ਟਰੱਕ ਰੋਕ ਕੇ ਰਿਸਵਤ ਲੈਣ ਵਾਲਾ ਪੁਲਿਸ ਮੁਲਾਜਮ ਚੜਿਆ ਲੋਕਾ ਦੇ ਅੜਿੱਕੇ

ss1

ਟਰੱਕ ਰੋਕ ਕੇ ਰਿਸਵਤ ਲੈਣ ਵਾਲਾ ਪੁਲਿਸ ਮੁਲਾਜਮ ਚੜਿਆ ਲੋਕਾ ਦੇ ਅੜਿੱਕੇ

22banur-2ਬਨੂੜ, 22 ਸਤੰਬਰ (ਰਣਜੀਤ ਸਿੰਘ ਰਾਣਾ): ਸ਼ਹਿਰ ਦੇ ਗੁੱਗਾ ਮਾੜੀ ਚੌਂਕ ਦੇ ਨੇੜੇ ਡੰਗਰਾਂ ਨਾਲ ਲੋਡ ਟਰੱਕਾ ਨੂੰ ਮੁੱਖ ਮਾਰਗ ਦੇ ਵਿਚਾਲੇ ਰੋਕ ਕੇ ਇੱਕ ਪੁਲਿਸ ਮੁਲਾਜਮ ਨੇ ਅੱਧਾ ਘੰਟਾ ਸੜਕ ਉੱਤੇ ਖੋਰਾ ਪਾਇਆ। ਜਿਸ ਨੂੰ ਵੇਖ ਕੇ ਹਰ ਲੰਘਣ ਵਾਲਾ ਸ਼ਰਮਸਾਰ ਹੁੰਦਾ ਰਿਹਾ ਤੇ ਪੁਲਿਸ ਦੇ ਤਿੱਖੀ ਨੁਕਤਾ ਚਿੰਨੀ ਕਰਦਾ ਰਿਹਾ। ਬਨੂੜ ਦੇ ਪ੍ਰੈਸ ਕਰਮੀ ਵੀ ਭੀੜ ਵਿੱਚ ਹੀ ਖੜੇ ਸਨ। ਜਿਨਾਂ ਦੀ ਪੁਲਿਸ ਮੁਲਾਜਮ ਨੂੰ ਪਛਾਣ ਨਹੀ ਸੀ। ਸੜਕ ਦੇ ਵਿਚਾਲੇ ਖੜਿਆ ਟਰੱਕ ਟਰੈਫਿਕ ਵਿੱਚ ਅੜਿੱਕਾ ਬਣਦਾ ਰਿਹਾ।
ਸਾਮ ਕਰੀਬ ਪੰਜ ਵਜੇ ਪੀਸੀਆਰ ਦੇ ਮੋਟਰਸਾਇਕਲ ਨੰ: ਪੀਬੀ 11 ਬੀਵਾਈ 6934 ਉੱਤੇ ਸਵਾਰ ਇੱਕ ਪੁਲਿਸ ਮੁਲਾਜਮ ਪਿਛੋਂ ਆਇਆ ਤੇ ਟਰੱਕ ਨੰ: ਆਰਜੇ 0 ਜੀਜੀ ਏ 3557 ਨੂੰ ਮੁੱਖ ਮਾਰਗ ਦੇ ਵਿਚਾਲੇ ਰੋਕ ਲਿਆ। ਟਰੱਕ ਡਰਾਇਵਰ ਤੇ ਕੰਡਕਟਰ ਨੂੰ ਉਤਾਰ ਕੇ ਪੁੱਛਗਿੱਛ ਕਰਨ ਲੱਗਾ। ਭਾਂਵੇ ਲੋਕਾ ਸਾਹਮਣੇ ਟਰੱਕ ਡਰਾਇਵਰ ਨੇ ਟਰੱਕ ਦੇ ਕਾਗਜ਼ਾਤ ਦੇਣੇ ਚਾਹੇ, ਪਰ ਉਸ ਨੇ ਕਾਗਜ਼ਤ ਵੀ ਨਾ ਫੜੇ। ਅੱਧੇ ਘੰਟੇ ਦੀ ਬਹਿਸ ਮਗਰੋਂ ਜਦੋ ਟਰੱਕ ਦੇ ਕੰਡਕਟਰ ਨੇ ਪੁਲਿਸ ਮੁਲਾਜਮ ਨੂੰ ਪੈਸੇ ਫੜਾਏ। ਉਥੇ ਖੜੇ ਪ੍ਰੈਸ ਕਰਮੀਆ ਨੇ ਫੋਟੋ ਖਿੱਚ ਲਈ ਤੇ ਉਨਾਂ ਨੂੰ ਰੋਕ ਲਿਆ। ਟਰੱਕ ਡਰਾਇਵਰ ਨੇ ਦੱਸਿਆ ਕਿ ਟਰੱਕ ਤੇ ਪਸ਼ੂਆ ਦੇ ਕਾਗਜ਼ ਸਹੀ ਹਨ, ਪਰ ਮੁਲਾਂਜਮ ਨੇ ਦੋ ਹਜਾਰ ਰੁਪਏ ਲੈ ਕੇ ਉਨਾਂ ਦਾ ਖਹਿੜਾ ਛੱਡਿਆ ਹੈ। ਉਨਾਂ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹਨ।
ਪੁਲਿਸ ਮੁਲਾਜਮ ਜਿਸ ਨੇ ਆਪਣਾ ਨਾਂ ਮੰਗਲ ਸਿੰਘ ਦੱਸਿਆ ਕਿ ਉਨਾਂ ਨੂੰ ਟਰੱਕ ਰੋਕਣ ਲਈ ਕਿਹਾ ਗਿਆ ਸੀ, ਪਰ ਟਰੱਕ ਰੋਕਣ ਲਈ ਕਿਸੇ ਨੇ ਕਿਹਾ, ਉਹ ਦੱਸ ਨਹੀ ਸਕਿਆ। ਭਾਂਵੇ ਐਸਪੀ ਰਾਜਪੁਰਾ ਰਾਜਿੰਦਰ ਸਿੰਘ ਸੋਹਲ, ਬਨੂੜ ਦੇ ਐਸਐਚਓ ਭਗਵੰਤ ਸਿੰਘ ਤੇ ਬਨੂੜ ਟਰੈਫਿਕ ਚੋਂਕੀ ਦੇ ਇਨਚਾਰਜ਼ ਸੁਖਵੀਰ ਸਿੰਘ ਨੂੰ ਮੌਕੇ ਤੇ ਸੂਚਿਤ ਕਰ ਦਿੱਤਾ ਗਿਆ। ਪੁਲਿਸ ਨੂੰ ਸੂਚਨਾ ਦੇਣ ਉਪਰੰਤ ਟਰੱਕ ਤੇ ਪੁਲਿਸ ਮੁਲਾਜਮ ਨੂੰ ਉਥੋ ਜਾ ਦਿੱਤਾ ਗਿਆ।
ਐਸਪੀ ਸ੍ਰੀ ਸੋਹਲ ਨੇ ਐਸਐਚਓ ਨਾਲ ਗੱਲ ਕਰਨ ਦੀ ਗੱਲ ਆਖੀ। ਜਦੋ ਥਾਣਾ ਮੁੱਖੀ ਭਗਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਮੁਲਾਜਮ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *