ਟਰੱਕ ਡਰਾਈਵਰਾਂ ਦੀ ਹੜਤਾਲ ਖ਼ਤਮ, 4000 ਕਰੋੜ ਦੇ ਘਾਟੇ ਦਾ ਅਨੁਮਾਨ

ss1

ਟਰੱਕ ਡਰਾਈਵਰਾਂ ਦੀ ਹੜਤਾਲ ਖ਼ਤਮ, 4000 ਕਰੋੜ ਦੇ ਘਾਟੇ ਦਾ ਅਨੁਮਾਨ

ਟਰੱਕ ਡਰਾਈਵਰਾਂ ਨੇ ਜੀ ਐਸ ਟੀ ‘ਤੇ ਡੀਜ਼ਲ ਦੇ ਵਧ ਰਹੇ ਰੇਟ ਕਾਰਨ ਹੋ ਰਹੇ ਨੁਕਸਾਨ ਨੂੰ ਲੈ ਕੇ ਦੇਸ਼ ਭਰ ‘ਚ ਦੋ ਦਿਨਾ ਹੜਤਾਲ ਸ਼ੁਰੂ ਕੀਤੀ ਸੀ। ਕੱਲ ਦੂਜੇ ਦਿਨ ਵੀ ਹੜਤਾਲ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਟਰੱਕ ਡਰਾਈਵਰਾਂ ਦੀ ਜਥੇਬੰਦੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਦੱਸਿਆ ਕਿ ਜੀ ਐਸ ਟੀ, ਡੀਜ਼ਲ ਦੇ ਵਧ ਰਹੇ ਰੇਟ ਤੇ ਸੜਕਾਂ ‘ਤੇ ਟੋਲ ਤੋਂ ਤੰਗ ਆ ਕੇ ਉਹ ਦੋ ਰੋਜ਼ਾ ਹੜਤਾਲ ਕੀਤੀ ਹੈ। ਏ ਆਈ ਐਮ ਟੀ ਸੀ ਦੇ ਚੇਅਰਮੈਨ ਬਾਲ ਮਲਕੀਤ ਸਿੰਘ ਨੇ ਕਿਹਾ ਕਿ “ਸੋਮਵਾਰ ਤੋਂ ਸ਼ੁਰੂ ਹੋਈ ਹੜਤਾਲ ਨਾਲ ਦੇਸ਼ ਭਰ ‘ਚ ਸਪਲਾਈ ‘ਤੇ ਅਸਰ ਹੋਇਆ ਹੈ। ਫਿਲਹਾਲ ਅਸੀਂ ਜ਼ਰੂਰੀ ਚੀਜ਼ਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਹੈ।ਸਾਡਾ ਮੰਨਣਾ ਹੈ ਕਿ ਇਸ ਨਾਲ ਕਰੀਬ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਦੀਵਾਲੀ ਤੋਂ ਬਾਅਦ ਸੰਘਰਸ਼ ਤੇਜ਼ ਕਰ ਦਿਆਂਗੇ।” ਮਲਕੀਤ ਸਿੰਘ ਨੇ ਕਿਹਾ ਕਿ “ਏ ਆਈ ਐਮ ਟੀ ਸੀ ਦੇ ਸੱਦੇ ‘ਤੇ ਹੜਤਾਲ ਪਹਿਲੇ ਦਿਨ ਸਫਲ ਰਹੀ ਹੈ। ਦੇਸ਼ ਭਰ ‘ਚ ਕਰੀਬ 70 ਤੋਂ 80 ਫੀਸਦੀ ਕਾਰੋਬਾਰ ਬੰਦ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਟਰਾਂਸਪੋਰਟ ਸੈਕਟਰ ਦੀ ਗੰਭੀਰ ਪ੍ਰੇਸ਼ਾਨੀਆਂ ਪ੍ਰਤੀ ਸਰਕਾਰ ਦਾ ਕੁਝ ਨਾ ਕਰਨਾ ਹੈਰਾਨੀ ਵਾਲਾ ਹੈ। ਇਸ ਕਾਰਨ ਦੀਵਾਲੀ ਤੋਂ ਬਾਅਦ ਟਰੱਕ ਡਰਾਈਵਰ ਹੜਤਾਲ ‘ਤੇ ਜਾ ਸਕਦੇ ਹਨ।”ਇੰਡੀਅਨ ਫਾਊਂਡੇਸ਼ਨ ਆਫ ਟਰਾਂਸਪੋਰਟ ਰਿਸਰਚ ਐਂਡ ਟ੍ਰੇਨਿੰਗ ਨੇ ਟਰੱਕ ਡਰਾਈਵਰਾਂ ਦੀ ਇਸ ਹੜਤਾਲ ਨੂੰ ਫਲਾਪ ਦੱਸਿਆ। ਉਨ੍ਹਾਂ ਕਿਹਾ ਕਿ ਰਾਜਧਾਨੀ ਖੇਤਰ ਤੇ ਦੂਜੇ ਸ਼ਹਿਰਾਂ ‘ਚ ਸਪਲਾਈ ਠੀਕ ਸੀ। ਅਸੀਂ ਕੱਚਾ ਮਾਲ ਲੈ ਕੇ ਆ ਰਹੇ ਹਾਂ ਤੇ ਤਿਆਰ ਮਾਲ ਵੀ ਸਪਲਾਈ ਕੀਤਾ ਜਾ ਰਿਹਾ ਹੈ। ਮਲਕੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਡੀਜ਼ਲ ‘ਤੇ ਟੈਕਸ ਠੀਕ ਕਰੇ ਤੇ ਕੀਮਤਾਂ ਨੂੰ ਕੌਮਾਂਤਰੀ ਬਜ਼ਾਰ ਮੁਕਾਬਲੇ ਘੱਟ ਕਰੇ।ਡੀਜ਼ਲ ਨੂੰ ਵੀ ਜੀ ਐਸ ਟੀ ‘ਚ ਲਿਆਉਣਾ ਚਾਹੀਦਾ ਹੈ ਤੇ ਤਿੰਨ ਮਹੀਨਿਆਂ ਬਾਅਦ ਇਸ ਦੇ ਰੇਟ ‘ਤੇ ਗੱਲ ਹੋਣੀ ਚਾਹੀਦੀ ਹੈ। ਸੰਗਠਨ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ (ਏ. ਆਈ. ਐਮ. ਟੀ. ਸੀ.) ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਦੀਵਾਲੀ ਤੋਂ ਬਾਅਦ ਸੰਘਰਸ਼ ਤੇਜ਼ ਕੀਤਾ ਜਾਵੇਗਾ। ਦੋ ਦਿਨਾਂ ਦੀ ਹੜਤਾਲ ਦੌਰਾਨ 4000 ਕਰੋੜ ਰੁਪਏ ਦਾ ਘਾਟਾ ਪੈਣ ਦਾ ਦਾਅਵਾ ਕਰਦਿਆ ਏ. ਆਈ. ਐਮ. ਟੀ. ਸੀ. ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਹੈ ਅਤੇ ਜੇਕਰ ਇਸ ਦਾ ਕੋਈ ਠੋਸ ਨਤੀਜਾ ਨਾ ਨਿਕਲਿਆ ਤਾਂ ਦੀਵਾਲੀ ਤੋਂ ਬਾਅਦ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। ਏ. ਆਈ. ਐਮ. ਟੀ. ਸੀ. ਦੀ ਕੋਰ ਕਮੇਟੀ ਦੇ ਚੇਅਰਮੈਨ ਬਲ ਮਲਕੀਤ ਸਿੰਘ ਨੇ ਦੱਸਿਆ ਕਿ ਟਰੱਕ ਆਪ੍ਰੇਟਰਾਂ ਵੱਲੋਂ 9 ਅਤੇ 10 ਅਪ੍ਰੈਲ ਨੂੰ ਦੇਸ਼ ਭਰ ‘ਚ ਕੀਤਾ ਚੱਕਾ ਜਾਮ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਦੌਰਾਨ ਟ੍ਰਾਂਸਪੋਰਟਰਾਂ ਨੂੰ ਕਰੀਬ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਉਨ੍ਹਾਂ ਕਿਹਾ ਕਿ ਦੋ ਦਿਨ ਦਾ ਚੱਕਾ ਜਾਮ ਕੇਵਲ ਚਿਤਾਵਨੀ ਸੀ, ਜੇਕਰ ਵਿੱਤ ਮੰਤਰਾਲੇ ਨਾਲ ਮੀਟਿੰਗਾਂ ਦਾ ਕੋਈ ਨਤੀਜਾ ਨਾ ਨਿਕਲਿਆ ਤਾਂ ਦੀਵਾਲੀ ਤੋਂ ਬਾਅਦ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 12 ਕਰੋੜ ਲੋਕ ਟ੍ਰਾਂਸਪੋਰਟ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਸਰਕਾਰ ਨੂੰ ਡੀਜਲ ‘ਤੇ ਟੈਕਸ ਘੱਟ ਕਰਕੇ ਤੇਲ ਦੀ ਕੀਮਤ ਘੱਟ ਕਰਨੀ ਚਾਹੀਦੀ ਹੈ। ਡੀਜ਼ਲ ਨੂੰ ਵੀ ਜੀ. ਐਸ. ਟੀ. ਦੇ ਘੇਰੇ ‘ਚ ਲਿਆਂਦਾ ਜਾਵੇ ਤਾਂ ਜੋ ਦੇਸ਼ ਭਰ ‘ਚ ਤੇਲ ਦੀਆਂ ਕੀਮਤਾਂ ਇਕ ਬਰਾਬਰ ਹੋ ਸਕਣ ਅਤੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਤਿਮਾਹੀ ਹੋਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *