ਝਬਾਲ ਵਿਖੇ ਮੁਫ਼ਤ ਡਾਕਟਰੀ ਸਹਾਇਤਾ ਕੈਂਪ 3 ਜੁਲਾਈ ਨੂੰ

ss1

ਝਬਾਲ ਵਿਖੇ ਮੁਫ਼ਤ ਡਾਕਟਰੀ ਸਹਾਇਤਾ ਕੈਂਪ 3 ਜੁਲਾਈ ਨੂੰ

19-18 (1)
ਝਬਾਲ, 18 ਜੂਨ (ਹਰਪ੍ਰੀਤ ਸਿੰਘ): ਦਿ ਸਟਾਰ ਰੋਇਲ ਕਲੱਬ ਝਬਾਲ, ਪੰਜਾਬ ਚੰਡੀਗੜ ਜਰਨਿਲਸਟ ਯੂਨੀਅਨ ਦੀ ਝਬਾਲ ਇਕਾਈ ਅਤੇ ਸਮੂੰਹ ਦੁਕਾਨਦਾਰ ਯੂਨੀਅਨ ਅੱਡਾ ਝਬਾਲ ਵੱਲੋਂ ਤਿੰਨ ਜੁਲਾਈ ਨੂੰ ਸਾਂਝੇ ਤੌਰ ’ਤੇ ਕਸਬਾ ਝਬਾਲ ਵਿਖੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਜਾ ਮੁੱਫ਼ਤ ਡਾਕਟਰੀ ਸਹਾਇਤਾ ਕੈਂਪ ਸਬੰਧੀ ਵਲੰਟੀਅਰ ਨੌਜਵਾਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਲੱਬ ਪ੍ਰਧਾਨ ਰਮੇਸ਼ ਕੁਮਾਰ ਬੰਟੀ ਸਰਮਾ ਨੇ ਦਿੰਦਿਆਂ ਦੱਸਿਆ ਕਿ ਲਗਾਏ ਜਾ ਰਹੇ ਉਕਤ ਮੁੱਫ਼ਤ ਡਾਕਟਰੀ ਸਹਾਇਤਾ ਕੈਂਪ ਦੀਆਂ ਤਿਆਰੀਆਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਸ ਨੇ ਦੱਸਿਆ ਕਿ ਇਹ ਕੈਂਪ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅਤੇ ਕੈਂਪ ’ਚ ਮਾਹਿਰ ਡਾਕਟਰਾਂ ਦੀ ਟੀਮ ਜਿਥੇ ਮਰੀਜਾਂ ਦਾ ਮੁਫ਼ਤ ਚੈੱਕਅਪ ਕਰੇਗੀ ਉਥੇ ਹੀ ਮਰੀਜਾਂ ਨੂੰ ਮੁੱਫਤ ਦਵਾਈਆਂ ਦੇਣ ਦੇ ਨਾਲ ਅਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਅੱਧੇ ਖਰਚ ’ਤੇ ਅਪ੍ਰੇਸ਼ਨ ਕੀਤੇ ਜਾਣਗੇੇੇ। ਉਨਾਂ ਦੱਸਿਆ ਕਿ ਇਸ ਮੌਕੇ ਥਾਇਰਡ ਬਿਮਾਰੀ ਤੋਂ ਗ੍ਰਸਤ ਮਰੀਜਾਂ ਦੇ ਬਹੁਤ ਹੀ ਘੱਟ ਕੀਮਤ ’ਤੇ ਥਾਇਰਡ ਟੈਸਟ ਵੀ ਕੀਤੇ ਜਾਣਗੇ।

ਬੰਟੀ ਸਰਮਾ ਨੇ ਦੱਸਿਆ ਕਿ 2 ਜੁਲਾਈ ਨੂੰ ਹਸਪਤਾਲ ਦੀ ਇਕ ਵਿਸ਼ੇਸ਼ ਟੀਮ ਵੱਲੋਂ ਲੋਕ ਜਾਗਰੂਕਤਾ ਕੈਂਪ ਵੀ ਲਗਾਇਆ ਜਾਵੇਗਾ ਜਿਸ ਦੌਰਾਂਨ ਹਾਦਸਿਆਂ ਵਿੱਚ ਜਖਮੀ ਲੋਕਾਂ ਨੂੰ ਬਚਾਉਣ ਅਤੇ ਮੁੱਢਲੀ ਸਹਾਇਤਾ ਦੇਣ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਮੱਝੂਪੁਰ, ਤਨੂੰ ਝਬਾਲ, ਰਾਮ ਸਿੰਘ ਨਾਮਧਾਰੀ, ਡਾ. ਹਰੀਸ ਸਰਮਾ, ਸੈਮੀ ਡੇਅਰੀਵਾਲਾ, ਸਰਬਜੀਤ ਸਿੰਘ ਸਾਬਾ ਗੰਡੀਵਿੰਡ, ਗੁਰਦੇਵ ਸਿੰਘ ਰਿੰਕੂ, ਪ੍ਰਕਾਸ਼ ਸਿੰਘ ਪਾਸ਼ਾ ਝਬਾਲ, ਜੱਗਾ ਸਵਰਗਾਪੁਰੀ, ਬਲਜਿੰਦਰ ਸਿੰਘ ਬੁੱਧੂ, ਸੁਖਬੀਰ ਸਿੰਘ ਕੋਟ, ਸਨੀ ਦੋਦੇ, ਸਤਨਾਮ ਐਮਾਂ, ਗੁਰਵਿੰਦਰ ਸਿੰਘ ਗੱਗੋਬੂਆ, ਮਨੂੰ ਠੱਟਾ, ਬਾਊ ਸਰਹਾਲੀ, ਹਰਭਜਨ ਸਰਹਾਲੀ, ਬਾਂਕਾ ਮਲਕ, ਗੁਰਦਿਆਲ ਸਿੰਘ ਲਾਲੀ ਗੰਡੀਵਿੰਡ, ਰਾਜਵਿੰਦਰ ਕੁਮਾਰ ਰਾਜੂ, ਭੁਪਿੰਦਰ ਸਿੰਘ ਘਈ, ਬੀਐਸ.ਟੇਲਰਜ, ਬਿੱਲਾ ਸ਼ਰਮਾ, ਮਨੂੰ ਬਘਿਆੜੀ, ਮਨਜਿੰਦਰ ਸਿੰਘ ਲਹਿਰੀ, ਜਪਿੰਦਰ ਸਿੰਘ ਜਪਾਨਾ, ਡਾ. ਸੋਨੂੰ ਝਬਾਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *