Thu. Jul 18th, 2019

ਝੁਨੀਰ ਦੇ ਸਰਕਾਰੀ ਸਕੂਲ ਵੱਲੋ ਏਡਜ ਦਿਵਸ ਮਨਾਇਆ

ਝੁਨੀਰ ਦੇ ਸਰਕਾਰੀ ਸਕੂਲ ਵੱਲੋ ਏਡਜ ਦਿਵਸ ਮਨਾਇਆ

ਵੱਖ ਵੱਖ ਅਧਿਆਪਕਾਂ ਨੇ ਆਪਣੇ ਏਡਜ ਪ੍ਰਤੀ ਵਿਚਾਰ ਪੇਸ਼ ਕੀਤੇ

ਪ੍ਰਿੰਸੀਪਲ ਦੀ ਅਗਵਾਈ ਚ ਏਡਜ ਜਾਗਰੂਕਤਾ ਰੈਲੀ ਦੀ ਪਿੰਡਾਂ ਚ ਫੇਰੀ ਪਾਈ

img-20161203-wa0190ਝੁਨੀਰ 3 ਦਸੰਬਰ(ਗੁਰਜੀਤ ਸ਼ੀਂਹ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ ਜਿੱਥੇ ਅੱਜ ਪੂਰੇ ਪੰਜਾਬ ਦੇ ਸਕੂਲਾਂ ਚ ਏਡਜ਼ ਦਿਵਸ ਮਨਾਇਆ ਗਿਆ ਉੱਥੇ ਜ਼ਿਲਾਂ ਸਿੱਖਿਆ ਅਫਸਰ ਦੇ ਹੁਕਮਾਂ ਸਦਕਾ ਝੁਨੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋ ਏਡਜ਼ ਜਾਗਰੂਕਤਾ ਪ੍ਰਤੀ ਇੱਕ ਰੈਲੀ ਕੱਢੀ ਗਈ।ਜਿਸ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਲਾਜਪਤ ਰਾਏ ਜੀ ਅਤੇ ਮੈਥ ਮਾਸਟਰ ਪਰਵਿੰਦਰ ਸਿੰਘ (ਕਿਸੌਰ ਸਿੱਖਿਆ ਇੰਚਾਰਜ) ਨੇ ਆਪਣੇ ਕਰਕਮਲਾਂ ਨਾਲ ਕੀਤਾ।ਇਸ ਮੌਕੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਏਡਜ਼ ਪ੍ਰਤੀ ਜਾਗਰੂਕਤਾ ਰੈਲੀ ਪਿੰਡਾਂ ਦੀਆਂ ਗਲੀਆਂ ਵਿੱਚੋ ਦੀ ਹੁੰਦੀ ਹੋਈ ਵਾਪਸ ਪੁੱਜੀ।ਉੱਥੇ ਇਸ ਰੈਲੀ ਦੌਰਾਨ ਰਾਸਤੇ ਵਿੱਚ ਬੱਚਿਆਂ ਨੇ ਸਲੋਗਨਾਂ ਦੁਆਰਾ ਲੋਕਾਂ ਨੂੰ ਏਡਜ਼ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ।ਇਸ ਮੌਕੇ ਪ੍ਰਿੰਸੀਪਲ ਲਾਜਪਤ ਰਾਏ ਅਤੇ ਮੈਥ ਮਾਸਟਰ ਪਰਵਿੰਦਰ ਸਿੰਘ ਨੇ ਏਡਜ਼ ਤੋ ਬਚਣ ਲਈ ਜਨਤਾ ਅਤੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਰੈਲੀ ਦੌਰਾਨ ਨਛੱਤਰ ਸਿੰਘ ਹਿੰਦੀ ਮਾਸਟਰ ,ਸਤਵੀਰ ਸਿੰਘ ਪੀਟੀਆਈ ,ਕਮਲਜੀਤ ਸਿੰਘ ,ਬਲਦੀਪ ਸਿੰਘ ,ਗੁਰਜੰਟ ਸਿੰਘ ,ਹਰਦੀਪ ਸਿੰਘ ,ਭੋਲਾ ਸਿੰਘ ,ਅਮਰਜੀਤ ਸਿੰਘ ,ਮੈਡਮ ਕੁਲਵਿੰਦਰ ਕੌਰ ,ਪੂਜਾ ਰਾਣੀ ,ਮਮਤਾ ਰਾਣੀ ,ਨੀਲਮ ਰਾਣੀ ,ਵੀਰਇੰਦਰ ਕੌਰ ,ਬਲਵਿੰਦਰ ਕੌਰ ਨੇ ਵੀ ਏਡਜ ਸੰਬੰਧੀ ਆਪਣੇ ਵਡਮੁੱਲੇ ਵਿਚਾਰ ਰੱਖੇ।

Leave a Reply

Your email address will not be published. Required fields are marked *

%d bloggers like this: