ਟਰੰਪ ਦੀਆਂ ਪਰਵਾਸ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦੀਆਂ 600 ਔਰਤਾਂ ਗ੍ਰਿਫਤਾਰ

ss1

ਟਰੰਪ ਦੀਆਂ ਪਰਵਾਸ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦੀਆਂ 600 ਔਰਤਾਂ ਗ੍ਰਿਫਤਾਰ

  • ਵਾਸ਼ਿੰਗਟਨ, 29 ਜੂਨ :ਵਾਸ਼ਿੰਗਟਨ ਡੀ.ਸੀ. ਵਿਚ ਅਮਰੀਕੀ ਰਾਸ਼ਟਰਪਤੀ ਦੀ ਇਮੀਗ੍ਰੇਸ਼ਨ ਪਾਲਿਸੀ ਵਿਰੁੱਧ ਸ਼ੁੱਕਰਵਾਰ ਨੂੰ ਰੋਸ ਰੈਲੀ ‘ਚ ਕਰੀਬ 600 ਔਰਤਾਂ, ਕੁੱਝ ਕਾਂਗਰਸ ਵਰਕਰਾਂ ਸਮੇਤ, ਨੂੰ ਗ੍ਰਿਫਤਾਰ ਕੀਤਾ ਗਿਆ।
   ਈ.ਐੱਫ.ਈ ਦੀ ਰਿਪੋਰਟ ਅਨੁਸਾਰ ਕੈਪੀਟਲ ਪੁਲਿਸ ਅਨੁਸਾਰ, ਕੁੱਲ 575 ਔਰਤਾਂ ਨੂੰ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਪ੍ਰਦਰਸ਼ਨ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਪ੍ਰਦਰਸ਼ਨ ‘ਚ ਵਿਰੋਧੀ ਧਿਰ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਨਜ਼ਰ ਆਈ।

   ਔਰਤਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਲਗਾਉਣ ਤੋਂ ਬਾਅਦ ਮੌਕੇ ‘ਤੇ ਹੀ ਰਿਹਾਅ ਕਰ ਦਿੱਤਾ ਗਿਆ। ਪਿਛਲੇ ਹਫਤੇ, ਟਰੰਪ ਨੇ ਇਕ ਆਦੇਸ਼ ਜਾਰੀ ਕੀਤਾ ਸੀ ਕਿ ਉਨ੍ਹਾਂ ਵੱਲੋਂ ਸਰਹੱਦ ‘ਤੇ ਪਰਿਵਾਰਾਂ ਨੂੰ ਅਲੱਗ-ਥਲ ਕਰਨ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ।

   ਉਦੋਂ ਤੋਂ, ਅਮਰੀਕੀ ਸਰਕਾਰ ਨੇ 538 ਬੱਚਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਇਆ। ਪਰ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਦੇ ਅੰਕੜਿਆਂ ਅਨੁਸਾਰ 2000 ਤੋਂ ਵੱਧ ਨਾਬਾਲਗ ਅਜੇ ਵੀ ਵੱਖਰੇ ਹਨ।

 

Share Button

Leave a Reply

Your email address will not be published. Required fields are marked *