ਟਰੂਡੋ ਨੂੰ ਨਹੀ ਲਿਜਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ‘ਤੇ

ss1

ਟਰੂਡੋ ਨੂੰ ਨਹੀ ਲਿਜਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ‘ਤੇ

ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਆਪਸੀ ਖਿੱਚੋਤਾਣ ਉਸ ਵੇਲੇ ਸਾਹਮਣੇ ਨਜ਼ਰ ਆਈ ਜਦੋ ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਕਿਨ ਟਰੂਡੋ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਤੋ ਰੋਕਿਆ ਹੀ ਨਹੀ ਗਿਆ ਸਗੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਵੀ ਨਹੀ ਹੋਣ ਦਿੱਤਾ ਗਿਆ।
ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਕਲ ਕਿਹਾ ਸੀ ਕਿ ਜੇਕਰ ਜਸਕਿਨ ਟਰੂਡੋ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਉਦੇ ਹਨ ਤਾਂ ਉਹਨਾਂ ਦਾ ਸੁਆਗਤ ਵੀ ਕੀਤਾ ਜਾਵੇਗਾ ਤੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਜਾਵੇਗਾ। ਇਹ ਕਿਸੇ ਗੈਰ ਸਿੱਖ ਪ੍ਰਧਾਨ ਮੰਤਰੀ ਨੂੰ ਪਹਿਲਾਂ ਸਨਮਾਨ ਹੋਣਾ ਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀ ਸਕਤੇ ਵਿੱਚ ਸਨ ਕਿ ਜੇਕਰ ਟਰੂਡੋ ਸ੍ਰੀ ਅਕਾਲ ਤਖਤ ਸਾਹਿਬ ਤੋ ਸਨਮਾਨ ਹਾਸਲ ਕਰ ਲੈਦੇ ਹਨ ਤਾਂ ਫਿਰ ਅਖਬਾਰਾਂ ਤੇ ਟੀ ਵੀ ਚੈਨਲਾਂ ਦੀਆ ਸੁਰਖੀਆ ਸ੍ਰੀ ਅਕਾਲ ਤਖਤ ਸਾਹਿਬ ਦੀਆ ਹੀ ਬਣਨਗੀਆ।
ਸੰਨ 1996 ਵਿੱਚ ਜਦੋ ਇੰਗਲੈਂਡ ਦੀ ਮਹਾਰਾਣੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਈ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਜਿਥੇ ਉਹਨਾਂ ਨੂੰ ਜੁਰਾਬਾਂ ਪਾ ਕੇ ਅੰਦਰ ਮੱਥਾ ਟੇਕਣ ਜਾਣ ਦੀ ਆਗਿਆ ਦੇ ਦਿੱਤੀ ਸੀ ਉਥੇ ਤੱਤਕਾਲੀ ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਮਨਜੀਤ ਸਿੰਘ ਕਲਕੱਤਾ ਉਹਨਾਂ ਨੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਸਨ ਤੇ ਉਹਨਾਂ ਨੂੰ ਕਾਂਗਰਸ ਸਰਕਾਰ ਵੱਲੋ ਢਾਹੇ ਗਏ ਤਖਤ ਸਾਹਿਬ ਦੀ ਸਾਰੀ ਕਹਾਣੀ ਬਿਆਨ ਕੀਤੀ ਸੀ ਪਰ ਇਸ ਵਾਰੀ ਟਰੂਡੋ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਸ਼ਾਇਦ ਹੀ ਕੋਈ ਜਾਣਕਾਰੀ ਦਿੱਤੀ ਹੋਵੇ ਜਿਹੜੀ ਬਹੁਤ ਜ਼ਰੂਰੀ ਸੀ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਭੋਮਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਅਧਿਕਾਰੀਆ ਨੂੰ ਅਕਲ ਹੁੰਦੀ ਤਾਂ ਉਹ ਮਨਜੀਤ ਸਿੰਘ ਕਲਕੱਤਾ ਨੂੰ ਜਰੂਰ ਚੇਤੇ ਕਰ ਲੈਦੇ ਕਿਉਕਿ ਜਨਾਬ ਟਰੂਡੋ ਨੂੰ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਜਾਣਕਾਰੀ ਦੇਣੀ ਬਹੁਤ ਜਰੂਰੀ ਸੀ ਕਿਉਕਿ ਕਨੇਡਾ ਵੀ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਿਆ ਵਿੱਚ ਪਹਿਲੀ ਕਤਾਰ ਵਿੱਚ ਦੇਸ਼ ਆਉਦਾ ਹੈ। ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਤੋ ਮੰਗ ਕੀਤੀ ਕਿ ਜਥੇਦਾਰ ਸਾਹਿਬ ਵੱਲੋ ਬਿਆਨ ਦਾਗ ਦੇਣ ਦੇ ਬਾਅਦ ਵੀ ਜੇਕਰ ਅਧਿਕਾਰੀਆ ਦੇ ਕੰਨ ਤੇ ਜੂੰ ਤੱਕ ਨਹੀ ਸਰਕੀ ਤਾਂ ਅਜਿਹੇ ਅਧਿਕਾਰੀਆ ਦੀ ਪਛਾਣ ਕਰਕੇ ਉਹਨਾਂ ਵਿਰੁੱਧ ਕਾਰਵਾਈ ਕਰਨ ਦੇ ਨਾਲ ਨਾਲ ਅਕਲ ਦੀਆ ਗੋਲੀਆ ਵੀ ਦਿੱਤੀਆ ਜਾਣ ਜਿਹੜੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ ਆਹਮੋ ਸਾਹਮਣੇ ਕਰਨ ਲਈ ਹਮੇਸ਼ਾਂ ਹੀ ਸਾਜਿਸ਼ਾਂ ਰਚਦੇ ਰਹਿੰਦੇ ਹਨ। ਇਸੇ ਤਰ੍ਹਾਂ ਜਥੇਦਾਰ ਸਾਹਿਬ ਦੇ ਇੱਕ ਸਮੱਰਥਕ ਨੇ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਲਕਬ ਨੂੰ ਅੱਜ ਕੋਈ ਹੋਰ ਨਹੀ ਸਗੋ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਹੀ ਖਤਮ ਵਿੱਚ ਲੱਗੇ ਹੋਏ ਹਨ।

Share Button

Leave a Reply

Your email address will not be published. Required fields are marked *