ਝੋਨੇ ਦੀ ਅਦਾਇਗੀ ਨਾ ਹੋਣ ਕਰਕੇ ਫੂਲਕਾ ਨੇ ਲਾਇਆ ਧਰਨਾ

ਝੋਨੇ ਦੀ ਅਦਾਇਗੀ ਨਾ ਹੋਣ ਕਰਕੇ ਫੂਲਕਾ ਨੇ ਲਾਇਆ ਧਰਨਾ
ਸਕੱਤਰ ਅਤੇ ਚੇਅਰਮੈਨ ਦਫਤਰ ਵਿੱਚ ਹਾਜਰ ਨਾ ਮਿਲਣ ਕਾਰਨ ਸੌਂਪਿਆ ਸੁਪਰਵਾਈਜਰ ਨੂੰ ਮੰਗ ਪੱਤਰ

7-nov-mlp-01ਮੁੱਲਾਂਪੁਰ ਦਾਖਾ 7 ਨਵੰਬਰ (ਮਲਕੀਤ ਸਿੰਘ) ਆਮ ਆਦਮੀ ਪਾਰਟੀ ਦੇ ਸੱਦੇ ‘ਤੇ ਝੋਨੇ ਦੀ ਅਦਾਇਗੀ ਨਾ ਹੋਣ ਕਰਕੇ ਸਥਾਨਕ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਵਰਕਰਾਂ ਸਮੇਤ ਧਰਨਾ ਲਾਇਆ। ਮਾਰਕੀਟ ਕਮੇਟੀ ਦਾ ਸਕੱਤਰ ਰਸਵੀਰ ਸਿੰਘ ਧਾਲੀਵਾਲ ਅਤੇ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ ਦਫਤਰ ਵਿਖੇ ਹਾਜਰ ਨਾ ਮਿਲਣ ਕਰਕੇੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੁਪਰਵਾਈਜ਼ਰ ਨੂੰ ਮੰਗ ਪੱਤਰ ਸੌਂਪਿਆ।

        ਮੰਡੀ ਵਿੱਚ ਕਿਸਾਨਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆ ਐਚ ਐਸ ਫੂਲਕਾ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿੱਚ ਕਿਸਾਨ ਮੰਡੀਆ ਵਿੱਚ ਖੱਜਲ ਖੁਆਰ ਹੋ ਰਹੇ ਹਨ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹਨ। ਸ੍ਰ ਫੂਲਕਾ ਨੇ ਕਿਹਾ ਕਿ ਝੋਨੇ ਦੀ ਖ੍ਰੀਦ 95 ਫੀਸਦੀ ਹੋ ਚੁੱਕੀ ਹੈ, ਜਦੋਂਕਿ ਅਦਾਇਗੀ ਕੇਵਲ 10 ਫੀਸਦੀ ਹੋਈ ਹੈ। ਉਨਾਂ ਕਿਹਾ ਕਿ ਸਾਰੀਆ ਏਜੰਸੀਆ ਨੇ 17-18 ਅਕਤੂਬਰ ਤੋਂ ਕੋਈ ਅਦਾਇਗੀ ਨਹੀ ਕੀਤੀ। ਉਨਾਂ ਕਿਹਾ ਕਿ ਕਿਸਾਨ ਅਗਲੀ ਹਾੜੀ ਦੀ ਬਿਜਾਈ ਕਰਨ ਲਈ ਪੱਲੇ ਖਰਚਾ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਇਸ ਨਾਲ ਕਣਕ ਦੀ ਬਿਜਾਈ ਪਛੜ ਰਹੀ ਹੈ। ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆ ਮੁਸ਼ਕਿਲਾਂ ਦੇ ਮੱਦੇਨਜ਼ਰ ਤੁਰੰਤ ਸਾਰੀ ਦੀ ਸਾਰੀ ਝੋਨੇ ਦੀ ਅਦਾਇਗੀ ਕਰੇ।

         ਇਸ ਮੌਕੇ ਧਰਨਾਕਾਰੀਆ ਵਿੱਚ ਭਗਵੰਤ ਸਿੰਘ ਤੂਰ, ਦਲਜੀਤ ਸਿੰਘ ਸਦਰਪੁਰਾ, ਨਵਦੀਪ ਸਿੰਘ ਪਮਾਲ, ਅੰਮ੍ਰਿਤਪਾਲ ਪਾਲ ਧੋਥੜ, ਦਿਗੰਬਰ ਸਿੰਘ, ਸਰਪੰਚ ਅਮਰਜੋਤ ਸਿੰਘ ਬੱਦੋਵਾਲ, ਜਸਰਾਜ ਸਿੰਘ ਕਪਲਾ, ਤਦਬੀਰ ਸਿੰਘ ਧੂੜਕੋਟ, ਹਰਨੇਕ ਸਿੰਘ ਛਪਾਰ, ਜਸਪਿੰਦਰ ਸਿੰਘ ਨੀਟੂ, ਅਰਸ਼ਦੀਪ ਸਿੰਘ ਜਗਰਾਉਂ, ਸੁਖਜਿੰਦਰ ਸਿੰਘ ਢੋਲਣ, ਬਲੌਰ ਸਿੰਘ ਮੁੱਲਾਂਪੁਰ ਅਤੇ ਰਾਜ ਸਿੰਘ ਬੁੱਟਰ ਆਦਿ ਸ਼ਾਮਲ ਸਨ ।

Share Button

Leave a Reply

Your email address will not be published. Required fields are marked *

%d bloggers like this: