Sun. Nov 17th, 2019

ਝੋਨੇ ਦੀ ਪਰਾਲੀ ਗੰਭੀਰ ਮਸਲਾ ਅਤੇ ਹੱਲ ?

ਝੋਨੇ ਦੀ ਪਰਾਲੀ ਗੰਭੀਰ ਮਸਲਾ ਅਤੇ ਹੱਲ ?

ਜਿਵੇ ਜਿਵੇ ਝੋਨੇ ਦੀ ਫਸਲ ਦੀ ਕਟਾਈ ਦਾ ਕੰਮ ਜੋਰ ਫੜਦਾ ਜਾ ਰਿਹਾ ਹੈ ਸਰਕਾਰ ਵੱਲੋ ਜਾ ਸਰਕਾਰ ਦੇ ਨੁਮਾਇੰਦਿਆ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਵੱਖ ਵੱਖ ਤਰਾ ਦੀਆ ਉਦਾਹਰਣਾ ਦੇ ਕੇ ਝੋਨੇ ਦੀ ਪਰਾਲੀ ਸੰਬੰਧੀ ਸਖ਼ਤਾਈ ਵਰਤਨ ਦੇ ਬਿਆਨ ਹਰ ਰੋਜ ਅਖ਼ਬਾਰ ਦੀ ਸੁਰਖੀ ਬਣਦੇ ਹਨ।ਆਖਰਕਾਰ ਝੋਨੇ ਦੀ ਪਰਾਲੀ ਕਿਸਾਨਾ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਏ।ਝੋਨੇ ਦੀ ਰਹਿੰਦ ਖੂੰਦ ਦਾ ਨਿਪਟਾਰਾ ਕਰਨਾ ਸਰਕਾਰ ਅਤੇ ਕਿਸਾਨ ਭਰਾਂਵਾ ਲਈ ਇੱਕ ਵੱਡਾ ਅਤੇ ਗੰਭੀਰ ਮਸਲਾ ਬਣ ਚੁੱਕਾ ਹੈ।ਜੇਕਰ ਕਿਸਾਨ ਵੀਰ ਇਸ ਨੂੰ ਅੱਗ ਲਗਾਉਂਦੇ ਨੇ ਤਾ ਇਸ ਵਿੱਚੋ ਪੈਂਦਾ ਹੋਣ ਵਾਲ਼ਾ ਧੂੰਆ ਜਿੱਥੇ ਬੱਚਿਆ ਬਜ਼ੁਰਗਾ ਅਤੇ ਸਾਹ ਦੇ ਮਰੀਜਾ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ ਉੱਥੇ ਨਾਲ ਹੀ ਨਾਲ ਹੋਰ ਬਹੁਤ ਸਾਰੀਆ ਬਿਮਾਰੀਆ ਨੂੰ ਵੀ ਸੱਦਾ ਦਿੰਦਾ ਹੈ ਪਰ ਕੀ ਇਹਨਾ ਦਿਨਾ ਵਿੱਚ ਆ ਕੇ ਹੀ ਪ੍ਰਦੂਸ਼ਣ ਪੈਂਦਾ ਹੁੰਦਾ ਏ।ਇਹ ਦੇਖਿਆ ਜਾਏ ਤਾ ਸਾਲ ਚ ਕੇਵਲ ਕਣਕ ਝੋਨੇ ਦੀ ਫਸਲ ਦੀ ਰਹਿੰਦ ਖੂੰਦ ਲੱਗਭਗ ਪੱਚੀ ਤੀਹ ਦਿਨ ਹੀ ਪ੍ਰਦੂਸ਼ਣ ਫੈਲਾਉਦੇ ਨੇ ਇਸ ਤੋ ਇਲਾਵਾ ਬੱਚਦੇ ਗਿਆਰਾ ਮਹੀਨਿਆ ਦੌਰਾਨ ਜੋ ਧੂੰਆ ਫੈਕਟਰੀਆ ਕਾਰਖਾਨੇ ਇੱਟਾ ਦੇ ਭੱਠੇ ਬੱਸਾ ਟਰੱਕਾ ਕਾਰਾ ਮੋਟਰਸਾਈਕਲਾ ਆਦਿ ਚ ਨਿਕਲਦਾ ਏ ਉਹ ਇਸ ਤੋ ਕਈ ਗੁਣਾ ਖਤਰਨਾਕ ਅਤੇ ਕਿਤੇ ਵੱਧ ਹੈ।
ਫਿਰ ਹਰ ਕੋਈ ਕਿਸਾਨ ਦੇ ਦੁਆਲੇ ਡਾਗ ਚੁੱਕ ਕੇ ਕਿਉ ਖੜ੍ਹਾ ਹੋ ਜਾਂਦਾ ਹੈ।ਕਿਉ ਕੀ ਗੱਲ ਕਿਸਾਨ ਪੂਰੇ ਦੇਸ਼ ਲਈ ਅਨਾਜ ਉੱਗਾ ਕੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਇਸ ਲਈ ਇਹ ਸਰਕਾਰ ਅਤੇ ਦੇਸ ਲਈ ਵੱਡਾ ਸੁਆਲ ਏ ਕੇ ਇਕੱਲਾ ਕਿਸਾਨ ਹੀ ਇਸ ਸਭ ਦਾ ਜਿੰਮੇਵਾਰ ਏ?ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਵੀ ਬਹੁਤ ਰੌਲਾ ਪਿਆ ਸੀ ਉਸ ਵੇਲੇ ਤੋ ਲੈ ਕੇ ਸਰਕਾਰ ਕੋਲ ਗਿਆਰਾ ਮਹੀਨੇ ਦਾ ਸਮਾ ਸੀ ਪਰਾਲੀ ਦਾ ਠੋਸ ਪ੍ਰਬੰਧ ਕਰਨ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀ ਰੜਕੀ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਿੱਧਾ ਅਤੇ ਸਪੱਸ਼ਟ ਸੁਆਲ ਏ ਆਖਰ ਤੁਸੀ ਇਸ ਵਿਸ਼ੇ ਤੇ ਕੀਤਾ ਕੀ ਏ।ਕਿੰਨੇ ਪਿੰਡਾ ਕਿੰਨੀਆ ਕੋਆਪ੍ਰੇਟਿਵ ਸੋਸਾਇਟੀਆ ਚ ਮਸ਼ੀਨਰੀ ਮੁਹੱਈਆ ਕਰਵਾਈ ਹੈ।ਝੋਨੇ ਦੀ ਪਰਾਲੀ ਦੀ ਖਪਤ ਲਈ ਕਿੰਨੇ ਕਾਰਖਾਨੇ ਕਿੰਨੀਆ ਫੈਕਟਰੀਆ ਖੜੀਆ ਕੀਤੀਆ ਨੇ ਜਾ ਫਿਰ ਗੋਗਲੂਆ ਤੋ ਮਿੱਟੀ ਝਾੜਨ ਚ ਹੀ ਰੁੱਝੇ ਰਹੇ।ਕਿਸਾਨਾ ਦੀ ਨਿਗਰਾਨੀ ਲਈ ਸਰਕਾਰ ਨੇ ਪਿਛਲੇ ਦਿਨੀ 22 ਆਈ ਏ ਐੱਸ ਅਫਸਰ ਤੈਨਾਤ ਕਰ ਦਿੱਤੇ ਨੇ ਕੇ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਏਗਾ ਉਸ ਤੇ ਪਰਚਾ ਦਰਜ ਕੀਤਾ ਜਾਵੇਗਾ।ਹੋਰ ਸਰਕਾਰ ਜੀ ਤੁਹਾਡੇ ਕੋਲ ਡੰਡੇ ਨਾਲ ਦਬਾਉਣ ਤੋ ਬਿਨਾ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ ਪਰਚੇ ਦਰਜ ਕਰਨ ਤੋ ਬਿਨਾ।ਵੋਟਾ ਲੈਣ ਵੇਲੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਜਨਤਾ ਦੇ ਸੇਵਕ ਕਹਿਣ ਵਾਲੇ ਕਿਸਾਨਾ ਦੇ ਵਿਰੁੱਧ ਕਦ ਆ ਕੇ ਖੜ੍ਹ ਜਾਣ ਕੋਈ ਪਤਾ ਨਹੀ।ਅਸਲ ਵਿੱਚ ਤਾ ਇਹਨਾ ਲੀਡਰਾ ਨੂੰ ਕੁਰਸੀ ਮਿਲਦਿਆ ਹੀ ਇੰਨਾ ਦੇ ਤੇਵਰ ਬਦਲ ਜਾਂਦੇ ਨੇ।ਕਿੰਨੇ ਕਿਸਾਨ ਕਰਜੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆ ਕਰ ਗਏ ਤੇ ਹਰ ਰੋਜ ਅਖ਼ਬਾਰ ਦੀ ਸੁਰਖੀ ਬਣਦੀ ਕਿਸਾਨ ਦੀ ਖੁਦਕੁਸ਼ੀ ਦੀ ਖ਼ਬਰ।
ਸਰਕਾਰਾ ਦੇ ਮੰਤਰੀਆ ਵਿਧਾਇਕਾ ਨੂੰ ਇਹ ਕਿਧਰੇ ਨਜ਼ਰ ਨਹੀ ਆਉਦੀ।ਸਰਕਾਰ ਜੀ ਪਿਛਲੇ ਦਿਨੀ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਥਾਂ ਥਾਂ ਤੇ ਵੱਡੇ ਵੱਡੇ ਅਕਾਰ ਦੇ ਰਾਵਣ ਦੇ ਪੁਤਲੇ ਚੋ ਹਜਾਰਾ ਦੇ ਬਾਰੂਦ ਰੂਪੀ ਘਾਤਕ ਪਟਾਕੇ ਵਿੱਚ ਰੱਖ ਕੇ ਮੰਤਰੀ ਹਲਕਾ ਵਿਧਾਇਕ ਜਾ ਸਰਕਾਰੀ ਜੁੰਮੇਵਾਰ ਨੁਮਾਇੰਦੇ ਨੇ ਅੱਗ ਦੇ ਹਵਾਲੇ ਖੁਦ ਆਪਣੇ ਹੱਥੀ ਕੀਤੇ।ਉਸ ਸਮੇ ਉਸ ਵਿੱਚੋ ਨਿਕਲਦੀਆ ਜਹਿਰਲੀਆ ਗੈਸਾ ਧੂੰਆ ਕੀ ਉਸ ਨੇ ਵਾਤਾਵਰਣ ਪ੍ਰਦੂਸ਼ਿਤ ਨਹੀ ਕੀਤਾ ਪੂਰਾ ਪ੍ਰਸ਼ਾਸਨ ਉਸ ਸਮੇ ਉੱਥੇ ਮੌਜੂਦ ਸੀ।ਕੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਧੂੰਆ ਨਜ਼ਰ ਨਹੀ ਆਇਆ ਜਦੋਂਕਿ ਕਿਸੇ ਵੀ ਤਰਾ ਦਾ ਪ੍ਰਦੂਸ਼ਣ ਫੈਲਾਉਣਾ ਅਪਰਾਧਿਕ ਮਾਮਲਾ ਬਣਦਾ ਹੈ।ਦੱਸੋ ਉਹਨਾ ਮੰਤਰੀਆ ਵਿਧਾਇਕਾ ਜਾ ਹੋਰਾ ਤੇ ਕਿਸ ਪੁਲਿਸ ਅਧਿਕਾਰੀ ਨੇ ਕਿਹੜੇ ਥਾਣੇ ਚ ਕਿਹੜੇ ਅਤੇ ਕਿੰਨੇ ਪਰਚੇ ਦਰਜ ਕੀਤੇ ਹਨ।ਫਿਰ ਕਿਸਾਨਾ ਲਈ ਦੋਗਲੀ ਨੀਤੀ ਕਿਉ।ਸਿਆਣੇ ਕਹਿੰਦੇ ਨੇ ਜਦੋ ਕਿਸੇ ਵੱਲ ਉਂਗਲ ਚੁੱਕੀਏ ਪਹਿਲਾ ਆਪਣੀ ਪੀੜ੍ਹੀ ਹੇਠ ਸੋਟੀ ਫੇਰ ਲੈਣੀ ਚਾਹੀਦੀ ਹੈ।ਹਾ ਕੁੱਝ ਹੱਦ ਤੱਕ ਪ੍ਰਦੂਸ਼ਣ ਘੱਟ ਕਰਨ ਦੇ ਹੱਲ ਹਨ ਜੇਕਰ ਇਹਨਾ ਨਿਯਮਾਂ ਨੂੰ ਇਮਾਨਦਾਰੀ ਤਨਦੇਹੀ ਅਤੇ ਸਖਤੀ ਨਾਲ ਲਾਗੂ ਕੀਤਾ ਜਾਵੇ ਤਾ ਲੱਗਭਗ ਸੱਤਰ ਤੋ ਅੱਸੀ ਪ੍ਰਤੀਸ਼ਤ ਪ੍ਰਦੂਸ਼ਣ ਇਕੱਲੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਦਾ ਘਟਾਇਆ ਜਾ ਸਕਦਾ ਹੈ।ਪਹਿਲਾ ਹੱਲ ਜਿੰਨੇ ਵੀ ਮੁਲਾਜ਼ਮ ਸਰਕਾਰੀ ਅਦਾਰਿਆ ਵਿੱਚ ਕੰਮ ਕਰਦੇ ਹਨ।ਚਾਹੇ ਉਹ ਕੋਈ ਵੀ ਮਹਿਕਮਾ ਹੋਵੇ।ਉਹ ਥੋੜ੍ਹੀ ਜਾ ਬਹੁਤੀ ਜਮੀਨ ਦੇ ਮਾਲਿਕ ਜਰੂਰ ਹਨ ਉਹ ਭਾਵੇ ਠੇਕੇ ਤੇ ਚਾੜਦੇ ਹੋਣ ਭਾਂਵੇ ਖੁਦ ਕਰਦੇ ਹੋਣ ਉਹਨਾ ਨੂੰ ਸਖਤ ਤੋ ਸਖਤ ਹਦਾਇਤ ਕੀਤੀ ਹੋਵੇ ਜੇ ਉਹਨਾ ਨੂੰ ਸਰਕਾਰੀ ਨੌਕਰੀ ਪਿਆਰੀ ਏ ਉਹ ਪਰਾਲੀ ਨੂੰ ਅੱਗ ਨਹੀ ਲਗਾਉਣਗੇ ਚਾਹੇ ਜੋ ਮਰਜ਼ੀ ਹੱਲ ਕਰਨ।ਹਾਲਾਂਕਿ ਇੱਕ ਖਬਰ ਆਈ ਸੀ ਕਿ ਸਰਕਾਰ ਨੇ ਇਸ ਪ੍ਰਤੀ ਹਦਾਇਤ ਦਿੱਤੀ ਹੈ ਪਰ ਇਸ ਨੂੰ ਸਖਤੀ ਨਾਲ ਲਾਗੂ ਵੀ ਕਰਨਾ ਹੋਵੇਗਾ।ਦੂਸਰਾ ਜਿੰਨੇ ਵੀ ਸਾਬਕਾ ਜਾ ਮੌਜੂਦਾ ਵਿਧਾਇਕ ਜਾ ਮੰਤਰੀ ਆਦਿ ਹਨ ਉਹ ਸਾਰੇ ਹੀ ਚੰਗੀਆ ਜਮੀਨਾ ਦੇ ਮਾਲਕ ਨੇ ਉਹ ਭਾਂਵੇ ਖੁਦ ਉਸ ਤੇ ਅਨਾਜ ਪੈਂਦਾ ਕਰਵਾਉਂਦੇ ਨੇ ਜਾ ਜਮੀਨ ਨੂੰ ਠੇਕੇ ਤੇ ਦਿੰਦੇ ਹੋਣ ਉਹ ਇਹ ਯਕੀਨੀ ਬਣਾਉਣ ਕੇ ਉਸ ਵਿਚਲੀ ਰਹਿੰਦ ਖੂੰਦ ਨੂੰ ਉਹ ਅੱਗ ਨਹੀ ਲਾਉਣ ਦੇਣਗੇ।ਉਹ ਖੁੱਦ ਇਸ ਕੰਮ ਲਈ ਅੱਗੇ ਆਉਣ ਅਤੇ ਇੱਕ ਚੰਗੀ ਪਹਿਲ ਸਾਬਿਤ ਸਿੱਧ ਹੋ ਸਕਦੀ ਹੈ।ਮੰਤਰੀਆ ਵਿਧਾਇਕਾ ਸਰਕਾਰੀ ਅਦਾਰਿਆ ਚ ਕੰਮ ਕਰਦੇ ਮੁਲਾਜ਼ਮਾ ਦੀ ਜਮੀਨ ਨੂੰ ਜੋੜਿਆ ਜਾਏ ਤਾ ਇਹ ਹਜ਼ਾਰਾ ਏਕੜ ਰਕਬਾ ਬਣੇਗਾ ਜੇ ਇਹ ਢੰਗ ਅਪਣਾਇਆ ਜਾਵੇ ਤਾ ਹਜ਼ਾਰਾ ਏਕੜ ਰਕਬਾ ਧੂੰਆ ਰਹਿਤ ਹੋ ਸਕਦਾ ਹੈ।ਤੀਸਰਾ ਪਿੰਡਾ ਕਸਬਿਆ ਆਦਿ ਚ ਬਣਦੀਆ ਪੰਚਾਇਤਾ ਸਾਬਕਾ ਜਾ ਮੌਜੂਦਾ ਸਾਰਿਆ ਤੇ ਵੀ ਇਹੀ ਮਾਪਦੰਡ ਅਪਣਾਇਆ ਜਾਵੇ ਇਸ ਤਹਿਤ ਇਹ ਜਾਣਕਾਰੀ ਜਨਤਕ ਹੋਵੇ ਕੇ ਜੇਕਰ ਕੋਈ ਇਸ ਤਰਾ ਕਰੇਗਾ ਉਹ ਕਿਸੇ ਵੀ ਤਰਾ ਦੀ ਸਬਸਿਡੀ ਨਹੀ ਲੈ ਸਕਦਾ ਅਤੇ ਉਸ ਨੂੰ ਆਪਣੇ ਅਹੁਦੇ ਤੋ ਹੱਥ ਧੋਣੇ ਪੈ ਸਕਦੇ ਨੇ।ਚੌਥਾ ਇਹ ਕੇ ਝੋਨੇ ਦਾ ਬਦਲ ਪੇਸ਼ ਕੀਤਾ ਜਾਏ ਖੇਤੀ ਮਾਹਿਰ ਖੋਜਕਾਰ ਏਸ ਗੱਲ ਤੇ ਜੋਰ ਦੇਣ ਕੀ ਝੋਨੇ ਦੇ ਬਦਲ ਵਜੋ ਲਿਆਂਦੀ ਫਸਲ ਦਾ ਚੰਗਾ ਝਾੜ ਵੀ ਹੋਵੇ।
ਇਸ ਦਾ ਮੰਡੀਕਰਨ ਸੁਚਾਰੂ ਢੰਗ ਨਾਲ ਕੀਤਾ ਜਾਏ ਝੋਨੇ ਦੇ ਬਦਲ ਵਜੋ ਲਿਆਂਦੀ ਫਸਲ ਦਾ ਚੰਗਾ ਭਾਅ ਤਹਿ ਕੀਤਾ ਜਾਵੇ ਜਿੱਥੇ ਕਿਸਾਨ ਖੁਸ਼ਹਾਲ ਹੋਵੇਗਾ ਉੱਥੇ ਦੇਸ਼ ਵੀ ਤਰੱਕੀ ਕਰੇਗਾ ਅਤੇ ਦਿਨੋ ਦਿਨ ਪੈਂਦਾ ਹੁੰਦੀ ਪਾਣੀ ਦੀ ਸਮੱਸਿਆ ਦਾ ਵੀ ਢੁੱਕਵਾ ਹੱਲ ਲੱਭੇਗਾ।
ਪੰਜਵਾ ਇਹ ਕੇ ਮਗਰ ਬੱਚਦੇ ਛੋਟੇ ਅਤੇ ਆਮ ਕਿਸਾਨਾ ਨੂੰ ਕੁੱਝ ਸਮੇ ਲਈ ਇੱਕ ਜਾ ਦੋ ਸੀਜ਼ਨਾ ਤੱਕ ਝੋਨਾ ਕੱਟਣ ਵਾਲੀਆ ਮਸ਼ੀਨਾ ਮਗਰ ਬਣਦੀਆ ਪਰਾਲੀ ਦੀਆ ਲਾਇਨਾ ਨੂੰ ਸਾੜਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਜੋ ਲਾਇਨਾ ਹੁੰਦੀਆ ਹਨ ਉਹ ਧੁੱਪ ਵਿੱਚ ਸੁੱਕ ਜਾਂਦੀਆ ਨੇ ਅਤੇ ਅਸਾਨੀ ਨਾਲ ਮੱਚ ਜਾਂਦੀਆ ਹਨ।ਅਤੇ ਉਹ ਜਿਆਦਾ ਧੂੰਆ ਪੈਂਦਾ ਨਹੀ ਕਰਦੀਆ ਜਦੋਂਕਿ ਇਸ ਦੇ ਮੁਕਾਬਲੇ ਝੋਨੇ ਦੇ ਕਰਚਿਆ ਵਿੱਚ ਜਿਆਦਾ ਸਿੱਲ ਹੁੰਦੀ ਹੈ ਉਹ ਜਲਦੀ ਮੱਚਣ ਦੀ ਬਜਾਏ ਜਿਆਦਾ ਧੁੱਖ ਦੇ ਹਨ ਅਤੇ ਧੂੰਆ ਪੈਂਦਾ ਕਰਦੇ ਨੇ ।ਏਸੇ ਦੌਰਾਨ ਸਰਕਾਰ ਨੂੰ ਕਿਸਾਨਾ ਨੂੰ ਅਤੇ ਕੋਆਪ੍ਰੇਟਿਵ ਸੋਸਾਇਟੀਆ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਫੈਕਟਰੀਆ ਕਾਰਖਾਨੇ ਲਗਾਉਣ ਦਾ ਸਮਾ ਮਿਲ ਜਾਏਗਾ ਬਾਕੀ ਜਦ ਵੱਡੇ ਜਮੀਨ ਦੇ ਰਕਬੇ ਤੇ ਪਰਾਲੀ ਸਾੜਨ ਤੇ ਪਾਬੰਦੀ ਲੱਗ ਜਾਵੇਗੀ ਸਰਦੇ ਪੁੱਜਦੇ ਕਿਸਾਨਾ ਕੋਲ ਲੋੜੀਂਦੀ ਪੈਸਾ ਹੈ ਜਦ ਉਹ ਮਸ਼ੀਨਰੀ ਲੈ ਸਕਦੇ ਹਨ। ਤਦ ਛੋਟੇ ਕਿਸਾਨਾ ਨੂੰ ਅਸਾਨੀ ਹੋਵੇਗੀ।ਅਤੇ ਕਰਜੇ ਹੇਠ ਦੱਬੇ ਕਿਸਾਨਾ ਤੇ ਜਿਆਦਾ ਬੋਝ ਨਹੀ ਪਵੇਗਾ।ਸੋ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਇੱਕ ਦਮ ਬੰਦ ਕਰਨਾ ਜਾ ਕਿਸਾਨਾ ਉੱਤੇ ਪਰਚੇ ਦਰਜ ਕਰਨਾ ਸਮੱਸਿਆ ਦਾ ਹੱਲ ਨਹੀ ਨਾ ਹੀ ਕੋਈ ਬਹੁਤਾ ਸਮਝਦਾਰੀ ਵਾਲਾ ਫੈਸਲਾ ਹੈ।
ਸੋ ਸਰਕਾਰ ਨੂੰ ਕਿਸਾਨਾ ਵੱਲੋ ਬੇਨਤੀ ਹੈ ਕਿ ਸਰਕਾਰ ਇੰਨਾ ਗੱਲਾ ਵੱਲ ਜਰੂਰ ਧਿਆਨ ਦੇਵੇ।

ਬਲਤੇਜ ਸੰਧੂ ਬੁਰਜ
ਬਠਿੰਡਾ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: