ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ss1

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ ਦੇ ਬਾਜ਼ਾਰਾਂ ‘ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਤੇਜ਼ ਮੀਂਹ ਕਾਰਨ ਇਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

ਮਦਰ ਡੇਅਰੀ ਆਪਣੇ 300 ਸਫਲ ਸਟੋਰਾਂ ‘ਤੇ ਟਮਾਟਰ 96 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੇਚ ਰਹੀ ਹੈ। ਜਦਕਿ ਆਨਲਾਈਨ ਸਬਜ਼ੀਆਂ ਵੇਚਣ ਵਾਲੀ ਕੰਪਨੀ ਬਿੱਗ ਬਾਸਕੇਟ ਤੇ ਗ੍ਰੋਫਰਸ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਟਮਾਟਰ ਵੇਚ ਰਹੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਦੇ ਭਾਅ 83 ਰੁਪਏ ਪ੍ਰਤੀ ਕਿਲੋਗ੍ਰਾਮ, ਮੁੰਬਈ ‘ਚ 88 ਰੁਪਏ ਪ੍ਰਤੀ ਕਿਲੋਗ੍ਰਾਮ, ਚੇਨਈ ‘ਚ 80 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਕੋਲਕਾਤਾ ‘ਚ 95 ਪ੍ਰਤੀ ਕਿਲੋਗ੍ਰਾਮ ਰਹੇ।

Share Button

Leave a Reply

Your email address will not be published. Required fields are marked *