ਟਰੰਪ ਨੇ ਖਿਡਾਰੀਆਂ ਨੂੰ ਰਾਸ਼ਟਰੀ ਗੀਤ ਦਾ ਸਨਮਾਨ ਕਰਨ ਦੀ ਦਿੱਤੀ ਚਿਤਾਵਨੀ

ss1

ਟਰੰਪ ਨੇ ਖਿਡਾਰੀਆਂ ਨੂੰ ਰਾਸ਼ਟਰੀ ਗੀਤ ਦਾ ਸਨਮਾਨ ਕਰਨ ਦੀ ਦਿੱਤੀ ਚਿਤਾਵਨੀ

ਵਾਸ਼ਿੰਗਟਨ, 5 ਫਰਵਰੀ (ਸ.ਬ.) ਅਮਰੀਕਾ ਵਿਚ ਸੁਪਰ ਬਾਊਲ ਮੁਕਾਬਲੇ (ਨੈਸ਼ਨਲ ਫੁਟਬਾਲ ਲੀਗ) ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਰਾਸ਼ਟਰੀ ਗੀਤ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ| ਉਨ੍ਹਾਂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਾਸ਼ਟਰੀ ਗੀਤ ਦੇ ਵਿਰੋਧ ਵਿਚ ਖਿਡਾਰੀ ਗੋਡਿਆਂ ਭਾਰ ਨਾ ਝੁਕਣ| ਮੈਚ ਤੋਂ ਪਹਿਲਾਂ ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਟਰੰਪ ਨੇ ਕਿਹਾ,”ਰਾਸ਼ਟਰੀ ਗੀਤ ਦੌਰਾਨ ਖੜੇ ਹੋ ਕੇ ਅਸੀਂ ਆਜ਼ਾਦੀ ਦਿਵਾਉਣ ਵਾਲਿਆਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ|”
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਲ 2016 ਵਿਚ ਸਾਨ ਫ੍ਰਾਂਸਿਸਕੋ 49 ਟੀ ਟੀਮ ਦੇ ਕੌਲਿਨ ਕਾਪੇਰਨਿਕ ਨੇ ਰਾਸ਼ਟਰੀ ਗੀਤ ਦੌਰਾਨ ਗੋਡਿਆਂ ਭਾਰ ਝੁੱਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ| ਅਸਲ ਵਿਚ ਇਸ ਤਰ੍ਹਾਂ ਕਰਕੇ ਉਹ ਸਰਕਾਰ ਦਾ ਧਿਆਨ ਇਸ ਗੱਲ ਵੱਲ ਖਿੱਚਣਾ ਚਾਹੁੰਦੇ ਸਨ ਕਿ ਉੱਥੇ ਘੱਟ ਗਿਣਤੀ ਦੇ ਵਿਰੁੱਧ ਨਿਆਂ ਨਹੀਂ ਕੀਤਾ ਜਾ ਰਿਹਾ| ਇਸ ਸਾਲ ਵੀ ਨੈਸ਼ਨਲ ਲੀਗ ਦੇ ਮੈਚਾਂ ਦੌਰਾਨ ਅਜਿਹਾ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ| ਬੀਤੇ ਸਾਲ ਸਤੰਬਰ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਬੰਧੀ ਨਾਰਾਜ਼ਗੀ ਜ਼ਾਹਰ ਕੀਤੀ ਸੀ| ਟਰੰਪ ਨੇ ਉਸ ਸਮੇਂ ਵਿਰੋਧ ਕਰਨ ਵਾਲੇ ਖਿਡਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ| ਬਾਅਦ ਵਿਚ ਨੈਸ਼ਨਲ ਫੁਟਬਾਲ ਲੀਗ ਦੇ ਮਾਲਕਾਂ ਨੇ ਖਿਡਾਰੀਆਂ ਨੂੰ ਇਸ ਸੰਬੰਧੀ ਇਕ ਨੋਟਿਸ ਵੀ ਜਾਰੀ ਕੀਤਾ ਸੀ| ਇਸ ਦੇ ਬਾਵਜੂਦ ਇਸ ਸਾਲ ਕਰੀਬ 150 ਖਿਡਾਰੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ| ਹਾਲਾਂਕਿ ਟਰੰਪ ਨੇ ਬਾਅਦ ਵਿਚ ਸੁਪਰ ਲੀਗ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ|

Share Button

Leave a Reply

Your email address will not be published. Required fields are marked *