ਟਰੰਪ ਰੈਲੀ ਨੇ ਰਾਸ਼ਟਰਪਤੀ ਦੀਆਂ ਨੀਤੀਆਂ ਦੀ ਹਮਾਇਤ ਕੀਤੀ

ss1

ਟਰੰਪ ਰੈਲੀ ਨੇ ਰਾਸ਼ਟਰਪਤੀ ਦੀਆਂ ਨੀਤੀਆਂ ਦੀ ਹਮਾਇਤ ਕੀਤੀ

ਮੈਰੀਲੈਂਡ (ਰਾਜ ਗੋਗਨਾ ) – ਟਰੰਪ ਦੇ ਡਾਇਵਰਸਿਟੀ ਗਰੁੱਪ ਦੇ ਕਾਰਜਕਾਰਨੀਆਂ ਵਲੋਂ ਟਰੰਪ ਰੈਲੀ ਦਾ ਅਯੋਜਨ ਅਨੈਪਲਿਸ ਵਿਖੇ ਕੀਤਾ। ਇਸ ਥਾਂ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਹ ਮੈਰੀਲੈਂਡ ਸਟੇਟ ਦੀ ਰਾਜਧਾਨੀ ਹੈ। ਇਸ ਰੈਲੀ ਦੇ ਮੁੱਖ ਨਾਇਕ ਜਸਦੀਪ ਸਿੰਘ ਜੱਸੀ ਰਾਸ਼ਟਰੀ ਨੇਤਾ ਡਾਇਵਰਸਿਟੀ ਗਰੁੱਪ ਮੈਰੀਲੈਂਡ ਅਤੇ ਸਿੱਖਸ ਫਾਰ ਟਰੰਪ ਦੇ ਵੀ ਮੁਖੀ ਹਨ। ਦੂਜੀ ਸਖਸ਼ੀਅਤ ਸਾਜਿਦ ਤਰਾਰ ਜੋ ਮੁਸਲਿਮ ਫਾਰ ਟਰੰਪ ਵਜੋਂ ਰਿਪਬਲਿਕਨ ਪਾਰਟੀ ਲਈ ਵਿਚਰ ਰਹੇ ਹਨ। ਇਨਾ੍ ਦੋਹਾਂ ਨੇਤਾਵਾਂ ਦੇ ਸਦਕਾ ਭਰਵੀਂ ਟਰੰਪ ਰੈਲੀ ਦਾ ਪ੍ਰਬੰਧ ਕੀਤਾ ਗਿਆ। ਜਿੱਥੇ ਇਸ ਰੈਲੀ ਵਿੱਚ ਵੱਖ-ਵੱਖ ਮਾਟੋ ਹੱਥਾਂ ਵਿੱਚ ਚੁੱਕੀ ਟਰੰਪ ਦੀਆਂ ਨੀਤੀਆਂ ਦੀ ਪ੍ਰੋੜਤਾ ਕਰ ਰਹੇ ਸਨ। ਉਥੇ ਰੈਲੀ ਹਮਾਇਤੀ ਅਮਰੀਕਾ ਤਬਦੀਲੀ ਅਤੇ ਸੁਰੱਖਿਅਤਾ ਵਜੋਂ ਟਰੰਪ ਨੀਤੀਆ ਨੂੰ ਖੂਬ ਪ੍ਰਚਾਰਿਆ ਜਾ ਰਿਹਾ ਸੀ। ਜੋ ਕਾਬਲੇ ਤਾਰੀਫ ਸੀ।
ਰੈਲੀ ਦੀ ਸ਼ੁਰੂਆਤ ਆਇਸ਼ਾ ਤਰਾਰ ਵਲੋਂ ਰਾਸ਼ਟਰੀ ਪ੍ਰਾਥਨਾ ‘ਪ੍ਰਣ’ ਦਿਵਾ ਕੇ ਸਾਰਿਆਂ ਨੂੰ ਇਕਜੁਟ ਹੋ ਕੇ ਰੈਲੀ ਦਾ ਆਗਾਜ਼ ਕਰਨ ਦਾ ਸੁਨੇਹਾ ਦਿਤਾ । ਜਿਸ ਨੂੰ ਸਮੂਹ ਹਾਜ਼ਰੀਨ ਨੇ ਪੜ ਕੇ ਰੈਲੀ ਦੀ ਕਾਮਯਾਬੀ ਦਾ ਪ੍ਰਣ ਕੀਤਾ। ਉਪਰੰਤ ਜੈਰੀ ਜੋ ਉੱਘੇ ਰਿਪਬਲਿਕਨ ਹਨ ਵਲੋਂ ਰੈਲੀ ਦੇ ਬਾਰੇ ਵਿਸਥਾਰ ਰੂਪ ਵਿੱਚ ਦੱਸਿਆ। ਹਾਜ਼ਰੀਨ ਵਲੋਂ ਜ਼ੋਰਦਾਰ ਅਵਾਜ਼ ਨਾਲ ਹਮਾਇਤ ਦੀ ਤਾਵੀਦ ਕੀਤੀ।
ਜਸਦੀਪ ਸਿੰਘ ਜੱਸੀ ਚੇਅਰਮੈਨ ਰਾਸ਼ਟਰੀ ਡਾਇਵਰਸਿਟੀ ਗਰੁੱਪ ਮੈਰੀਲੈਂਡ ਨੇ ਅਮਰੀਕਾ ਨੂੰ ਆਉਣ ਲਈ ਕਿਉਂ ਚੁਣਿਆ ਅਤੇ ਆਪਣੀ ਭਾਰਤ ਤੋਂ ਅਮਰੀਕਾ ਆਉਣ ਦੀ ਫੇਰੀ ਨੂੰ ਤੱਥਾਂ ਸਹਿਤ ਪ੍ਰਚਾਰਿਆ ਜੋ ਰੈਲ਼ੀ ਹਮਾਇਤੀਆਂ ਵਲੋਂ ਜ਼ੋਰਦਾਰ ਪ੍ਰੋੜਤਾ ਕੀਤੀ। ਉਨਾ ਕਿਹਾ ਟਰੰਪ ਰਾਜਨੀਤਕ ਨਹੀਂ ਹਨ ਅਤੇ ਨਾ ਹੀ ਉਹ ਰਾਜਨੀਤਕਾਂ ਵਾਂਗ ਲਾਰੇ ਲਾਉਂਦੇ ਹਨ। ਉਹ ਕਹਿਣੀ ਤੇ ਕਰਨੀ ਦੇ ਪੱਕੇ ਹਨ ਜਿਸ ਕਰਕੇ ਅਮਰੀਕਾ ਮਜ਼ਬੂਤ ਤੇ ਸੁਰੱਖਿਅਤ ਹੈ।
ਸਾਜਿਦ ਤਰਾਰ ਜੋ ਮੁਸਲਿਮ ਫਾਰ ਟਰੰਪ ਮੈਰੀਲੈਂਡ ਵਜੋਂ ਵਿਚਰ ਰਹੇ ਹਨ ਉਨਾਂ ਕਿਹਾ ਕਿ ਟਰੰਪ ਮੁਸਲਮਾਨਾਂ ਦੇ ਖਿਲਾਫ ਨਹੀਂ ਹਨ। ਉਹ ਜਹਾਦੀਆਂ, ਉਗਰਵਾਦੀਆਂ ਤੇ ਮਾਨਵਤਾ ਦੇ ਵੈਰੀਆਂ ਦੇ ਖਿਲਾਫ ਹਨ। ਉਹ ਉਨਾਂ ਵਿਅਕਤੀਆਂ ਨੂੰ ਨਕਾਰਦੇ ਹਨ ਜਿਨਾਂ ਨੇ ਮਨੁੱਖਤਾ ਦਾ ਘਾਣ ਕੀਤਾ ਹੈ ਅਤੇ ਕਾਨੂੰਨ ਨੂੰ ਛਿੱਕੇ ਟੰਗ ਵਿਚਰ ਰਹੇ ਹਨ। ਉਨਾਂ ਕਿਹਾ ਕਿ ਡੋਨਲਡ ਟਰੰਪ ਕੇਵਲ ਚਾਰ ਸਾਲ ਨਹੀਂ ਚੁਣੇ ਗਏ ਸਗੋਂ ਉਹ ਅੱਠ ਸਾਲ ਲਈ ਰਾਸ਼ਟਰਪਤੀ ਰਹਿਣਗੇ। ਜੋ ਅਮਰੀਕਾ ਨੂੰ ਆਰਥਿਕ ਪੱਖੋਂ ਮਜ਼ਬੂਤ ਅਤੇ ਸੁਰੱਖਿਅਤ ਕਰਨਗੇ।
ਜੋਨ ਜੈਗਵਰ ਨੇ ਕਿਹਾ ਕਿ ਜਦੋਂ ਅਸੀਂ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਲੋਕ ਨੇੜੇ ਆਉਣ ਤੋਂ ਡਰਦੇ ਸਨ ਕਿ ਟਰੰਪ ਨਹੀਂ ਜਿੱਤੇਗਾ। ਸਮਾਂ ਕਿਉਂ ਖਰਾਬ ਕਰਦੇ ਹੋ। ਪਰ ਟਰੰਪ ਦੀਆਂ ਨੀਤੀਆਂ ਅਤੇ ਮਜ਼ਬੂਤ ਸੋਚ ਨੇ ਉਨਾਂ ਨੂੰ ਰਾਸ਼ਟਰਪਤੀ ਬਣਾਇਆ ਹੈ। ਉਨਾਂ ਦੀਆਂ ਦੇਸ਼ ਪ੍ਰਤੀ ਨੀਤੀਆਂ ਜਿਨਾਂ ਵਿੱਚ ਟੈਕਸ ਸਰਲਤਾ, ਸੁਪਰੀਮ ਕੋਰਟ ਜੱਜ ਦੀ ਨਿਯੁਕਤੀ, ਆਰਥਿਕ ਵਿਕਾਸ ਦੀ ਪ੍ਰਫੁੱਲਤਾ, ਨੌਕਰੀਆ ਦੇ ਵਸੀਲੇ ਅਤੇ ਇੰਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਮੁੱਖ ਏਜੰਡੇ ਹਨ। ਜਿਨਾਂ ਨੂੰ ਲਾਗੂ ਕਰਨ ਲਈ ਦ੍ਰਿੜ ਹਨ। ਉਨਾਂ ਕਿਹਾ ਕਿ ਅੱਜ ਦੀ ਰੈਲੀ ਇਹਨਾ ਸਾਰੀਆਂ ਨੀਤੀਆਂ ਦੀ ਹਮਾਇਤ ਕਰਦੀ ਹੈ । ਟਰੰਪ ਦੀ ਮਜ਼ਬੂਤੀ ਲਈ ਇੱਕ ਜੁਟ ਹੋ ਕੇ ,ਟਰੰਪ ਦੇ ਨਾਲ ,ਸਤੰਭ ਵਾਂਗ ਖੜੇ ਹਾਜ਼ਰੀਨ ਗਵਾਹ ਹਨ। ਕਿ ਟਰੰਪ ਵਧੀਆ ਪ੍ਰਸ਼ਾਸਕ ਵਜੋਂ ਵਿਚਰ ਰਹੇ ਹਨ।
ਇਸ ਰੈਲੀ ਵਿੱਚ ਮੁਸਲਿਮ ਅਤੇ ਸਿੱਖ ਭਾਈਚਾਰੇ ਦੀ ਹਾਜ਼ਰੀ ਵਿਸ਼ੇਸ਼ ਸੀ, ਜਿਨਾਂ ਵਿਚ ਬਲਜਿੰਦਰ ਸਿੰਘ ਸ਼ੰਮੀ, ਰੁਲਦਾ ਸਿੰਘ, ਮਨਜੀਤ ਸਿੰਘ ਕੈਰੋਂ, ਬਲਜੀਤ ਸਿੰਘ ਬਰਾੜ ਪੰਜਾਬ ਟਾਇਮਜ਼, ਭੁਪਿੰਦਰ ਸਿੰਘ, ਦਲਵੀਰ ਸਿੰਘ ਚੇਅਰਮੈਨ, ਫਤਹਿ ਤਰਾਰ ਤੋਂ ਇਲਾਵਾ ਤਰਾਰ ਪਰਿਵਾਰ ਦੇ ਮੈਂਬਰ ਮਜ਼ਬੂਤੀ ਨਾਲ ਸ਼ਾਮਲ ਹੋਏ। ਅਮਰੀਕਨਾ ਵਲੋਂ ਇਸ ਰੈਲੀ ਵਿੱਚ ਪੂਰਨ ਯੋਗਦਾਨ ਪਾਉਂਦੇ ਕਿਹਾ ਕਿ ਅਗਲੀ ਰੈਲੀ ਵਾਸ਼ਿੰਗਟਨ ਵਿੱਚ ਕੀਤੀ ਜਾਵੇਗੀ ਜੋ ਟਰੰਪ ਦੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੀ ਹਮਾਇਤ ਜੁਟਾਵੇਗੀ। ਹਾਲ ਦੀ ਘੜੀ ਇਹ ਰੈਲੀ ਟਰੰਪ ਦੀਆਂ ਨੀਤੀਆਂ ਦਾ ਰੰਗ ਸਭ ਨੂੰ ਦੇ ਗਈ ਹੈ ਜੋ ਸ਼ਲਾਘਾਯੋਗ ਸੀ।

Share Button

Leave a Reply

Your email address will not be published. Required fields are marked *