ਸਕਦਾ ਹੈ। ਪੈਟਰੋਲ ਮੋਡ ਵਿਚ ਇਹ 13 ਪੀਐਮ ਦੀ ਪਾਵਰ ਅਤੇ 18.9 ਐਨਐਮ ਦਾ ਟਾਰਕ ਜਨਰੇਟ ਕਰੇਗੀ। ਸੀਐਨਜੀ ਮੋਡ ਵਿਚ ਇਹ 10.98 ਪੀਐਸ ਦੀ ਪਾਵਰ ਅਤੇ 16.1 ਐਨਐਮ ਦਾ ਟਾਰਕ ਜਨਰੇਟ ਕਰਦੀ ਹੈ।
ਇਸ ਵਿਚ ਮੋਟਰਸਾਇਕਲ ਵਾਂਗ 5 ਸਪੀਡ ਸਿਕਵੈਂਸ਼ਲ ਗੇਅਰਬਾਕਸ ਮਿਲੇਗਾ। ਬਜਾਜ ਕਿਉਟ ਦੀ ਲੰਬਾਈ 2752 ਐਮਐਮ ਹੋਵੇਗੀ। ਇਸ ਦਾ ਇੰਜਨ 451 ਐਨਐਮ ਹੋਵੇਗਾ। ਬਜਾਜ ਕਿਉਟ ਦੀ ਕੀਮਤ ਲਗਭਗ 2 ਲੱਖ ਹੋ ਸਕਦੀ ਹੈ। ਕੀਮਤ ਦੇ ਮਾਮਲੇ ਵਿਚ ਇਹ ਟਾਟਾ ਨੈਨੋ ਤੋਂ ਵੀ ਸਸਤੀ ਹੈ। ਯਾਤਰੀ ਇਸ ਵਿਚ ਤਿੰਨ ਟਾਇਰਾਂ ਵਾਲੇ ਰਿਕਸ਼ੇ ਤੋਂ ਵੀ ਜ਼ਿਆਦਾ ਸੁਰੱਖਿਅਤ ਰਹਿਣਗੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਹੀ ਨਵੇਂ ਵਰਜਨ ਦੀਆਂ ਕਾਰਾਂ ਲਾਂਚ ਹੋਈਆਂ ਹਨ ਜਿਹਨਾਂ ਦੀ ਕੀਮਤ ਇਸ ਨਾਲੋਂ ਜ਼ਿਆਦਾ ਹੈ।

Leave a Reply

Your email address will not be published. Required fields are marked *

%d bloggers like this: