ਟਰੱਕ ਉਪਰੇਟਰਾਂ ਨੇ ਟਰਾਂਸਪੋਰਟ ਵਿਭਾਗ ਤੇ ਲਾਏ ਧੱਕਾ ਸ਼ਾਹੀ ਦੇ ਦੋਸ਼ ਕਿਹਾ ਜਾਣ ਬੂਝ ਕੇ ਸਾਡੀਆਂ ਗੱਡੀਆਂ ਦੇ ਕੀਤੇ ਜਾਦੇ ਨੇ ਚਲਾਨ

ਟਰੱਕ ਉਪਰੇਟਰਾਂ ਨੇ ਟਰਾਂਸਪੋਰਟ ਵਿਭਾਗ ਤੇ ਲਾਏ ਧੱਕਾ ਸ਼ਾਹੀ ਦੇ ਦੋਸ਼ ਕਿਹਾ ਜਾਣ ਬੂਝ ਕੇ ਸਾਡੀਆਂ ਗੱਡੀਆਂ ਦੇ ਕੀਤੇ ਜਾਦੇ ਨੇ ਚਲਾਨ

19-4
ਕੀਰਤਪੁਰ ਸਾਹਿਬ 18 ਜੂਨ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਟਰੱਕ ਯੂਨੀਅਨ ਕੀਰਤਪੁਰ ਸਾਹਿਬ ਦੇ ਟਰੱਕ ਓਪਰੇਟਰਾਂ ਦਾ ਇਕੱਠ ਕੀਰਤਪੁਰ ਸਾਹਿਬ ਟਰੱਕ ਓਪਰੇਟਰਸ ਕੋਪਰੇਟਰ ਓਪਰੇਟਰਸ ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੀਰਤਪੁਰ ਸਾਹਿਬ ਟਰੱਕ ਯੂਨੀਅਨ ਵਿਖੇ ਕੀਤਾ ਗਿਆ ਜਿਸ ਵਿੱਚ ਉਹਨਾਂ ਜਿਲ੍ਹਾ ਟਰਾਂਸਪੋਰਟ ਵਿਭਾਗ ਅਤੇ ਪਟਿਆਲਾ ਆਰ.ਟੀ.ਓ ਤੇ ਦੋਸ ਲਗਾਉਦੀਆ ਕਿਹਾ ਕਿ ਉਹ ਜਾਣ ਬੁਝ ਕੇ ਸਾਡੀ ਟਰੱਕ ਯੂਨੀਅਨ ਦੀਆ ਖੱਲੀ ਗੱਡੀਆਂ ਦੇ ਵੀ ਚਲਾਨ ਕਰਦੇ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਉਵਰ ਲੋਡ ਚੱਲਣ ਵਾਲੇ ਟਿੱਪਰ ਟਰਾਲੇ ਕੋਲ ਤੋਂ ਲੰਘਦੇ ਜਾਦਾ ਹਨ ਪਰ ਉਹਨਾਂ ਨੂੰ ਰੋਕਣ ਦੀ ਬਜਾਏ ਆਰ.ਟੀ.ਓ ਪਟਿਆਲਾ ਅਤੇ ਡੀ.ਟੀ.ਓ ਰੂਪਨਗਰ ਸਾਡੀ ਯੂਨੀਅਨ ਦੀਆ ਛੋਟੀਆਂ ਗੱਡੀਆਂ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ ਉਹਨਾਂ ਕਿਹਾ ਕਿ ਜੋ ਟਿੱਪਰ ਟਰਾਲੇ ਸਰੇਆਮ ਉਵਰ ਲੋਡ ਭਰ ਕੇ ਜਾਦੇ ਹਨ ਉਹਨਾਂ ਨੂੰ ਕੋਈ ਨਹੀ ਰੋਕਦਾ ਜਿਹਨਾਂ ਵਿੱਚ ਮਾਤਰਾ ਤੋਂ ਵੀ ਦੁੱਗਣਾ ਮਾਲ ਲੋਡ ਹੰਦਾ ਹੈ।ਇਹ ਟਿੱਪਰ ਟਰਾਲੇ ਨੰਗਲ ਅਨੰਦਪੁਰ ਸਾਹਿਬ ਦੇ ਆਸ ਪਾਸ ਦੇ ਕਰੈਸ਼ਰਾ ਤੌ ਉਵਰ ਲੋਡ ਮਾਲ ਭਰ ਕਿ ਕੀਰਤਪੁਰ ਤੌ ਰੋਪੜ ਕੁਰਾਲੀ ਚੰਡੀਗੜ੍ਹ ਆਦਿ ਵਾਲੇ ਪਾਸੇ ਨੂੰ ਜਾਦੇ ਹਨ ਪਰ ਡੀ.ਟੀ.ਓ ਅਤੇ ਆਰ.ਟੀ.ਓ ਸਾਹਿਬ ਕੀਰਤਪੁਰ ਸਾਹਿਬ ਅਤੇ ਭਰਤਗੜ ਵਿਖੇ ਨਾਕੇ ਲਗਾ ਕੇ ਸਾਡੀ ਯੂਨੀਅਨ ਦੀਆ ਗੱਡੀਆਂ ਹੀ ਘੇਰ ਦੇ ਹਨ। ਉਹਨਾਂ ਕਿਹਾ ਕਿ ਇੱਕ ਤਾਂ ਪਹਿਲਾ ਹੀ ਟਰੱਕ ਉਪਰੇਟਰ ਮੰਦੀ ਦੀ ਮਾਰ ਹੇਠ ਹਨ ਦੂਜਾ ਟਰਾਂਸਪੋਰਟ ਵਿਭਾਗ ਸਾਡੇ ਗਰੀਬ ਲੋਕਾਂ ਨੂੰ ਮਾਰ ਰਿਹਾ ਹੈ।
ਇਸ ਮੋਕੇ ਇਕੱਠੇ ਹੋਏ ਉਪਰੇਟਰ ਨੇ ਡੀ.ਟੀ.ਓ ਰੂਪਨਗਰ ਅਤੇ ਆਰ.ਟੀ.ਓ ਪਟਿਆਲਾ ਖ਼ਿਲਾਫ਼ ਜੰਮ ਕੇ ਨਾਰੇ ਬਾਜੀ ਕੀਤੀ। ਇਸ ਮੋਕੇ ਇਕੱਠੇ ਹੋਏ ਟਰੱਕ ਓਪਰੇਟਰਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀ.ਟੀ.ਓ ਅਤੇ ਆਰ.ਟੀ.ਓ ਵਲੋਂ ਕੀਤੀ ਜਾਦੀ ਧੱਕੇ ਸਾਹੀ ਤੋਂ ਉਹਨਾਂ ਨੂੰ ਬਚਾਇਆ ਜਾਵੇ। ਇਸ ਮੋਕੇ ਦੀ ਕੀਰਤਪੁਰ ਟਰੱਕ ਓਪਰੇਟਰਸ ਕੋਪਰੇਟਰ ਓਪਰੇਟਰਸ ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਸਹੋਤਾ ਤੋਂ ਇਲਾਵਾ ਜਰਨੈਲ ਸਿੰਘ ਨੰਬਰਦਾਰ ਮੱਸੇਵਾਲ, ਬਲਦੇਵ ਸਿੰਘ ਸਾਬਕਾ ਸਰਪੰਚ ਬਰੂਵਾਲ, ਸੰਤੋਖ ਸਿੰਘ ਮੱਸੇਵਾਲ,ਅਮਨਦੀਪ ਸਿੰਘ ਵਾਲਿਆ, ਮਨਜੀਤ ਸਿੰਘ ਦੋਲਾ, ਮਨਜੀਤ ਸਿੰਘ ਮੰਨੂ,ਸਰਬਜੋਤ ਸਿੰਘ ਭਟੋਲੀ, ਸਿਵ ਕੁਮਾਰ, ਪ੍ਰਦੀਪ ਸਿੰਘ ਬਾਟੀ, ਸਰਬਜੀਤ ਸਿੰਘ ਸਾਬਾ, ਸੁਰਿੰਦਰ ਸਿੰਘ ਬੱਬੂ, ਗੁਰਮੁਖ ਸਿੰਘ, ਗੁਰਬਖਸ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਉਪਰੇਟਰ ਹਾਜਰ ਸਨ। ਇਸ ਸਬੰਧੀ ਜਦੋਂ ਡੀ.ਟੀ.ਓ ਰੂਪਨਗਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚਲਾਨ ਉਹਨਾਂ ਵਾਹਨਾ ਦੇ ਹੀ ਹੁੰਦੇ ਹਨ ਜਿਹਨਾਂ ਕੋਲ ਕਾਗ਼ਜ਼ਾਤ ਪੂਰੇ ਨਹੀ ਹੁੰਦੇ ਅਤੇ ਜੋ ਨਿਯਮਾ ਦੀ ਉਲੰਘਣਾ ਕਰਦੇ ਹਨ ਅਗਰ ਕਿਸੇ ਨੂੰ ਲਗਦਾ ਹੈ ਕਿ ਕਿਸੇ ਦੇ ਕਾਗ਼ਜ਼ਾਤ ਪੂਰੇ ਹੋਣ ਤੇ ਵੀ ਚਲਾਨ ਕੀਤਾ ਗਿਆ ਹੈ ਤਾਂ ਉਹ ਮੈਨੂੰ ਮੇਰੇ ਦਫ਼ਤਰ ਮਿਲ ਸਕਦੇ ਹਨ ਉਹਨਾ ਕਿਹਾ ਜੇ ਕੋਈ ਧੱਕੇ ਸਾਹੀ ਦੀ ਗੱਲ ਕਰਦਾ ਹੈ ਤਾਂ ਕਿਸੇ ਨਾਲ ਵੀ ਕੋਈ ਧੱਕਾ ਨਹੀ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: