ਟਰੰਪ ਅੱਤਵਾਦ ਵਿਰੁੱਧ ਪਾਕਿ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ: ਵ੍ਹਾਈਟ ਹਾਊਸ

ss1

ਟਰੰਪ ਅੱਤਵਾਦ ਵਿਰੁੱਧ ਪਾਕਿ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ: ਵ੍ਹਾਈਟ ਹਾਊਸ

ਵਾਸ਼ਿੰਗਟਨ, 23 ਫਰਵਰੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਵੱਲੋਂ ਅੱਤਵਾਦ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ| ਵ੍ਹਾਈਟ ਹਾਊਸ ਨੇ ਅੱਜ ਇਹ ਵੀ ਕਿਹਾ ਕਿ ਪਹਿਲੀ ਵਾਰ ਅਮਰੀਕਾ ਪਾਕਿਸਤਾਨ ਨੂੰ ਉਸ ਦੇ ਕੰਮਾਂ ਲਈ ਜ਼ਿੰਮੇਦਾਰ ਠਹਿਰਾ ਰਿਹਾ ਹੈ| ਵ੍ਹਾਈਟ ਹਾਊਸ ਵਿਚ ਉਪ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੈਂ ਜਾਣਦਾ ਹਾਂ ਕਿ ਅਸੀਂ ਪਾਕਿਸਤਾਨ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਕੁੱਝ ਸਪੱਸ਼ਟਤਾ ਬਹਾਲ ਕੀਤੀ ਹੈ| ਪਹਿਲੀ ਵਾਰ ਪਾਕਿਸਤਾਨ ਨੂੰ ਉਸ ਦੇ ਕੰਮਾਂ ਲਈ ਜ਼ਿੰਮੇਦਾਰ ਠਹਿਰਾ ਰਹੇ ਹਾਂ|
ਸ਼ਾਹ ਨੇ ਕਿਹਾ ਕਿ ਅਸੀਂ ਇਨ੍ਹਾਂ ਚਿੰਤਾਵਾਂ ਨੂੰ ਲੈ ਕੇ ਪਾਕਿਸਤਾਨ ਦੀ ਅਸਲ ਸਵੀਕ੍ਰਿਤੀ ਦੇ ਸਬੰਧ ਵਿਚ ਮਾਮੂਲੀ ਪ੍ਰਗਤੀ ਦੇਖੀ ਹੈ ਪਰ ਜਦੋਂ ਗੱਲ ਪਾਕਿਸਤਾਨ ਨੂੰ ਲੈ ਕੇ ਆਉਂਦੀ ਹੈ ਤਾਂ ਰਾਸ਼ਟਰਪਤੀ ਪ੍ਰਗਤੀ ਤੋਂ ਸੰਤੁਸ਼ਟ ਨਹੀਂ ਹਨ| ਉਹ ਰਾਸ਼ਟਰਪਤੀ ਟਰੰਪ ਦੀ ਦੱਖਣੀ ਏਸ਼ੀਆ ਨੀਤੀ ਤੇ ਹੋਈ ਪ੍ਰਗਤੀ ਦੇ ਬਾਰੇ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ| ਇਸ ਨੀਤੀ ਦਾ ਐਲਾਨ ਪਿਛਲੇ ਸਾਲ ਅਗਸਤ ਵਿਚ ਕੀਤਾ ਗਿਆ ਸੀ| ਸ਼ਾਹ ਨੇ ਦੱਸਿਆ ਕਿ ਅਮਰੀਕਾ ਆਪਣੇ ਸਾਂਝੇਦਾਰ ਅਫਗਾਨਿਸਤਾਨ ਨਾਲ ਨੜਿਓਂ ਕੰਮ ਕਰ ਰਿਹਾ ਹੈ| ‘ਅਸੀਂ ਆਈ. ਐਸ. ਆਈ. ਐਸ ਵਿਰੁੱਧ ਅਹਿਮ ਬੜਤ ਬਣਾਈ ਹੈ| ਉਨ੍ਹਾਂ ਦੀ ਮੌਜੂਦਗੀ ਵਾਲੇ ਇਲਾਕੇ ਨੂੰ ਘੱਟ ਕੀਤਾ ਹੈ ਅਤੇ ਉਨ੍ਹਾਂ ਦੇ ਸੈਂਕੜੇ ਲੜਾਕਿਆਂ ਨੂੰ ਮਾਰ ਦਿੱਤਾ ਹੈ| ਅਸੀਂ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਨੂੰ ਖਤਮ ਕਰਨ ਲਈ ਬਿਨਾਂ ਅਣਥੱਕ ਕੰਮ ਕਰ ਰਹੇ ਹਾਂ| ਜਿੱਥੋਂ ਵੀ ਉਹ ਉਭਰਣਗੇ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ| ਇਕ ਹੋਰ ਪੱਤਰਕਾਰ ਸੰਮੇਲਨ ਵਿਚ ਪੈਂਟਾਗਨ ਨੇ ਕਿਹਾ ਕਿ ਦੱਖਣੀ ਏਸ਼ੀਆ ਨੀਤੀ ਪਾਕਿਸਤਾਨ ਨੂੰ ਇਕ ਮੌਕਾ ਦਿੰਦੀ ਹੈ| ਪੈਂਟਾਗਨ ਦੀ ਮੁੱਖ ਪ੍ਰੈਸ ਸਕੱਤਰ ਡਾਨਾ ਵ੍ਹਾਈਟ ਨੇ ਕਿਹਾ ਕਿ ਰੱਖਿਆ ਮੰਤਰੀ ਦਾ ਮੰਨਣਾ ਹੈ ਕਿ ਪਾਕਿਸਤਾਨ ਕੋਲ ਖੇਤਰੀ ਸੁਰੱਖਿਆ ਦੇ ਸਬੰਧ ਵਿਚ ਹੋਰ ਬਹੁਤ ਕੁੱਝ ਕਰਨ ਦਾ ਮੌਕਾ ਹੈ ਤੇ ਅਜਿਹਾ ਕਰਨਾ ਉਸ ਦੇ ਹਿੱਤ ਵਿਚ ਵੀ ਹੈ|

Share Button

Leave a Reply

Your email address will not be published. Required fields are marked *