ਝੋਨੇ ਦੀ ਫਸਲ ਖਰਾਬ ਹੋਣ ਕਰਕੇ ਦੁਖੀ ਕਿਸਾਨ ਨੇ ਫਸਲ ਵਾਹੀ

ਝੋਨੇ ਦੀ ਫਸਲ ਖਰਾਬ ਹੋਣ ਕਰਕੇ ਦੁਖੀ ਕਿਸਾਨ ਨੇ ਫਸਲ ਵਾਹੀ
ਕਿਸਾਨ ਆਗੂਆਂ ਵੱਲੋ ਕਿਸਾਨ ਨੂੰ ਮੁਆਵਜਾ ਦੇਣ ਦੀ ਮੰਗ

27-23
ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਜਿਥੇ ਇਕ ਪਾਸੇ ਚਿੱਟੀ ਮੱਖੀ ਤੋ ਪ੍ਰੇਸ਼ਾਨ ਕਿਸਾਨਾਂ ਵੱਲੋਂ ਆਪਣਾ ਨਰਮਾ ਵਾਹੁਣ ਦੀਆਂ ਖਬਰਾਂ ਨਿੱਤ ਦਿਨ ਅਖਬਾਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ ਉਥੇ ਹੀ ਤਲਵੰਡੀ ਸਾਬੋ ਵਿਖੇ ਕਿਸੇ ਬਿਮਾਰੀ ਕਾਰਨ ਸਹੀ ਵਾਧਾ ਨਾ ਹੋਣ ਕਰਕੇ ਇਕ ਕਿਸਾਨ ਨੇ ਆਪਣੀ ਝੋਨੇ ਦੀ ਫਸਲ ਵਾਹ ਦਿੱਤੀ।
ਤਲਵੰਡੀ ਸਾਬੋ ਦੇ ਨਜ਼ਦੀਕ ਲਾਲੇਆਣਾ ਰੋਡ ‘ਤੇ ਸਥਿਤ ਕਿਸਾਨ ਕੁਲਦੀਪ ਸ਼ਰਮਾ ਨੇ ਠੇਕੇ ‘ਤੇ ਜਮੀਨ ਲੈ ਕੇ ਝੋਨੇ ਦੀ ਫਸਲ ਬੀਜੀ ਹੋਈ ਸੀ। ਕਿਸਾਨ ਨੇ ਦੱਸਿਆ ਕਿ ਉਸ ਦੇ ਕਰੀਬ ਤਿੰਨ ਏਕੜ ਝੋਨੇ ਦੀ ਫਸਲ ਵਿੱਚ ਵਾਧਾ ਨਹੀਂ ਹੋਇਆ ਜਿਸ ਲਈ ਉਸ ਨੇ ਉਸ ਉਪਰ ਕਰੀਬ ਵੀਹ ਹਜਾਰ ਦੀ ਦਵਾਈ ਦਾ ਛਿੜਕਾਅ ਵੀ ਕਰ ਦਿੱਤਾ ਸੀ ਪ੍ਰੰਤੂ ਉਸ ਦੇ ਬਾਵਜੂਦ ਵੀ ਉਸ ਦੀ ਝੋਨੇ ਦੀ ਫਸਲ ਵਿੱਚ ਕੋਈ ਵਾਧਾ ਨਹੀਂ ਹੋ ਸਕਿਆ ਜਿਸ ਤੋਂ ਅੱਕ ਕੇ ਪ੍ਰੇਸ਼ਾਨ ਕਿਸਾਨ ਨੇ ਅੱਜ ਆਪਣਾ ਝੋਨਾ ਵਾਹ ਦਿੱਤਾ।ਜਿਕਰਯੋਗ ਹੈ ਕਿ ਉਕਤ ਪੀੜਿਤ ਕਿਸਾਨ ਦੀ ਪਿਛਲੇ ਵਰ੍ਹੇ ਨਰਮੇ ਦੀ ਫਸਲ ਵੀ ਖਰਾਬ ਹੋ ਗਈ ਜਿਸ ਦਾ ਉਸਨੂੰ ਅਜੇ ਤੱਕ ਮੁਆਵਜ਼ਾ ਵੀ ਨਹੀਂ ਸੀ ਮਿਲਿਆ।
ਪੀੜਿਤ ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਪੈਂਤੀ ਹਜਾਰ ਰੁਪਏ ਨੂੰ ਠੇਕੇ ਤੇ ਜਮੀਨ ਲਈ ਸੀ ਜਦੋਂ ਕਿ ਹੁਣ ਤੱਕ ਕਰੀਬ ਤੀਹ ਹਜਾਰ ਉਸ ਦਾ ਉਪਰ ਖਰਚਾ ਹੋ ਗਿਆ ਜਿਸ ਕਰਕੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਹੈ ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਹੱਤਰ ਸਿੰਘ ਨੰਗਲਾ ਨੇ ਕਿਹਾ ਕਿ ਲਗਤਾਰ ਮਾੜੀਆਂ ਸਪਰੇਆਂ ਅਤੇ ਬੀਜਾਂ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੇਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਕਿਸਾਨ ਦਾ ਪਹਿਲਾ ਵੀ ਨੁਕਸਾਨ ਹੋ ਗਿਆ ਸੀ ਪਰ ਇਸ ਨੂੰ ਕੋਈ ਮੁਆਵਜਾ ਨਹੀ ਦਿੱਤਾ ਗਿਆ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਨੂੰ ਤੁਰੰਤ ਸਰਕਾਰ ਬਣਦਾ ਮੁਆਵਜਾ ਮੁਹੱਈਆ ਕਰਵਾਵੇ।

Share Button

Leave a Reply

Your email address will not be published. Required fields are marked *

%d bloggers like this: