ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਝੁਨੀਰ ਦੇ ਕਿਸਾਨ ਨੇ ਆਰਥਿਕ ਤੰਗੀ ਕਾਰਨ ਕੀਤੀ ਆਤਮ ਹੱਤਿਆ

ਝੁਨੀਰ ਦੇ ਕਿਸਾਨ ਨੇ ਆਰਥਿਕ ਤੰਗੀ ਕਾਰਨ ਕੀਤੀ ਆਤਮ ਹੱਤਿਆ

ਝੁਨੀਰ 16 ਜੂਨ (ਗੁਰਜੀਤ ਸ਼ੀਂਹ) ਪਿੰਡ ਝੁਨੀਰ ਦੇ ਕਿਸਾਨ ਨੇ ਆਰਥਿਕ ਤੰਗੀ ਨਾ ਸਹਾਰਦਿਆਂ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ।ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (38) ਪੁੱਤਰ ਕਾਕਾ ਸਿੰਘ ਭੁੱਲਰ 5 ਕਿਲਿਆਂ ਦਾ ਮਾਲਕ ਸੀ।ਜਿਸ ਨੇ ਕਰੀਬ ਦੋ ਕਿਲੇ ਜਮੀਨ ਆਰਥਿਕ ਤੰਗੀ ਕਾਰਨ ਵੇਚ ਦਿੱਤੀ ਸੀ।ਨਰਮਾ ਆਦਿ ਨਾ ਹੋਣ ਕਰਕੇ ਉਹ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।ਉਹ ਪੰਜ ਭੈਣਾਂ ਦਾ ਭਰਾ ਸੀ।ਜਸਵਿੰਦਰ ਸਿੰਘ ਦੇ ਦੋ ਲੜਕੀਆਂ ਵੱਡੀ ਦਸਵੀਂ ਕਲਾਸ ਅਤੇ ਛੋਟੀ ਅੱਠਵੀਂ ਕਲਾਸ ਵਿੱਚ ਪੜਦੀ ਹੈ।ਬੇਟਾ ਅਜੇ ਛੋਟਾ ਹੈ।ਦਿਨੋ ਦਿਨ ਵਧ ਰਹੀ ਮਹਿੰਗਾਈ ਤੇ ਕੋਈ ਆਮਦਨੀ ਦਾ ਸਾਧਨ ਨਾ ਹੋਣ ਕਰਕੇ ਉਹ ਪਿਛਲੇ ਕੁਝ ਦਿਨਾਂ ਤੋ ਆਰਥਿਕ ਤੰਗੀ ਮਹਿਸੂਸ ਕਰਦਾ ਸੀ।ਇਸ ਵਿਅਕਤੀ ਪਾਸ ਕਰਜਾ ਵੀ ਚੜ ਗਿਆ ਸੀ।ਜਿਸ ਨੇ ਆਪਣੇ ਘਰ ਵਿਖੇ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: