ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਝੋਨੇ ਦੀ ਪੀਆਰ 128 ਤੇ 129 ਨਵੀਂ ਕਿਸਮਾਂ ਕਿਸਾਨਾਂ ਲਈ ਹੋਣਗੀਆਂ ਲਾਹੇਵੰਦ

ਝੋਨੇ ਦੀ ਪੀਆਰ 128 ਤੇ 129 ਨਵੀਂ ਕਿਸਮਾਂ ਕਿਸਾਨਾਂ ਲਈ ਹੋਣਗੀਆਂ ਲਾਹੇਵੰਦ

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਮੀਦ ਪ੍ਰਗਟਾਈ ਹੈ ਕਿ ਝੋਨੇ ਦੀਆਂ ਨਵੀਆਂ ਕਿਸਮਾਂ ਨਾਲ ਝਾੜ ਵਧੇਗਾ। ਆਸ਼ੂ ਨੇ ਕਿਹਾ ਕਿ ਨਵੀਂ ਪੀਆਰ ਕਿਸਮਾਂ ਪੀਆਰ 128 ਅਤੇ ਪੀਆਰ 129 ਸਾਡੇ ਕਿਸਾਨਾਂ ਦੇ ਝਾੜ ਨੂੰ ਹੋਰ ਵਧਾਉਣਗੀਆਂ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੀਤੇ ਜਾ ਰਹੇ ਸਰਕਾਰੀ ਯਤਨਾਂ ਵਿਚ ਮਦਦਗ਼ਾਰ ਸਾਬਤ ਹੋਣਗੀਆਂ।

ਅਨਾਜ ਭਵਨ ਵਿਖੇ ਝੋਨੇ ਦੇ ਉਦਯੋਗ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਆਸ਼ੂ ਨੇ ਕਿਹਾ ਕਿ ਪਰਖ ਅਤੇ ਵਿਸ਼ਲੇਸ਼ਣ ਦੀ ਢੁਕਵੀਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਨਵੀਂ ਕਿਸਮਾਂ ਬਜ਼ਾਰ ਵਿੱਚ ਪੇਸ਼ ਕੀਤੀ ਗਈਆਂ ਹਨ। ਇੱਕ ਸੁਝਾਅ ਦੇ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਪੀਏਯੂ ਵੱਲੋਂ ਜਾਰੀ ਕੀਤੇ ਗਏ ਬੀਜ ਇਸ ਸਾਲ ਕਿਸਾਨ ਇਸਤੇਮਾਲ ਕਰਨਗੇ ਅਤੇ ਪ੍ਰਾਈਵੇਟ ਡੀਲਰਾਂ ਵੱਲੋਂ ਵੇਚੇ ਗਏ ਬੀਜ ਦੀ ਵਰਤੋਂ ਅਗਲੇ ਸਾਲ ਤੋਂ ਹੀ ਕੀਤੀ ਜਾਵੇਗੀ। ਨਵੀਆਂ ਕਿਸਮਾਂ ਦੇ ਬੀਜਾਂ ਦੀ ਚੰਗੀ ਕੁਵਾਲਟੀ ਨੂੰ ਯਕੀਨੀ ਬਣਾਉਣ , ਲਈ ਇਹ ਵੀ ਫੈਸਲਾ ਲਿਆ ਗਿਆ ਕਿ ਨਵੀਂ ਕਿਸਮਾਂ ਦਾ ਬੀਜ ਪਹਿਲੇ ਸਾਲ ਵਿੱਚ ਸਿਰਫ ਪੀਏਯੂ ਅਤੇ ਆਈਸੀਏਆਰ ਦੁਆਰਾ ਤਿਆਰ ਕੀਤਾ ਜਾਵੇਗਾ, ਅਤੇ ਇਸ ਤੋਂ ਬਾਅਦ ਨਿੱਜੀ ਡੀਲਰਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ।ਮੰਤਰੀ ਨੇ ਅੱਗੇ ਕਿਹਾ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਬਜ਼ਾਰ ਵਿੱਚ ਬੀਜ ਦੀਆਂ ਨਕਲੀ ਕਿਸਮਾਂ ਦੀ ਵਿਕਰੀ ਤੇ ਰੋਕ ਲਗਾਈ ਜਾ ਸਕੇ। ਡਾਇਰੈਕਟਰ (ਖੇਤੀਬਾੜੀ, ਪੰਜਾਬ) ਨੇ ਕਿਹਾ ਕਿ ਘਟੀਆ ਬੀਜ ਵੇਚਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਇਸ ਸਬੰਧੀ ਵਿਚ ਟੀਮਾਂ ਪਹਿਲਾਂ ਹੀ ਗਠਿਤ ਕੀਤੀਆਂ ਜਾ ਚੁੱਕੀਆਂ ਹਨ। ਮੀਟਿੰਗ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਅਤੇ ਪੀਏਯੂ ਦੀ ਖੋਜ ਟੀਮ ਨੇ ਮੰਤਰੀ ਸਾਹਮਣੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ। ਦੋਵੇਂ ਕਿਸਮਾਂ ਪੀਏਯੂ 201 ਕਿਸਮ ਦੇ ਝੋਨੇ ਤੋਂ ਵੱਖਰੀਆਂ ਹਨ, ਜੋ ਕਿ 2009 ਵਿੱਚ ਸ਼ੁਰੂ ਕੀਤੀ ਗਈ ਸੀ। ਖੁਰਾਕ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਮਿਲਿੰਗ ਦੀ ਅਸਲ ਟਰਾਇਲ ਦੋਵਾਂ ਕਿਸਮਾਂ ਦੇ ਛੋਟੇ ਮਿਲਿੰਗ ਉਪਕਰਣ ਉੱਤੇ ਮੌਕੇ ‘ਤੇ ਕੀਤੀ ਗਈ ਸੀ, ਜਿਸ ਨਾਲ ਝੋਨੇ ਦੀ ਪ੍ਰਵਾਨਗੀ ਲਈ ਭਾਰਤ ਸਰਕਾਰ ਦੁਆਰਾ ਰੱਖੇ ਗਏ ਨਿਯਮਾਂ ਅਨੁਸਾਰ ਦੋਵਾਂ ਕਿਸਮਾਂ ਦੇ ਝਾੜ ਅਤੇ ਵਿਸ਼ੇਸ਼ਤਾਵਾਂ ਮਿਲੀਆਂ ਸਨ।ਮੀਟਿੰਗ ਵਿੱਚ ਮੌਜੂਦ ਸਾਰੇ ਭਾਈਵਾਲਾਂ ਨੇ ਟਰਾਇਲ ਮਿਲਿੰਗ ਦੇ ਨਤੀਜਿਆਂ ਉੱਪਰ ਤਸੱਲੀ ਪ੍ਰਗਟਾਈ।ਐਫਸੀਆਈ ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਨੇ ਇਹ ਵੀ ਕਿਹਾ ਕਿ ਐਫਸੀਆਈ ਸੈਂਟਰਲ ਪੂਲ ਵਿਚ ਚੌਲ ਸਵੀਕਾਰ ਕਰੇਗਾ, ਬਸ਼ਰਤੇ ਭਾਰਤ ਸਰਕਾਰ ਦੁਆਰਾ ਨਿਰਧਾਰਤ ਸਾਰੀਆਂ ਵਿਸ਼ੇਸ਼ਤਾਵਾਂ ਮੁਕੰਮਲ ਰੂਪ ਵਿਚ ਪੂਰਾ ਉੱਤਰਦਾ ਹੋਵੇ।

Leave a Reply

Your email address will not be published. Required fields are marked *

%d bloggers like this: