Tue. Apr 16th, 2019

ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਖਰੀਦ ਅੱਜ ਤੋਂ : ਚੇਅਰਮੈਨ ਕਲੀਪੁਰ

ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਖਰੀਦ ਅੱਜ ਤੋਂ : ਚੇਅਰਮੈਨ ਕਲੀਪੁਰ
ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਦੀ ਅਪੀਲ
ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਾਰਕਿਟ ਕਮੇਟੀ ਨੇ ਵੱਖਰਾ ਕਾਉਟਰ ਖੋਲ੍ਹਿਆ

balam-singh

ਬੋਹਾ, 30 ਸਤੰਬਰ(ਜਸਪਾਲ ਸਿੰਘ ਜੱਸੀ): ਝੋਨੇ ਦੀ ਖਰੀਦ ਸਬੰਧੀ ਮਾਰਕਿਟ ਕਮੇਟੀ ਬੋਹਾ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਝੋਨੇ ਦੀ ਖ੍ਰੀਦ ਅੱਜ ਤੋਂ ਸੁਰੂ ਕੀਤੀ ਜਾ ਰਹੀ ਹੈ।ਇਨਾਂ ਸਬਦਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਬੋਹਾ ਦੇ ਦਫਤਰ ਵਿਖੇ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।ਉਨਾਂ ਕਿਹਾ ਕਿ ਸz: ਸੁਖਬੀਰ ਸਿੰਘ ਬਾਦਲ, ਉਪਸ਼ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਜੀ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਕਿਸਾਨ ਨੂੰ ਝੋਨਾ ਵੇਚਣ ਵਿੱਚ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਬੋਹਾ ਅਨਾਜ ਮੰਡੀ ਵਿੱਚ ਐਫ਼ਸੀyਆਈy ਅਤੇ ਮਾਰਕਫੈੱਡ ਏਜੰਸੀਆਂ ਵੱਲੋਂ ਝੋਨੇ ਦੀ ਖ੍ਰੀਦ ਕੀਤੀ ਜਾਵੇਗੀ। ਇਸੇ ਤਰਾਂ ਰਾਮਨਗਰ ਭੱਠਲ, ਆਲਮਪੁਰ ਮੰਦਰਾਂ ਅਤੇ ਚੱਕ ਅਲੀਸੇਰ ਵਿੱਚ ਵੇਅਰ ਹਾਊਸ, ਦਲੇਲਵਾਲਾ, ਬੀਰੇਵਾਲਾ ਡੋਗਰਾ, ਅਚਾਨਕ, ਹਾਕਮਵਾਲਾ, ਸੇਰਖਾਂ ਵਾਲਾ ਅਤੇ ਰਿਉਂਦ ਕਲਾਂ ਵਿੱਚ ਪਨਸਪ, ਮਲਕੋਂ, ਸੈਦੇਵਾਲਾ ਅਤੇ ਅੱਕਾਂਵਾਲੀ ਵਿੱਚ ਐਫ਼.ਸੀ.yਆਈy ਖ੍ਰੀਦ ਏਜੰਸੀਆਂ ਖਰੀਦ ਕਰ ਰਹੀਆਂ ਹਨ।ਉਨਾਂ ਕਿਹਾ ਕਿ ਮਾਰਕਿਟ ਕਮੇਟੀ ਬੋਹਾ ਵੱਲੋੋਂ ਇੱਕ ਵਿਸੇਸ ਕਾਊਂਟਰ ਖੋਲਿਆ ਗਿਆ ਹੈ ਜਿੱਥੇ ਆ ਕੇ ਕਿਸਾਨ ਆਪਣੇ ਝੋਨੇ ਦੀ ਖਰੀਦ ਸਬੰਧੀ ਆ ਰਹੀ ਮੁਸਕਿਲ ਦਰਜ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਮਾਰਕਿਟ ਕਮੇਟੀ ਬੋਹਾ ਦਾ ਇੱਕ ਮੁਲਾਜਮ ਹਰ ਖ੍ਰੀਦ ਕੇਂਦਰ ਵਿੱਚ ਤਾਇਨਾਤ ਕੀਤਾ ਗਿਆ ਹੈ।ਸਕੱਤਰ ਮਾਰਕਿਟ ਕਮੇਟੀ ਬਲਕਾਰ ਸਿੰਘ ਅਤੇ ਲੇਖਾਕਾਰ ਮਹਿੰਦਰ ਸਿੰਘ ਚਹਿਲ ਸਾਰੇ ਖਰੀਦ ਕੇਂਦਰਾਂ ਵਿੱਚ ਰੋਜਾਨਾ ਜਾ ਕੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਣਗੇ।ਜਥੇਦਾਰ ਕਲੀਪੁਰ ਨੇ ਕਿਹਾ ਕਿ ਝੋਨੇ ਦੀ ਖ੍ਰੀਦ ਸਬੰਧੀ ਆੜ੍ਹਤੀਆਂ, ਕਿਸਾਨਾਂ ਅਤੇ ਖ੍ਰੀਦ ਏਜੰਸੀਆਂ ਨਾਲ ਵੱਖਸ਼ਵੱਖ ਮੀਟਿੰਗਾਂ ਕੀਤੀਆਂ ਗਈਆਂ ਹਨ ਤਾਂ ਕਿ ਕਿਸੇ ਤਰਾਂ ਦੀ ਕੋਈ ਮੁਸਕਿਲ ਨਾ ਆਵੇ।ਚੇਅਰਮੈਨ ਕਲੀਪੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣਾ ਝੋਨਾ ਸੁਕਾ ਕੇ ਵੱਢਣ ਤਾਂ ਕਿ ਝੋਨੇ ਦੀ ਖ੍ਰੀਦ ਕਰਨ ਸਮੇਂ ਕੋਈ ਔਕੜ ਪੇਸ ਨਾ ਆਵੇ।ਇਸ ਸਮੇਂ ਉਨਾਂ ਨਾਲ ਸਕੱਤਰ ਮਾਰਕਿਟ ਕਮੇਟੀ ਬਲਕਾਰ ਸਿੰਘ, ਪ੍ਰਧਾਨ ਆੜ੍ਹਤੀਆ ਐਸੋਸੀਏਸਨ ਜਗਦੀਸ ਰਾਏ ਗੋਇਲ, ਲੇਖਾਕਾਰ ਮਹਿੰਦਰ ਚਹਿਲ, ਮੰਡੀ ਸੁਪਰਵਾਈਜਰ ਚਰਨਜੀਤ ਸਿੰਘ, ਆਕਸਨ ਰਿਕਾਰਡਰ ਜੁਗਰਾਜ ਸਿੰਘ, ਜੀਵਨ ਸਿੰਘ, ਪ੍ਰਿਤਪਾਲ ਗੋਇਲ, ਅਵਿਨਾਸ ਜਿੰਦਲ ਅਤੇ ਗੁਰਦੀਪ ਸਿੰਘ ਖਾਲਸਾ ਆਦਿ ਹਾਜਰ ਸਨ।

 

Share Button

Leave a Reply

Your email address will not be published. Required fields are marked *

%d bloggers like this: