ਝੋਨੇ ਦੀ ਬੋਲੀ ਸ਼ੁਰੂ ਕਰਾਉਣ ਲਈ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਕੇਵਲ ਕ੍ਰਿਸ਼ਨ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ

ss1

ਝੋਨੇ ਦੀ ਬੋਲੀ ਸ਼ੁਰੂ ਕਰਾਉਣ ਲਈ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਕੇਵਲ ਕ੍ਰਿਸ਼ਨ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ

img-20161003-wa0021ਲਹਿਰਾਗਾਗਾ, 03 ਅਕਤੂਬਰ (ਕੁਲਵੰਤ ਛਾਜਲੀ) ਸਥਾਨਕ ਅਨਾਜ ਮੰਡੀ ਵਿੱਚ ਝੋਨੇ ਦੀ ਬੋਲੀ ਸ਼ੁਰੂ ਕਰਾਉਣ ਲਈ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਕੇਵਲ ਕ੍ਰਿਸ਼ਨ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮੇਂ ਮਾਰਕਿਟ ਕਮੇਟੀ ਦੇ ਸਕੱਤਰ ਪ੍ਰਿਥੀ ਪਾਲ ਸ਼ਰਮਾ ਖਰੀਦ ਏਜੰਸੀਆਂ ਦੇ ਇੰਸਪੈਕਟਰ ਨੂੰ ਨਾਲ ਲੈ ਕੇ ਬੋਲੀ ਲਗਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ।ਪਰ ਸਥਾਨਕ ਅਨਾਜ ਮੰਡੀ ਵਿੱਚ ਆਈ ਕਿਸੇ ਵੀ ਢੇਰੀ ਦੀ ਬੋਲੀ ਨਹੀਂ ਲੱਗੀ।ਇਸ ਬਾਰੇ ਹਾਜਿਰ ਕਿਸਾਨ ਰਾਮਬਿੰਦਰ ਸਿੰਘ ਗਮਦੂਰ ਸਿੰਘ, ਜੱਗੀ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਦੋ ਤਿੰਨ ਦਿਨਾਂ ਤੋਂ ਜੀਰੀ ਦੀ ਫਸਲ ਲਈ ਇੱਥੇ ਬੈਠੇ ਹਾਂ, ਪਰ ਕਿਸੇ ਵੀ ਢੇਰੀ ਦੀ ਕੋਈ ਬੋਲੀ ਨਹੀਂ ਲੱਗੀ।ਇਸ ਬਾਰੇ ਸਕੱਤਰ ਪ੍ਰਿਥੀਪਾਲ ਸ਼ਰਮਾਂ ਨੇ ਦੱਸਿਆ ਕਿ ਗੌਰਮਿੰਟ ਦੀਆਂ ਹਦਾਇਤਾਂ ਮੁਤਾਬਕ ਜੀਰੀ ਨਮੀ ਵਾਲੀ ਹੈ।ਜੋ ਲੱੱਗਣ ਯੌਗ ਨਹੀਂ ਹੈ।ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਿੰਗਲਾ ਨੇ ਕਿਹਾ ਕਿ ਆੜਤੀਆਂ ਵੱਲੋਂ ਸਫਾਈ ਆਦਿ ‘ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਬੋਲੀ ਜਲਦੀ ਚਾਲੂ ਹੋ ਜਾਣੀ ਚਾਹੀਦੀ ਹੈ ਕਿਉਂਕਿ ਜੀਰੀ ਹਰਿਆਣੇ ਦੇ ਸ਼ਹਿਰ ਜਾਖਲ-ਟੋਹਾਣਾ ਵਿਖੇ ਜਾ ਕੇ ਵਿਕ ਜਾਂਦੀ ਹੈ ਇਸ ਨਾਲ ਜਿੱਥੇ ਮਾਰਕਿਟ ਕਮੇਟੀ ਨੂੰ ਟੈਕਸ ਪੱਖੋਂ ਨੁਕਸਾਨ ਉਠਾਉਣਾ ਪੈ ਰਿਹਾ ਹੈ, ਉੱਥੇ ਆੜਤੀ ਵਰਗ ਨੂੰ ਵੀ ਨੁਕਸਾਨ ਹੋਵੇਗਾ।ਇਸ ਬਾਰੇ ਨਿਰੀਖਕ ਖੁਰਾਕ ਤੇ ਸਪਲਾਈਜ ਜਤਿੰਦਰ ਗਰਗ ਨੇ ਪੱਖ ਰੱਖਦਿਆਂ ਕਿਹਾ ਕਿ ਅਜੇ ਕੁਝ ਨਮੀ ਵਾਲੀ ਜੀਰੀ ਆ ਰਹੀ ਹੈ।ਜਲਦੀ ਹੀ ਜੀਰੀ ਦੀ ਖਰੀਦ ਨਿਰਵਿਘਨ ਚੱਲ ਪਵੇਗੀ।ਇਸ ਸਮੇਂ ਇੰਸਪੈਕਟਰ ਤਰੂਣ ਸਿੰਗਲਾ, ਸੰਜੇ ਗਰਗ ਆੜਤੀ, ਨਰਸੀ ਰਾਮ, ਮਾਰਕਿਟ ਕਮੇਟੀ ਦੇ ਰਣਧੀਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *