ਟਰੂਡੋ ਨੇ ਨਵੇਂ ਸਾਲ ‘ਤੇ ਕੈਨੇਡੀਅਨ ਵਾਸੀਆਂ ਨੂੰ ਦਿੱਤਾ ਸੰਦੇਸ਼

ss1

ਟਰੂਡੋ ਨੇ ਨਵੇਂ ਸਾਲ ‘ਤੇ ਕੈਨੇਡੀਅਨ ਵਾਸੀਆਂ ਨੂੰ ਦਿੱਤਾ ਸੰਦੇਸ਼

ਓਟਾਵਾ (ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਸਾਲ ‘ਤੇ ਕੈਨੇਡੀਅਨ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਟਰੂਡੋ ਨੇ ਟਵਿੱਟਰ ‘ਤੇ ਲਿਖਿਆ, ”ਹੈੱਪੀ ਨਿਊ ਯੀਅਰ, ਕੈਨੇਡਾ।” ਟਰੂਡੋ ਨੇ ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਇਕ ਖਾਸ ਸੰਦੇਸ਼ ਵੀ ਦਿੱਤਾ। ਟਰੂਡੋ ਨੇ ਕਿਹਾ ਕੈਨੇਡੀਅਨਾਂ ਨੂੰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਜਿਹੜੀਆਂ ਕਿ ਦੇਸ਼ ਨੂੰ ਇਕਜੁੱਟ ਕਰਦੀਆਂ ਹਨ, ਜਿਵੇਂ ਕਿ ਖੁੱਲ੍ਹਾਪਣ, ਹਮਦਰਦੀ, ਸਮਾਨਤਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਟਰੂਡੋ ਨੇ ਐਤਵਾਰ ਨੂੰ ਨਵੇਂ ਸਾਲ ਦਾ ਬਿਆਨ ਜਾਰੀ ਕੀਤਾ। ਟਰੂਡੋ ਨੇ ਕਿਹਾ ਕਿ 2017 ‘ਚ ਕੈਨੇਡਾ ਵਾਸੀਆਂ ਨੇ ਕੈਨੇਡਾ ਦੀ 150ਵੀਂ ਵਰ੍ਹੇਗੰਢ ਮਨਾਈ। ਵੱਖ-ਵੱਖ ਪਿਛੋਕੜ ਵਾਲੇ ਲੋਕ, ਸੱਭਿਆਚਾਰ, ਵਿਸ਼ਵਾਸ ਅਤੇ ਧਰਮ ਨਾਲ ਜੁੜੇ ਲੋਕ ਇਕੱਠੇ ਹੋ ਕੇ ਕੈਨੇਡਾ ਨੂੰ ਦੇਸ਼ ਬਣਾਉਣ ਲਈ ਇਕਜੁੱਟ ਹੋ ਗਏ। ਟਰੂਡੋ ਨੇ ਇਸ ਦੇ ਨਾਲ ਹੀ ਲਿਖਿਆ, ”ਨਵਾਂ ਸਾਲ ਮੁਬਾਰਕ। ਮੈਂ ਉਮੀਦ ਕਰਦਾ ਹਾਂ ਕਿ ਸਾਲ 2018 ਇਕ ਸਾਥ ਪੂਰਾ ਕਰ ਸਕੀਏ।”
ਟਰੂਡੋ ਨੇ ਕਿਹਾ ਕਿ ਕਈ ਕੈਨੇਡੀਅਨ ਲੋਕਾਂ ਨੂੰ ਪੱਖਪਾਤ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਦੇਸ਼ ਨੂੰ ਅੱਗੇ ਆਉਣ ਵਾਲੇ ਸਾਲਾਂ ‘ਚ ਉਨ੍ਹਾਂ ਗਲਤੀਆਂ ਨੂੰ ਠੀਕ ਕਰਨ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਤਾਂ ਕਿ ਦੇਸ਼ ਦਾ ਵਿਕਾਸ ਹੋ ਸਕੇ। ਸਾਲ 2018 ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਹਰ ਕੈਨੇਡੀਅਨ ਨੂੰ ਸਫਲਤਾ ਮਿਲੇ।

Share Button

Leave a Reply

Your email address will not be published. Required fields are marked *