Fri. Sep 20th, 2019

ਝੋਨੇ ਵਾਲੀ ਜ਼ਮੀਨ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਜੰਤਰ ਦਾ ਬੀਜ ਬੀਜਣ ਕਿਸਾਨ – ਡਾ. ਜਸਵਿੰਦਰ ਸਿੰਘ

ਝੋਨੇ ਵਾਲੀ ਜ਼ਮੀਨ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਜੰਤਰ ਦਾ ਬੀਜ ਬੀਜਣ ਕਿਸਾਨ – ਡਾ. ਜਸਵਿੰਦਰ ਸਿੰਘ
ਧੂਰੀ ਬਲਾਕ ‘ ਚ ਆ ਚੁੱਕਾ ਜੰਤਰ ਦਾ ਬੀਜ

ਸੇਰਪੁਰ , 15 ਮਈ ( ਹਰਜੀਤ ਕਾਤਿਲ) – ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਵਾਲੀ ਜ਼ਮੀਨ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਜੰਤਰ ਬੀਜਣ ਦੀ ਹਰ ਵਾਰ ਜ਼ੋਰਦਾਰ ਸਿਫਾਰਸ਼ ਕੀਤੀ ਜਾ ਰਹੀ ਹੈ । ਪਿਛਲੇ ਦਿਨੀਂ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਦੇ ਦਫ਼ਤਰਾਂ ਵਿੱਚੋਂ ਜੰਤਰ ਦਾ ਇਹ ਬੀਜ ਪ੍ਰਾਪਤ ਨਹੀਂ ਹੋ ਰਿਹਾ ਸੀ ਅਤੇ ਮਹਿਕਮੇ ਵੱਲੋਂ ਜੰਤਰ ਨੂੰ ਵੱਡੀ ਪੱਧਰ ’ਤੇ ਬਿਜਵਾਏ ਜਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਧੂਰੀ ਦੇ ਅਫ਼ਸਰ ਡਾ .ਜਸਵਿੰਦਰ ਸਿੰਘ ਨੇ ਦੱਸਿਆ ਕਿ ” ਫ਼ਸਲੀ ਵਿਭਿੰਨਤਾ ਪ੍ਰੋਗਰਾਮ ” ਤਹਿਤ ਧੂਰੀ ਬਲਾਕ ਵਿੱਚ ਜੰਤਰ ਦਾ ਬੀਜ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜੰਤਰ ਹਰੀ ਖਾਦ ਲਈ ਬੀਜੀ ਜਾਣ ਵਾਲੀ ਮਹੱਤਵਪੂਰਨ ਫਸਲ ਹੈ ਅਤੇ ਇਸ ਦੀ ਫਸਲ ਨੂੰ ਖਾਦ ਦੇ ਤੌਰ ‘ਤੇ ਖੇਤ ਵਿੱਚ ਦਬਾਉਣ ਨਾਲ ਇਹ ਨਾ ਸਿਰਫ ਨਾਈਟਰੋਜਨ ਤੱਤ ਦੀ ਕਾਫੀ ਹੱਦ ਤੱਕ ਪੂਰਤੀ ਲਈ ਗੁਣਕਾਰੀ ਹੈ, ਸਗੋਂ ਜ਼ਮੀਨ ਦੀ ਹਾਲਤ ਵਿੱਚ ਵੀ ਕਾਫ਼ੀ ਸੁਧਾਰ ਕਰਦੀ ਹੈ। ਹਰੀ ਖਾਦ ਲਈ ਬੀਜੇ ਜੰਤਰ ਨੂੰ ਘੱਟ ਤੋਂ ਘੱਟ ਪਾਣੀਆਂ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਵਾਲੇ ਖੇਤਾਂ ਵਿੱਚ ਮੂੰਗੀ ਉਗਾ ਸਕਦੇ ਹਨ, ਜਿਸ ਨਾਲ ਦੋਹਰਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਮੂੰਗੀ ਬੀਜਣ ਨਾਲ ਖੇਤ ਕਰੀਬ 60-70 ਦਿਨਾਂ ਵਿਚ ਖਾਲੀ ਹੋ ਜਾਂਦਾ ਹੈ ਅਤੇ ਉਸ ਤੋਂ ਪਿਛੋਂ ਉਥੇ ਹੀ ਪਛੇਤਾ ਝੋਨਾ ਲਾਇਆ ਜਾ ਸਕਦਾ ਹੈ। ਮੂੰਗੀ ਫਲੀਦਾਰ ਫਸਲ ਹੋਣ ਕਰਕੇ ਇਸ ਵਿੱਚ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਦੇ ਤੱਤ ਮੌਜੂਦ ਹੁੰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਜੰਤਰ ਬੀਜ (ਹਰੀ ਖਾਦ) ਝੋਨੇ ਵਾਲੀ ਜ਼ਮੀਨ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਬਹੁਤ ਹੀ ਕਾਰਗਰ ਸਿੱਧ ਹੋਈ ਹੈ, ਜੰਤਰ ਬੀਜ ਦੀ ਬਜ਼ਾਰ ਵਿੱਚ ਕੀਮਤ 4750 ਰੁਪਏ ਕੁਇੰਟਲ ਹੈ । ਖੇਤੀਬਾੜੀ ਵਿਭਾਗ ਵੱਲੋਂ ਇਸਤੇ 2000 ਰੁਪਏ ਕੁਇੰਟਲ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਕਾਰਨ ਇਹ ਕਿਸਾਨ ਵੀਰਾਂ ਨੂੰ 2750 ਰੁਪਏ ਪ੍ਰਤੀ ਕੁਇੰਟਲ ਮਿਲੇਗੀ ।

Leave a Reply

Your email address will not be published. Required fields are marked *

%d bloggers like this: