Sat. Aug 17th, 2019

ਟਵੀਟ ਕਰ ਬੁਰੇ ਫਸੇ ਪਾਕਿਸਤਾਨੀ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਰਾਰਾ ਜਵਾਬ

ਟਵੀਟ ਕਰ ਬੁਰੇ ਫਸੇ ਪਾਕਿਸਤਾਨੀ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਰਾਰਾ ਜਵਾਬ

ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਮੰਤਰੀ (ਵਿਗਿਆਨ ਤੇ ਤਕਨਾਲੋਜੀ) ਫਵਾਦ ਚੌਧਰੀ ਵਿਚਕਾਰ ਟਵਿੱਟਰ ਵਾਰ ਛਿੜ ਗਈ ਹੈ । ਇਸ ਵਾਰ ਭਾਰਤ ਸਰਕਾਰ ਵਲੋਂ ਧਾਰਾ 370 ਦੇ ਫੈਸਲੇ ਤੋਂ ਬਾਅਦ ਬੌਖਲਾਏ ਫਵਾਦ ਚੌਧਰੀ ਨੇ ਭਾਰਤੀ ਫੌਜ ਦੇ ਪੰਜਾਬੀ ਜਵਾਨਾਂ ਨੂੰ ਉਕਸਾਉਣ ਵਾਲਾ ਬਿਆਨ ਦਿੱਤਾ ਸੀ । ਫਵਾਦ ਚੌਧਰੀ ਨੇ ਇਸ ਟਵੀਟ ਵਿੱਚ ਭਾਰਤੀ ਫੌਜ ਖਿਲਾਫ਼ ਬਿਆਨ ਦਿੱਤਾ, ਜਿਸ ਦਾ ਕੈਪਟਨ ਨੇ ਕਰਾਰਾ ਜਵਾਬ ਦਿੱਤਾ ਹੈ ।

ਇਸ ਟਵੀਟ ਵਿੱਚ ਫਵਾਦ ਚੌਧਰੀ ਨੇ ਲਿਖਿਆ ਕਿ ਉਹ ਭਾਰਤੀ ਫੌਜ ਵਿੱਚ ਸ਼ਾਮਲ ਪੰਜਾਬੀ ਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਭਾਰਤੀ ਫੌਜ ਵਿਚ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਕਸ਼ਮੀਰੀ ਲੋਕਾਂ ਤੇ ਭਾਰਤ ਸਰਕਾਰ ਦੇ ਜ਼ੁਲਮ ਖਿਲਾਫ਼ ਆਪਣੀ ਫੌਜ ਦੀ ਡਿਊਟੀ ਕਰਨ ਤੋਂ ਮਨਾਂ ਕਰ ਦੇਣ।

ਉਨ੍ਹਾਂ ਦੇ ਇਸ ਟਵੀਟ ‘ਤੇ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ ।

ਕੈਪਟਨ ਨੇ ਕਿਹਾ ਕਿ ਭਾਰਤੀ ਫੌਜ ਇੱਕ ਡਿਸਪਲਿਨਡ ਤੇ ਨੈਸ਼ਨਲਿਸਟ ਫੋਰਸ ਹੈ । ਜਿਸ ‘ਤੇ ਉਨ੍ਹਾਂ ਦੇ ਬਿਆਨਾਂ ਦਾ ਕੋਈ ਅਸਰ ਨਹੀਂ ।

Leave a Reply

Your email address will not be published. Required fields are marked *

%d bloggers like this: