Thu. Jun 20th, 2019

ਝੂਠ ਅਤੇ ਸੱਚ ਦੀ ਲੜਾਈ ਜਾਰੀ ਹੈ

ਝੂਠ ਅਤੇ ਸੱਚ ਦੀ ਲੜਾਈ ਜਾਰੀ ਹੈ

20-8 (2)
ਇੰਗਲੈਂਡ, 20 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਅੱਜ ਦੁਨੀਆਂ ਵਿੱਚ ਜੁਲਮ ਦੀ ਹਾਹਾਕਾਰ ਮਚੀ ਹੋਈ ਹੈ,ਖ਼ਤਰਨਾਕ ਹਥਿਆਰਾਂ ਦੇ ਨਾਲ-ਨਾਲ ਖ਼ਤਰਨਾਕ ਇਨਸਾਨ ਹੋਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ,ਜੁਲਮ ਅਤੇ ਝੂਠ ਤਾਕਤ ਫ਼ੜਦਾ ਜਾ ਰਿਹਾ ਹੈ,ਝੂਠ ਅਤੇ ਫ਼ਰੇਬ ਆਮ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਤਾਕਤਵਰ ਹੋਣ ਦਾ ਵਾਧੂ ਪਾਖੰਡ ਵੀ ਕਰਦਾ ਹੈ,ਕਹਿੰਦੇ ਹਨ ਕਿ ਜਦੋਂ ਦੀਵੇ ਵਿੱਚ ਤੇਲ ਮੁੱਕ ਜਾਂਦਾ ਹੈ ਤਾਂ ਬੁਝਣ ਤੋਂ ਪਹਿਲਾਂ ਇਕ ਜੋਰਦਾਰ ਫ਼ੜੱਕ ਜਰੂਰ ਮਾਰਦਾ ਹੈ,ਡਿਕਟੇਟਰਾਂ ਅਤੇ ਜਾਲਮ ਬਾਦਸ਼ਾਹਾਂ ਨੂੰ ਖ਼ਤਮ ਕਰਨ ਲਈ ਰੀਪੱਬਲਿਕ ਦਾ ਜੋ ਸੁਨੇਹਾ ਸੀ,ਉਹ ਅੱਜ ਵੀ ਕਾਰਗਰ ਸਾਬਤ ਹੋ ਰਿਹਾ ਹੈ,ਬੇਸ਼ਰਤ ਕੇ ਰੀਪੱਬਲਿਕ ਭਾਰਤੀ ਹਿੰਦੂਤਵ ਵਾਲਾ ਨਾ ਹੋਵੇ। ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਿੰਨੇ ਵੀ ਡਿਕਟੇਟਰ ਜਾਂ ਜਾਲਮ ਬਾਦਸ਼ਾਹ ਇਸ ਦੁਨੀਆਂ ਵਿੱਚ ਹੋ ਗੁਜਰੇ ਹਨ ਉਨਾਂ ਸਾਰਿਆਂ ਦੀਆਂ ਕਹਾਣੀਆਂ ਵੀ ਤਕਰੀਬਨ ਇਕੋ ਜਿਹੀਆਂ ਹੀ ਦੇਖਣ ਅਤੇ ਸੁਣਨ ਨੂੰ ਮਿਲੀਆਂ ਹਨ,ਉਨਾਂ ਸਾਰਿਆਂ ਦਾ ਅੰਤ ਵੀ ਤਕਰੀਬਨ ਇਕੋ ਜਿਹਾ ਹੀ ਸੀ। ਪੰਜਾਬ ਵਿੱਚ ਪਿਛਲੇ 32 ਸਾਲਾਂ ਵਿੱਚ ਇਕ ਪਾਸੜ ਰਾਜ ਨੇ ਸਮਾਜ ਵਿੱਚ ਕੋਈ ਵੀ ਸਾਂਝ ਬਣਨ ਨਹੀ ਦਿੱਤੀ ਸਮਾਜ ਨੂੰ ਅਲੱਗ ਥਲੱਗ ਕਰ ਦਿੱਤਾ ਹੈ ਹਿੰਦੂਤਵ ਦਾ ਭਿਆਨਕ ਫ਼ਾਸ਼ੀਵਾਦ ਲਗਾਤਾਰ ਵਧਦਾ ਫ਼ੁੱਲਦਾ ਆ ਰਿਹਾ ਹੈ ਤਾਕਤ ਦਾ ਨਸ਼ਾ ਐਨਾ ਹੈ ਕਿ ਔਰਤ, ਗਰੀਬ, ਬੱਚੇ, ਧਾਰਮਿਕ ਅਸਥਾਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਸਭ ਕੁਝ ਹੀ ਸਵਾਰਥੀ ਲੀਡਰਾਂ ਨੇ ਖਤਮ ਕਰਨ ਦੀ ਪੂਰੀ ਪੂਰੀ ਕੋਸਿਸ਼ ਕੀਤੀ ਹੈ ਆਪਣੀ ਸਾਰੀ ਤਾਕਤ ਗਲਤ ਤਰੀਕੇ ਨਾਲ ਵਰਤੀ ਹੈ। 2017 ਦੀਆਂ ਵੋਟਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਮੌਕੇ ਦੀ ਜਾਲਮ ਬਾਦਲ ਸਰਕਾਰ ਹਿਟਲਰੀ ਅਸੂਲਾਂ ਉਪਰ ਪਹਿਰਾ ਦਿੰਦੀ ਹੋਈ, ਕੂੜ ਪ੍ਰਚਾਰ ਕਰਨ ਲਈ ਸਿਰਧੜ ਦੀ ਬਾਜੀ ਲਾ ਚੁੱਕੀ ਹੈ ਸਾਰਾ ਮੀਡੀਆ ਗੁਰੂਘਰਾਂ ਦਾ ਸਰਮਾਇਆ ਸਰਕਾਰੀ ਦਹਿਸ਼ਤਵਾਦ ਗੁਰੁ ਦੀ ਗੋਲਕ ਕਰਮਚਾਰੀ ਸਭ ਕੁਝ ਸੱਚ ਨੂੰ ਝੂਠਲਾਉਣ ਲਈ ਤਰਲੋਮੱਛੀ ਹੋਏ ਪਏ ਹਨ। ਸੱਚ ਕੋਲ ਹਮੇਸ਼ਾ ਦੀ ਤਰਾਂ ਘੱਟ ਸਾਧਨ ਹੋਣ ਕਾਰਨ ਅਤੇ ਦਹਿਸ਼ਤ ਦਾ ਮਾਹੌਲ ਜੋਰ ਫ਼ੜਦਾ ਜਾ ਰਿਹਾ ਹੋਣ ਕਰਕੇ ਅਸਲ ਗੱਲ ਆਮ ਲੋਕਾਂ ਕੋਲ ਪਹੁੰਚਣ ਲਈ ਸਿਰਫ਼ ਫ਼ੇਸਬੁੱਕ ਵਟਸਐਪ ਅਤੇ ਇੰਟਰਨੈਟ ਹੀ ਬਾਕੀ ਸੀ ਜਿਸ ਨੂੰ ਸੋਸ਼ਲ ਮੀਡੀਆ ਦਾ ਨਾਮ ਦਿੱਤਾ ਹੋਇਆ ਸੀ ਆਉਣ ਵਾਲੇ ਵੀਕਾਂ ਮਹੀਨਿਆਂ ਵਿੱਚ ਇਸ ਸਭ ਕੁਝ ਉਪਰ ਵੀ ਸਰਕਾਰੀ ਕਟਰੋਲ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ ਵੱਡੀਆਂ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਨੋਟਿਸ ਭੇਜ ਦਿੱਤੇ ਹਨ ਕਿ ਸਤੰਬਰ ਤੋਂ ਵਿਦੇਸ਼ੀ ਫ਼ੋਟੋ ਅਤੇ ਸੁਨੇਹੇ ਭੇਜਣ ਵਾਲਿਆਂ ਨੂੰ ਵੱਧ ਪੈਸੇ ਦੇਣੇ ਪੈਣਗੇ। ਫ਼ਾਸ਼ੀਵਾਦ ਦਾ ਹੋਰ ਘਿਨਾਉਣਾ ਰੰਗਢੰਗ ਬਹੁਤ ਛੇਤੀ ਆਮ ਪਬਲਿਕ ਦੇ ਸਾਹਮਣੇ ਆ ਜਾਣਾ ਹੈ। ਕਈ ਵੱਡੀਆਂ ਕੰਪਨੀਆਂ ਇੰਡੀਅਨ ਬਾਣੀਆਂ ਨੇ ਖਰੀਦ ਲਈਆਂ ਹਨ,ਜਿਸ ਦਾ ਨਜਾਇਜ ਫ਼ਾਇਦਾ ਮੌਕੇ ਸਰਕਾਰ ਪੰਜਾਬ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਲਈ ਵਰਤਣਗੇ,ਵੋਟਿੰਗ ਦਾ ਇਲੈਕਟਰੌਨਿਕ ਸਿਸਟਮ ਪਹਿਲਾਂ ਹੀ ਭਾਰਤੀ ਸਰਕਾਰ ਨੇ ਭਾਰਤ ਵਿੱਚ ਲਾਗੂ ਕੀਤਾ ਹੋਇਆ ਹੈ। ਪੱਛਮੀ ਸਰਕਾਰਾਂ ਦੇ ਕੋਲ ਹਾਉਸ ਵੀ ਇੰਡੀਆ ਵਿੱਚ ਹੀ ਹਨ,ਇਹ ਸਭ ਕੁਝ ਹੀ ਭ੍ਰਿਸ਼ਟ ਸਿਸਟਮ ਆਮ ਲੋਕਾਂ ਦੇ ਵਿਰੋਧ ਵਿੱਚ ਵਰਤ ਰਿਹਾ ਹੈ,ਵਿਦੇਸ਼ੀ ਸਰਕਾਰਾਂ ਡਿਪਲੋਮੈਟਿਕ ਸਬੰਧਾਂ ਕਾਰਨ ਕੁੱਝ ਵੀ ਨਹੀ ਕਰ ਸਕਦੀਆਂ ਜਾਂ ਕਰਨਾ ਨਹੀ ਚਾਹੁੰਦੀਆਂ। ਇਹ ਸੱਚ ਅਤੇ ਝੂਠ ਦੀ ਲੜਾਈ ਭਾਵੇ ਇਨਸਾਨ ਦੇ ਜਨਮ ਤੋਂ ਹੀ ਸ਼ੁਰੂ ਹੈ ਪਰ ਜਿਸ ਤਰਾਂ ਟੈਕਨੌਲੋਜੀ ਤਰੱਕੀ ਦੀਆਂ ਸੀਮਾਂ ਨੂੰ ਪਾਰ ਕਰਦੀ ਜਾ ਰਹੀ ਹੈ,ਉਸੇ ਤਰਾਂ ਹੀ ਜੁਲਮ ਵੀ ਵੱਧਦਾ ਹੀ ਜਾਣਾ ਹੈ। ਆਓ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਕ ਪਲੇਟਫ਼ਾਰਮ ਉਪਰ ਇਕੱਠੇ ਹੋਈਏ,ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਰਬੱਤ ਖਾਲਸਾ ਜਥੇਬੰਦੀਆਂ ਦਾ ਸਾਂਝਾ ਸਾਥ ਦੇ ਕੇ ਝੂਠ ਨੂੰ ਹੋਰ ਤਾਕਤ ਫ਼ੜਨ ਤੋਂ ਪਹਿਲਾਂ ਪਹਿਲਾਂ ਹੀ ਕੰਟਰੋਲ ਕਰ ਲਈਏ।

Leave a Reply

Your email address will not be published. Required fields are marked *

%d bloggers like this: