ਟਰੰਪ ਵੱਲੋਂ ਪਾਕਿ ਨੂੰ ਵੱਡਾ ਝਟਕਾ

ss1

ਟਰੰਪ ਵੱਲੋਂ ਪਾਕਿ ਨੂੰ ਵੱਡਾ ਝਟਕਾ

ਨਵੇਂ ਸਾਲ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਇਸ ਸੰਬੰਧੀ ਇਕ ਟਵੀਟ ਵੀ ਜਾਰੀ ਕੀਤਾ ਹੈ। ਟਰੰਪ ਦੇ ਟਵੀਟ ਮੁਤਾਬਕ ਅਮਰੀਕਾ ਨੇ ਬੀਤੇ 15 ਸਾਲਾ ਤੋਂ ਪਾਕਿਸਤਾਨ ਦੀ ਮਦਦ ਕਰਦੇ ਮੂਰਖਤਾ ਕੀਤੀ ਹੈ। ਪਾਕਿਸਤਾਨ ਨੇ ਸਾਡੇ ਨੇਤਾਵਾਂ ਨੂੰ ਮੂਰਖ ਬਣਾਇਆ। ਪਾਕਿਸਤਾਨ ਨੂੰ 33 ਅਰਬ ਡਾਲਰ ਦੀ ਮਦਦ ਦੇ ਕੇ ਅਮਰੀਕਾ ਨੇ ਮੂਰਖਤਾ ਕੀਤੀ ਹੈ। ਪਾਕਿਸਤਾਨ ਨੇ ਮਦਦ ਦੇ ਬਦਲੇ ਧੋਖਾ ਦਿੱਤਾ। ਪਾਕਿਸਤਾਨ ਨੂੰ ਹੁਣ ਮਦਦ ਨਹੀਂ ਦੇਵਾਂਗੇ।
ਦੱਸਣਯੋਗ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਬੰਧ ਉਦੋਂ ਤੋਂ ਤਣਾਅਗ੍ਰਸਤ ਬਣੇ ਹੋਏ ਹਨ ਜਦੋਂ ਰਾਸ਼ਟਰਪਤੀ ਨੇ ਐਲਾਨ ਦਿੱਤਾ ਸੀ ਕਿ ਪਾਕਿਸਤਾਨ ਅਰਾਜਕਤਾ, ਹਿੰਸਾ ਅਤੇ ਅੱਤਵਾਦ ਫੈਲਾਉਣ ਵਾਲੇ ਲੋਕਾਂ ਨੂੰ ਪਨਾਹ ਦਿੰਦਾ ਹੈ। ਪਾਕਿਸਤਾਨ ਨੂੰ ਸਾਲ 2002 ਤੋਂ 33 ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਅਮਰੀਕਾ ਨੇ ਅਗਸਤ ਵਿਚ ਕਿਹਾ ਸੀ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦੀ ਸਮੂਹਾਂ ਦੇ ਖਿਲਾਫ ਅਤੇ ਜ਼ਿਆਦਾ ਦੀ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਅਮਰੀਕਾ ਨੇ ਅਗਸਤ ਵਿਚ ਕਿਹਾ ਸੀ ਕਿ ਜਦੋਂ ਤਕ ਪਾਕਿਸਤਾਨ ਅੱਤਵਾਦੀ ਸਮੂਹਾਂ ਦੇ ਖਿਲਾਫ ਹੋਰ ਜ਼ਿਆਦਾ ਕਾਰਵਾਈ ਨਹੀਂ ਕਰਦਾ ਉਦੋਂ ਤੱਕ ਉਹ 25 ਕਰੋੜ 50 ਲੱਖ ਡਾਲਰ ਦੀ ਰਾਸ਼ੀ ਰੋਕ ਰਿਹਾ ਹੈ।

Share Button

Leave a Reply

Your email address will not be published. Required fields are marked *