ਝਪਟਮਾਰ ਮਰਦ ਤੇ ਔਰਤ , ਬਜੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫਰਾਰ

ਝਪਟਮਾਰ ਮਰਦ ਤੇ ਔਰਤ , ਬਜੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫਰਾਰ

ਗੜਸ਼ੰਕਰ,12 ਦਸੰਬਰ (ਅਸ਼ਵਨੀ ਸ਼ਰਮਾ) ਪਿੰਡ ਗੱਦੀਵਾਲ-ਬੀਤ ਲਾਗੇ ਦਿਨ ਦਿਹੜੇ ਕਰੀਬ ਦੁਪਿਹਰ 12 ਵਜੇ ਮੋਟਰਸਾਈਕਲ ਸਵਾਰ ਝਪਟਮਾਰ ਮਰਦ ਤੇ ਔਰਤ ਵਲੋ ਇਕ ਬਜੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋਣ ਦੀ ਖਬਰ ਹੈ। ਪਿੰਡ ਗੱਦੀਵਾਲ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਖੇਲਾ ਨੇ ਦੱਸਿਆ ਕਿ ਉਹਨਾਂ ਦੀ ਵੱਡੀ ਭੈਣ ਗੁਰਮੇਜ ਕੌਰ(66) ਆਪਣੇ ਪਿੰਡ ਪੂਬੋਵਾਲ(ਊਨਾਂ) ਤੋਂ ਪੇਕੇ ਪਿੰਡ ਗੱਦੀਵਾਲ ਨੂੰ ਆ ਰਹੀ ਸੀ। ਗਰਮੇਜ ਕੌਰ ਅੱਡਾ ਝੁੰਗੀਆਂ ਬਸ ਤੋਂ ਉੱਤਰ ਕੇ ਪੈਦਲ ਪਿੰਡ ਗੱਦੀਵਾਲ ਨੂੰ ਕੱਚੇ ਰਸਤੇ ਚਲ ਪਈ ਜਦ  ਪਿੰਡ ਨੇੜੇ ਪੁਜੀ ਤਾਂ ਪਿਛੋਂ ਇਕ ਮੋਟਰਸਾਈਕਲ( ਜਿਸ ਨੂੰ ਮਰਦ ਚਲਾ ਰਿਹਾ ਸੀ ਤੇ ਔਰਤ ਪਿੱਛੇ ਬੈਠੀ ਸੀ ) ਉਸ ਕੋਲ ਆ ਕੇ ਰੁਕ ਗਏ। ਔਰਤ ਨੇ ਮੋਟਰ ਸਾਈਕਲ ਤੋਂ ਹੇਠਾਂ ਉਤਰ ਕੇ ਗੁਰਮੇਜ ਕੌਰ ਨਾਲ ਗਲ ਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਉਸ ਦੀ ਵੀ ਗੱਦੀਵਾਲ ਰਿਸ਼ਤੇਦਾਰੀ ਹੈ ਤੇ ਉਹ ਵੀ ਗੱਦੀਵਾਲ ਨੂੰ ਜਾ ਰਹੇ ਹਨ। ਇੰਨੇ ਨੂੰ ਮੌਕਾ ਤਾੜ ਕੇ ਉਸ ਝਪਟਮਾਰ ਔਰਤ ਨੇ  ਗੁਰਮੇਜ ਕੌਰ ਦੀਆਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਪਰ ਗੁਰਮੇਜ ਕੋਰ ਨੇ ਔਰਤ ਨੂੰ ਜੱਫਾ ਮਾਰ ਕੇ  ਸ਼ਾਲ ਤੋਂ ਫੜ ਲਿਆ ਤੇ ਔਰਤ ਸ਼ਾਲ ਛੱਡ ਕੇ ਵਾਲੀਆਂ ਲੈ ਕੇ ਆਪਣੇ ਸਾਥੀ ਮਰਦ ਨਾਲ(ਜੋ ਕਿ ਪਹਿਲਾਂ ਹੀ ਮੋਟਰ ਸਾਈਕਲ ਸਟਾਰਟ ਕਰਕੇ ਖੜਾ ਸੀ) ਨਾਲ ਫਰਾਰ ਹੋ ਗਈ। ਪਤਾ ਚਲਣ ਤੇ ਪਿੰਡ ਦੇ ਕੁਝ ਨੌਜਵਾਨਾ ਨੇ ਉਹਨਾਂ ਦਾ ਪਿੱਛਾ ਤਾਂ ਕੀਤਾ ਪਰ ਤਦ ਤਕ ਦੇਰ ਹੋ ਚੁੱਕੀ ਸੀ। ਪੁਲਿਸ ਚੌਕੀ ਬੀਣੇਵਾਲ ਨੂੰ ਇਤਲਾਹ ਦੇ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: