Sat. Jul 20th, 2019

ਟਾਂਗਰੀ ਨਦੀ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਝੱਲਣੀ ਪੈ ਸਕਦੀ ਹੈ ਪਾਣੀ ਦੀ ਮਾਰ

ਟਾਂਗਰੀ ਨਦੀ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਝੱਲਣੀ ਪੈ ਸਕਦੀ ਹੈ ਪਾਣੀ ਦੀ ਮਾਰ
ਘਾਹ ਫੂਸ ਤੇ ਬੁੱਟੀ ਅਗਲੇਰੇ ਦਿਨਾਂ ਵਿਚ ਬਣ ਸਕਦੀ ਹੈ ਕਿਸਾਨਾਂ ਦੀ ਫਸਲ ਲਈ ਖਤਰਾ

3-2
ਦੇਵੀਗੜ 2 ਜੂਨ ( ਅੰਨੂ ਕੈਲੌਰਿਆ ) ਪਟਿਆਲਾ ਜਿਲ੍ਹੇ ਵਿਚ ਪੈਂਦੇ ਕੁਝ ਪਿੰਡਾਂ ਬੀਬੀਪੁਰ, ਬੁੱਧਮੋਰ, ਰੋਹੜ ਜਗੀਰ, ਲੇ੍ਹਲਾਂ ਜਗੀਰ, ਹਰੀਗੜ, ਤੇ ਕੁਝ ਹੋਰ ਲਾਗਲੇ ਪਿੰਡਾਂ ਦੀ ਜਮੀਨ ਦੇ ਨਾਲ ਟਾਂਗਰੀ ਨਦੀ ਲੱਗਦੀ ਹੈ । ਟਾਂਗਰੀ ਨਦੀ ਵਿਚ ਘਾਹ ਬੂੱਟੀ ਕੰਡਿਆਲੀ ਕੀਕਰਾਂ ਤੇ ਤੇ ਹੋਰ ਬਹੁਤ ਸਾਰਾ ਕਵਾੜ ਫਸਿਆਂ ਹੋਇਆਂ ਹੈ ਜਿਸ ਦੀ ਮਾਰ ਕਿਤੇ ਨਾ ਕਿਤੇ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੇ ਸਮੇ ਵਿਚ ਝੱਲਣੀ ਪੈ ਸਕਦੀ ਹੈ ਕਿਉਕਿ ਹਰ ਵਾਰ ਇਸ ਨਦੀ ਵਿਚ ਬਹੁਤ ਜ਼ਿਆਦਾ ਪਾਣੀ ਆਉਂਦਾ ਹੈ ਘਾਹ ਫੂਸ ਤੇ ਬੂੱਟੀ ਦੇ ਫਸੇ ਹੋਣ ਕਾਰਨ ਕਿਤੇ ਨਾ ਕਿਤੇ ਵੱਧ ਪਾਣੀ ਆ ਜਾਣ ਕਾਰਨ ਪਾਣੀ ਦੀ ਨਿਕਾਸੀ ਰੁਕ ਸਕਦੀ ਹੈ ਤੇ ਪਾਣੀ ਜ਼ਿਆਦਾ ਹੋ ਕੇ ਕਿਸਾਨਾਂ ਦੀਆ ਫਸਲਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਤੇ ਝਾਤੀ ਮਾਰ ਕੇ ਇਸਦਾ ਹੱਲ ਕੱਢਣ ਦੀ ਅਪੀਲ ਕੀਤੀ । ਪਹਿਲਾ ਵੀ ਕਿਸਾਨ ਇਸ ਤਰ੍ਹਾਂ ਦੀਆਂ ਕਮੀਆਂ ਦਾ ਨਤੀਜਾ ਪਾਣੀ ਦੀ ਮਾਰ ਕਾਰਨ ਫ਼ਸਲਾ ਬਰਬਾਦ ਹੋਣ ਕਾਰਨ ਭੁਗਤ ਚੁੱਕੇ ਹਨ । ਕਈ ਵਾਰ ਇਸ ਨਦੀ ਦਾ ਬੰਨ ਟੁੱਟਣ ਕਾਰਨ ਜਾਂ ਬੰਨ ਵਿਚ ਤਰੇੜਾਂ ਪੈ ਕੇ ਪਿੰਡਾਂ ਵਿਚ ਪਾਣੀ ਦਾਖਿਲ ਹੋ ਜਾਂਦਾ ਹੈ । ਤੇ ਫ਼ਸਲਾ ਦਾ ਨੁਕਸਾਨ ਕਰ ਜਾਂਦਾ ਹੈ ।

Leave a Reply

Your email address will not be published. Required fields are marked *

%d bloggers like this: