ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ : ਪਾਸਟਰ ਡੈਰਲ ਸਕੋਟ

ਟਰੰਪ ਸਭ ਤੋ ਵੱਧ ਕਾਲੇ ਲੋਕਾਂ ਪੱਖੀ ਰਾਸ਼ਟਰਪਤੀ : ਪਾਸਟਰ ਡੈਰਲ ਸਕੋਟ

ਵਾਸਿੰਗਟਨ, ਡੀ.ਸੀ 5 ਅਗਸਤ (ਰਾਜ ਗੋਗਨਾ)- ਪਾਸਟਰ ਡੈਰਲ ਸਕੌਟ ਨੇ ਅੰਦਰੂਨੀ ਸ਼ਹਿਰੀ ਭਾਈਚਾਰਿਆਂ ਦੀ ਮਦਦ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ, ਅਤੇ ਭਵਿੱਖਬਾਣੀ ਕੀਤੀ ਕਿ ਉਹ “ਸਾਡੇ ਜੀਵਨ ਕਾਲ ਵਿੱਚ ਸਭ ਤੋਂ ਵੱਧ ਕਾਲੇ ਪੱਖੀ ਰਾਸ਼ਟਰਪਤੀ” ਹੋਣਗੇ। ਮੈਂ ਇਹ ਕਹਾਂਗਾ, ਇਸ ਪ੍ਰਸ਼ਾਸਨ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ… ਇਹ ਮੇਰੇ ਜੀਵਨ ਕਾਲ ਵਿੱਚ ਸ਼ਹਿਰੀ ਅਮਰੀਕੀ ਅਤੇ ਵਿਸ਼ਵਾਸ ਅਧਾਰਤ ਭਾਈਚਾਰੇ ਬਾਰੇ ਸ਼ਾਇਦ ਸਭ ਤੋਂ ਵੱਧ ਕਿਰਿਆਸ਼ੀਲ ਪ੍ਰਸ਼ਾਸਨ ਹੈ, ਉਸਨੇ ਕਿਹਾ, ਇਮਾਨਦਾਰੀ ਨਾਲ ਕਹਿਣ ਲਈ, ਇਹ ਸ਼ਾਇਦ ਸਾਡੇ ਜੀਵਨ ਕਾਲ ਵਿੱਚ ਸਭ ਤੋਂ ਵੱਧ ਕਾਲੇ ਪੱਖੀ ਰਾਸ਼ਟਰਪਤੀ ਬਣਨ ਜਾ ਰਹੇ ਹਨ।”ਟਰੰਪ ਨੇ ਆਰਥਿਕਤਾ ਨੂੰ ਬਲ ਵੀ ਦਿੱਤਾ ਹੈ। ਪੁਲਿਸ ਭਾਈਚਾਰਾ ਸਾਡਾ ਰਖਵਾਲਾ ਹੈ। ਸਾਨੂੰ ਇਹਨਾਂ ਦੀ ਲੌੜ ਹੈ ।

ਅਨੁਸ਼ਾਸਨ ਵਿੱਚ ਰਹਿ ਕੇ ਅਸੀਂ ਸਭ ਕੁਝ ਲੈ ਸਕਦੇ ਹਾਂ। ਸਾਨੂੰ ਸ਼ਾਂਤੀ ਨਾਲ ਪਰੋਟੈਸਟ ਕਰਨੇ ਚਾਹੀਦੇ ਹਨ। ਗੁੰਡੇ ਅਨਸਰਾਂ ਨੇ ਸਾਡੀ ਕੁਮਿਊਨਿਟੀ ਨੂੰ ਬਦਨਾਮ ਕਰਨ ਲਈ ਲੁੱਟ -ਮਾਰ ਕਰਕੇ ਵਪਾਰਕ ਅਦਾਰਿਆਂ ਨੂੰ ਵੀ ਢਾਹ ਲਾਈ ਹੈ। ਜਿਸ ਕਰਕੇ ਲੋਕਾਂ ਵਿੱਚ ਅਜੇ ਵੀ ਰੋਸ ਹੈ ਜਦ ਕਿ ਸਾਨੂੰ ਆਪਣੀ ਸੋਚ ਤੇ ਹਲੀਮੀ ਤੋ ਕੰਮ ਲੈਣਾ ਚਾਹੀਦਾ ਹੈ। ਸਾਨੂੰ ਮੁਲਕ ਦੀ ਬੇਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ।ਜਿਹੜੇ ਲੋਕ ਸਾਡੀਆਂ ਭਾਵਨਾਵਾਂ ਨਾਲ ਖੇਡ ਕਿ ਸਾਨੂੰ ਵਰਤਦੇ ਹਨ ਉਹਨਾ ਤੋ ਵੀ ਸੁਚੇਤ ਰਹਿਣ ਦੀ ਲੋੜ।ਪਾਸਟਰ ਡੈਰਲ ਸਕੋਟ ਨੇ ਕਿਹਾ ਕਿ ਉਹਨਾ “ਬਲੈਕ ਲਿਵਜ ਮੈਟਰ” ਸੰਬੰਧੀ ਕਿਹਾ ਕਿ ਇਸ ਨੂੰ ਗਲਤ ਰੰਗਤ ਦੇਣ ਵਾਲ਼ਿਆਂ ਤੋ ਖ਼ਬਰਦਾਰ ਹੋਣਾ ਪਵੇਗਾ। ਜੋ ਇਹਨਾ ਸ਼ਬਦਾਂ ਦੀ ਵਰਤੋ ਕਰਕੇ ਰੋਟੀਆਂ ਸੇਕ ਰਹੇ ਹਨ।ਉਹਨਾ ਕਿਹਾ ਟਰੰਪ ਇਕ ਸ਼ਕਤੀਸ਼ਾਲੀ ਰਾਸਟਰਪਤੀ ਹੈ। ਅਮਰੀਕਾ ਅੱਜ ਦੀ ਤਾਰੀਖ਼ ਵਿੱਚ ਇਹਨਾ ਦੀ ਅਗਵਾਈ ਵਿੱਚ ਹੀ ਸੁਰੱਖਿਅਤ ਹੈ। ਸਾਨੂੰ ਟਰੰਪ ਦੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: