Mon. Jul 15th, 2019

ਟਰੰਪ ਟੀਮ ਵਲੋਂ ਦੱਸ ਮਿਲੀਅਨ ਡਾਲਰ ਰਿਪਬਲਿਕਨ ਨੈਸ਼ਨਲ ਕਮੇਟੀ ਲਈ ਇਕੱਠਾ ਕੀਤਾ

ਟਰੰਪ ਟੀਮ ਵਲੋਂ ਦੱਸ ਮਿਲੀਅਨ ਡਾਲਰ ਰਿਪਬਲਿਕਨ ਨੈਸ਼ਨਲ ਕਮੇਟੀ ਲਈ ਇਕੱਠਾ ਕੀਤਾ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)– ਰਿਪਬਲਿਕਨ ਰਾਸ਼ਟਰੀ ਕਮੇਟੀ ਵਲੋਂ ਰਾਸ਼ਟਰਪਤੀ ਟਰੰਪ ਦੇ ਜਿੱਤਣ ਤੋਂ ਬਾਅਦ ਇੱਕ ਫੰਡ ਇਕੱਠ ਰਾਤਰੀ ਭੋਜ ਦਾ ਅਯੋਜਿਨ ਟਰੰਪ ਅੰਤਰ-ਰਾਸ਼ਟਰੀ ਹੋਟਲ ਵਾਸ਼ਿੰਗਟਨ ਡੀ. ਸੀ. ਵਿਖੇ ਕੀਤਾ ਗਿਆ ਹੈ। ਜਿੱਥੇ ਇਸ ਫੰਡ ਨੂੰ ਇਕੱਠਾ ਕਰਨ ਲਈ ਟਰੰਪ ਦੇ ਕਰੀਬੀ ਦੋਸਤਾਂ ਅਤੇ ਟੀਮ ਮੈਂਬਰਾਂ ਨੇ ਖੁਲ੍ਹ ਕੇ ਹਮਾਇਤ ਕੀਤੀ। ਉੱਥੇ ਟਰੰਪ ਐਡਮਨਿਸਟ੍ਰੇਸ਼ਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਕਿ ਭਵਿੱਖ ਵਿੱਚ ਟਰੰਪ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ।
ਮੁੱਖ ਤੌਰ ਤੇ ਇਸ ਰਾਤਰੀ ਭੋਜ ਵਿੱਚ ਮਾਈਕਲ ਕੋਹਨ ਰਾਸ਼ਟਰਪਤੀ ਟਰੰਪ ਦੇ ਵਕੀਲ , ਵਿਲਬੂਰ ਸੈਕਟਰੀ ਕਾਂਗਰਸ, ਰਿਵਨਸ਼ ਪਡੀਬਸ ਰਾਸ਼ਟਰਪਤੀ ਦੇ ਚੀਫ ਆਫ ਸਟਾਫ, ਕੈਲਾਨੀ ਕੋਨਵੇ ਰਾਸ਼ਟਰਪਤੀ ਦੇ ਸਪੈਸ਼ਲ ਕੌਂਸਲ, ਸੈਨੇਟਰ ਪਾਲ ਰੈਡ, ਉਮਰੋਮਾ ਮਿੰਗਲੁਟ ਵਾਈਟ ਹਾਊਸ ਦੇ ਪ੍ਰਸਾਰ ਡਾਇਰੈਕਟਰ ਸ਼ਾਮਲ ਹੋਏ। ਇਨ੍ਹਾਂ ਵਲੋਂ ਪੂਰੀ ਰੂਪ ਰੇਖਾ ਦੀ ਜਾਣਕਾਰੀ ਨੂੰ ਵਿਚਾਰਿਆ ਅਤੇ ਭਵਿੱਖ ਦੀ ਨੀਤੀ ਨੂੰ ਨਿਪਟਣ ਅਤੇ ਸੁਧਾਰਨ ਤੇ ਜ਼ੋਰ ਦਿੱਤਾ ਗਿਆ ਹੈ।
ਟਰੰਪ ਦੀ ਰਾਸ਼ਟਰੀ ਟੀਮ ਦੇ ਸਿੱਖ ਆਗੂ ਜਸਦੀਪ ਸਿੰਘ ਜੱਸੀ ਸਿੰਘ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਲਈ ਵਾਈਟ ਹਾਊਸ ਦੇ ਸਟਾਫ ਅਤੇ ਅਹਿਮ ਅਹੁਦਿਆ ਤੇ ਬੈਠੇ ਦਿਗਜ ਨੂੰ ਤਬਦੀਲ ਕਰਨ ਤੋਂ ਬਗੈਰ ਟਰੰਪ ਪ੍ਰਸਾਸ਼ਨ ਵਧੀਆ ਕਰਨ ਵਿੱਚ ਸਫਲ ਨਹੀਂ ਹੋ ਸਕਦੇ ਹਨ। ਸੋ ਇਸ ਸਬੰਧੀ ਗੰਭੀਰਤਾ ਨਾਲ ਫੈਸਲਾ ਲੈਣਾ ਸਮੇਂ ਦੀ ਲੋੜ ਹੈ।
ਸਾਜਿਦ ਤਰਾਰ ਨੇ ਕਿਹਾ ਕਿ ਪਹਿਲਾ ਅਮਰੀਕਾ ਦੇ ਅਵਾਮ ਦੀਆਂ ਆਸਾਂ ਤੇ ਉਤਰਨਾ ਜਰੂਰੀ ਹੈ । ਜੋ ਵਾਅਦੇ ਰਾਸ਼ਟਰਪੀ ਚੋਣ ਸਮੇਂ ਕੀਤੇ ਸਨ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਤੋਂ ਬਗੈਰ ਅੱਗੇ ਨਹੀਂ ਤੁਰਿਆ ਜਾ ਸਕਦਾ। ਸਮੁੱਚੀ ਟੀਮ ਨੇ ਸਹਿਮਤੀ ਪ੍ਰਗਟਾਈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਕਾਫੀ ਕੁਝ ਕਰਨਾ ਜਰੂਰੀ ਹੈ। ਜਿਸ ਲਈ ਨੀਤੀ ਬਣਾ ਲਈ ਹੈ ਸਿਰਫ ਐਕਸ਼ਨ ਕਰਨਾ ਬਾਕੀ ਹੈ ਜਿਸ ਲਈ ਅੱਜ ਮੁੱਦਿਆਂ ਤਹਿਤ ਵਿਚਾਰਾਂ ਕਰਕੇ ਅਮਲੀ ਰੂਪ ਪਹਿਨਾਉਣ ਦੀ ਰੂਪ ਰੇਖਾ ਤਿਆਰ ਕੀਤੀ ਹੈ। ਜੋ ਟਰੰਪ ਖੇਮੇ ਵਿੱਚ ਪਹੁੰਚਾਈ ਜਾਵੇਗੀ ਤਾਂ ਜੋ ਅਮਲ ਕੀਤਾ ਜਾ ਸਕੇ। ਪਰ ਅੱਜ ਦਾ ਰਾਤਰੀ ਭੋਜ ਆਰ. ਐੱਨ. ਸੀ. ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਗਿਆ।ਜਿਸ ਨਾਲ ਭਵਿਖ ਦੀਆ ਪਾਰਟੀ ਨੀਤੀਆ ਨੂੰ ਬਲ ਦੇਣ ਵਿੱਚ ਮਦਦ ਮਿਲੇਗੀ।

Leave a Reply

Your email address will not be published. Required fields are marked *

%d bloggers like this: