ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ

ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ

vikrant-bansal-4ਭਦੌੜ 07 ਅਕਤੂਬਰ (ਵਿਕਰਾਂਤ ਬਾਂਸਲ) ਪੱਤੀ ਦੀਪ ਸਿੰਘ, ਭਦੌੜ ਵਿਖੇ ਟਰੈਕਟਰ ਪਲਟਣ ਕਾਰਨ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭੱਠੇ ‘ਤੇ ਲੇਬਰ ਦਾ ਕੰਮ ਕਰਦੇ ਸੁਰਜੀਤ ਸਿੰਘ ਉਰਫ਼ ਜੀਤੀ ਉਮਰ 30 ਸਾਲ ਪੁੱਤਰ ਮੰਦਰ ਸਿੰਘ ਵਾਸੀ ਭਦੌੜ ਇੱਟਾਂ ਦੀ ਟਰਾਲੀ ਭਰ ਕੇ ਆਇਸ਼ਰ ਟਰੈਕਟਰ ਨਾਲ ਕਿਸੇ ਦੇ ਘਰ ਛੱਡਣ ਜਾ ਰਿਹਾ ਸੀ ਜਦੋਂ ਉਹ ਪੱਤੀ ਦੀਪ ਸਿੰਘ ਵਿਖੇ ਟਰੈਕਟਰ ਨੂੰ ਭਦੌੜ ਰਜਬਾਹੇ ਦੀ ਪਟੜੀ ‘ਤੇ ਚੜਾਉਣ ਲੱਗਾ ਤਾਂ ਟਰੈਕਟਰ ਅੱਗਿਓਂ ਖੜਾ ਹੋ ਕੇ ਪਲਟ ਗਿਆ। ਜਿਸ ਕਾਰਨ ਸੁਰਜੀਤ ਸਿੰਘ ਟਰੈਕਟਰ ਦੇ ਭਾਰ ਥੱਲੇ ਆ ਗਿਆ ਅਤੇ ਇਕਦਮ ਝਟਕਾ ਪੈਣ ਕਾਰਨ ਉਸਦੀ ਗਰਦਨ ਦਾ ਮਣਕਾ ਟੁੱਟ ਗਿਆ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਇਕੱਠੇ ਹੋਏ ਲੋਕਾਂ ਨੇ ਭਾਰੀ ਜੱਦੋ-ਜਹਿਦ ਕਰਨ ਉਪਰੰਤ ਉਸਨੂੰ ਬਾਹਰ ਕੱਢਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, 3 ਬੇਟੀਆਂ ਅਤੇ 1 ਬੇਟਾ ਛੱਡ ਗਿਆ। ਸੁਰਜੀਤ ਸਿੰਘ ਦੀ ਹੋਈ ਅਚਨਚੇਤ ਮੌਤ ਕਾਰਨ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ।

Share Button

Leave a Reply

Your email address will not be published. Required fields are marked *

%d bloggers like this: