ਟਮਾਟਰ ਨੇ ਲਗਾਇਆ ਸੈਂਕੜਾ

ss1

ਟਮਾਟਰ ਨੇ ਲਗਾਇਆ ਸੈਂਕੜਾ

ਨਵੀਂ ਦਿੱਲੀ: ਭਾਰੀ ਮੀਂਹਾਂ ਕਾਰਨ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਟਮਾਟਰ ਦੀਆਂ ਕੀਮਤਾਂ ਤਕਰੀਬਨ 100 ਰੁਪਏ ਪ੍ਰਤੀ ਕਿਲੋ ਉਤੇ ਪੁੱਜ ਗਈਆਂ ਹਨ। ਖਪਤਕਾਰ ਮਾਮਲਿਆਂ ਦੇ ਅੰਕੜਿਆਂ ਮੁਤਾਬਕ ਵੱਡੇ ਸ਼ਹਿਰਾਂ ਵਿੱਚ ਅੱਜ ਟਮਾਟਰ ਦੀ ਕੀਮਤ ਔਸਤਨ 90 ਰੁਪਏ ਪ੍ਰਤੀ ਕਿਲੋ ਰਹੀ, ਜਦੋਂ ਕਿ ਵੱਧ ਤੋਂ ਵੱਧ ਭਾਅ 100 ਰੁਪਏ ਕਿਲੋ ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਟਮਾਟਰ ਦੀ ਕੀਮਤ 92 ਰੁਪਏ ਕਿਲੋ ਰਹੀ, ਜਦੋਂ ਕਿ ਮੁੰਬਈ ਵਿੱਚ ਕੀਮਤ 80, ਚੇਨਈ ਵਿੱਚ 57 ਅਤੇ ਕੋਲਕਾਤਾ ਵਿੱਚ 95 ਰੁਪਏ ਕਿਲੋ ਰਹੀ। ਦਿੱਲੀ-ਐਨਸੀਆਰ ਵਿੱਚ ਮਦਰ ਡੇਅਰੀ ਆਪਣੇ 300 ਰਿਟੇਲ ਸਟੋਰਾਂ ਰਾਹੀਂ ਟਮਾਟਰ 92 ਰੁਪਏ ਕਿਲੋ ਵੇਚ ਰਹੀ ਹੈ, ਜਦੋਂ ਕਿ ਬਿਗ ਬਾਸਕਟ ਅਤੇ ਗ੍ਰੋਫਰਜ਼ ਉਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ।ਸਥਾਨਕ ਵਿਕਰੇਤਾ 80 ਤੋਂ 100 ਰੁਪਏ ਵਿਚਕਾਰ ਟਮਾਟਰ ਦੀ ਵਿਕਰੀ ਕਰ ਰਹੇ ਹਨ।
ਕਰਜ਼ੇ ਨੇ ਖੋਹਿਆ ਮਾਸੂਮ ਬੱਚੇ ਤੋਂ ਉਸਦਾ ਬਾਪ ਇਸ ਸਮੇਂ ਪੰਜਾਬ ਦੀ ਹਾਲਤ ਇਹ ਹੈ ਕਿ ਕਰਜ਼ੇ ਕਾਰਨ ਵੱਡੇ ਹੀ ਨਹੀਂ ਨੋਜਵਾਨ ਕਿਸਾਨ ਵੀ ਖੁਦਕੁਸ਼ੀਆਂ ਕਰਨ ਲੱਗੇ ਹਨ। ਸੰਗਰੂਰ ਜਿਲ੍ਹੇ ਦੇ ਗਿਦੜਿਆਣੀ ਦੇ 22 ਸਾਲਾ ਨੌਜਵਾਨ ਕਿਸਾਨ ਗੁਰਦੀਪ ਸਿੰਘ ਨੇ ਘਰ ਵਿੱਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਮਿ੍ਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਪਿਛਲੇ ਮਹੀਨੇ ਇਸ ਦੀ ਮਾਤਾ ਗੁਰਜੀਤ ਕੌਰ ਦਾ ਵੀ ਦਿਹਾਂਤ ਹੋ ਗਿਆ ਸੀ। ਮਿ੍ਤਕ ਗੁਰਦੀਪ ਸਿੰਘ ਆਰਥਿਕ ਤੌਰ ‘ਤੇ ਕਾਫ਼ੀ ਤੰਗ ਸੀ ਉਸ ਕੋਲੋਂ ਸਿਰਫ਼ 2 ਏਕੜ ਜ਼ਮੀਨ ਸੀ। ਮਾਂ ਅਤੇ ਆਪ ਕਾਫ਼ੀ ਪ੍ਰੇਸ਼ਾਨ ਸੀ ਉਸ ਨੇ ਆਪਣੀ ਜ਼ਮੀਨ ਵੇਚ ਕੇ ਆਪਣੀ ਮਾਂ ਦੇ ਇਲਾਜ ਉੱਪਰ ਖ਼ਰਚ ਕੀਤੇ ਅਤੇ ਆਪ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਸੀ। ਮਿ੍ਤਕ ਗੁਰਦੀਪ ਸਿੰਘ ਆਰਥਿਕ ਤੌਰ ‘ਤੇ ਤੰਗ ਹੋਣ ਕਰ ਕੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਕੱਲ੍ਹ ਦੇਰ ਸ਼ਾਮ ਆਪਣੇ ਘਰ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਆਪਣੇ ਪਿੱਛੇ ਪਤਨੀ ਅਤੇ 8 ਕੁ ਮਹੀਨਿਆਂ ਦਾ ਇੱਕ ਬੱਚਾ ਛੱਡ ਗਿਆ ਹੈ।

Share Button

Leave a Reply

Your email address will not be published. Required fields are marked *