ਟਰੇਨਿੰਗ ਕੈਂਪ ‘ਚ ਭਾਗ ਲੈਣ ਵਾਲੇ ਅਧਿਆਪਕ ਸਨਮਾਨਿਤ

ਟਰੇਨਿੰਗ ਕੈਂਪ ‘ਚ ਭਾਗ ਲੈਣ ਵਾਲੇ ਅਧਿਆਪਕ ਸਨਮਾਨਿਤ

26-30 (3)

ਤਪਾ ਮੰਡੀ 25 ਜੁਲਾਈ (ਨਰੇਸ਼ ਗਰਗ)-ਸਰਵਹਿੱਤਕਾਰੀ ਸੰਮਤੀ ਵੱਲੋਂ ਵਿਦਿਆਂ ਮੰਦਿਰ ਵੱਲੋਂ ਅਧਿਆਪਕ ਟਰੇਨਿੰਗ ਕੈਂਪ ‘ਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਤ ਕੀਤਾ ਗਿਆ। ਸਕੂਲ ਦੀ ਪਿੰ੍ਰਸੀਂਪਲ ਮੈਡਮ ਸ਼ਿਖਾ ਬਾਂਸਲ ਨੇ ਸਵੇਰ ਦੀ ਸਭਾ ‘ਚ ਇਕੱਤਰ ਵਿਦਿਆਰਥੀਆਂ ਨੂੰ ਦੱਸਿਆ ਕਿ ਅਧਿਆਪਕਾਂ ਦੀ ਯੋਗਤਾ ਵਧਾਉਣ ਅਤੇ ਪੜ੍ਹਾਉਣ ਦੇ ਅਲਗ-ਅਲਗ ਢੰਗਾਂ ਸੰਬੰਧੀ ਜਲੰਧਰ ਵਿਖੇ ਸਿੱਖਿਆ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਜਿਸ ‘ਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਵਿਸ਼ੇ ਵਰਗ ਨਾਲ ਸਬੰਧਤ ਸੀਮਾ,ਊਸ਼ਾ,ਰਮਨਦੀਪ,ਆਧਾਰ ਵਰਗ ‘ਚ ਗੁਰਪ੍ਰੀਤ ਕੋਰ,ਸੋਨੀਆ ਅਤੇ ਸਿਸ਼ੂ ਵਾਟਿਕਾ ਦਾ ਡੇਰਾ ਬੱਸੀ ਵਿਖੇ ਲੱਗੇ ਕੈਂਪ ‘ਚ ਹਰਪ੍ਰੀਤ ਸਿੰਘ,ਮਨਜੀਤ ਕੋਰ ਨੇ ਹਿੱਸਾ ਲਿਆ ਸੀ,ਅੱਜ ਉਕਤ ਅਧਿਆਪਕਾ ਨੂੰ ਸਕੂਲ ਦੇ ਪ੍ਰਿਸੀਂਪਲ ਮੈਡਮ ਸ਼ਿਖਾ ਬਾਂਸਲ ਨੇ ਵਿਸ਼ੇਸ ਤੋਰ ‘ਤੇ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਜੋ ਸਕੂਲ ਦੇ ਲਈ ਗਰਭ ਦੀ ਗੱਲ ਹੈ। ਇਸ ਮੋਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *