Mon. Jul 15th, 2019

ਟਰੰਪ ਨੇ ਧੰਨਵਾਦੀ ਦੌਰੇ ਸਮੇਂ ਖਰੀਆਂ-ਖਰੀਆਂ ਸੁਣਾਈਆਂ

ਟਰੰਪ ਨੇ ਧੰਨਵਾਦੀ ਦੌਰੇ ਸਮੇਂ ਖਰੀਆਂ-ਖਰੀਆਂ ਸੁਣਾਈਆਂ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) ਅਮਰੀਕਾ ਦੇ ਅਗਾਮੀ ਰਾਸ਼ਟਰਪਤੀ ਨੇ ਜਿੱਤ ਉਪਰੰਤ ਆਪਣਾ ਧੰਨਵਾਦੀ ਦੌਰਾ ਵੱਖ-ਵੱਖ ਸਟੇਟਾਂ ਵਿੱਚ ਸ਼ੁਰੂ ਕੀਤਾ ਹੋਇਆ ਹੈ। ਪੈਨਸਿਲਵੇਨੀਆ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਸਮੇਂ ਕਿਹਾ ਹੈ ਕਿ ਨਤੀਜੇ ਸਮੇਂ ਉਹ ਮਿਸ਼ੀਗਨ, ਵਿਸਕਾਸਨ ਅਤੇ ਪੈਨਸਿਲਵੇਨੀਆ ਦੇ ਨਤੀਜੇ ਸੁਣਨ ਲਈ ਉਤਾਵਲੇ ਸਨ ਜਦੋਂ ਇੱਕ ਇੱਕ ਕਰਕੇ ਇਨ੍ਹਾਂ ਸਟੇਟਾਂ ਦੀ ਜਿੱਤ ਉਨ੍ਹਾਂ ਦੇ ਝੋਲੀ ਪੈ ਗਈ ਤਾਂ ਉਨ੍ਹਾਂ ਆਪਣੇ ਸਮਰਥਕਾਂ ਕੋਲ ਜਿੱਤ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਟਰੰਪ ਨੇ ਕਿਹਾ ਕਿ ਜੋ ਵਾਅਦੇ ਕੀਤੇ ਗਏ ਹਨ, ਉਨ੍ਹਾਂ ਨੂੰ ਪੂਰਿਆਂ ਕੀਤਾ ਜਾਵੇਗਾ। ਦੀਵਾਰ ਅਵੱਛ ਬਣੇਗੀ ਜਿਸ ਨਾਲ ਡਰੱਗ ਦੀ ਟ੍ਰੈਫਿਕ ਰੁਕੇਗੀ। ਨੌਕਰੀਆਂ ਦਾ ਵਸੀਲਾ ਵਧਾਉਣ ਲਈ ਹਰੇਕ ਕੰਪਨੀ ਨੂੰ ਆਪਣਾ ਆਫਿਸ ਅਮਰੀਕਾ ਰੱਖਣਾ ਪਵੇਗਾ। ਜਿਸ ਨਾਲ ਨੌਕਰੀਆਂ ਅਮਰੀਕਾ ਦੇ ਵਸਨੀਕਾਂ ਨੂੰ ਮਿਲ ਸਕਣ। ਉਨ੍ਹਾਂ ਕਿਹਾ ਕਿ ਵਪਾਰਕ ਅਦਾਰਿਆਂ ਨੂੰ ਰਾਹਤ ਅਤੇ ਟੈਕਸ ਨੂੰ ਸਰਲ ਕਰਨਾ ਮੇਰੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਓਬਾਮਾ ਹੈਲਥ ਕੇਅਰ ਨੂੰ ਪਬਲਿਕ ਦੀਆਂ ਆਸ਼ਾ ਤੇ ਖਰਾ ਕਰਨ ਲਈ ਲੋੜੀਂਦੀਆਂ ਤਰਮੀਮਾਂ ਕੀਤੀਆਂ ਜਾਣਗੀਆਂ। ਇਸ ਧੰਨਵਾਦੀ ਦੌਰੇ ਸਮੇਂ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਉਹ ਟਰੰਪ ਦੇ ਮੁਰੀਦ ਹਨ।

Leave a Reply

Your email address will not be published. Required fields are marked *

%d bloggers like this: