ਜੱਸੀ ਸਿੱਧੂ ਕਤਲ ਕੇਸ: ਮਾਂ ਤੇ ਮਾਮਾ ਕੈਨੇਡਾ ‘ਚੋਂ ਡੀਪੋਰਟ, ਪੰਜਾਬ ਪੁਲਿਸ ਨੂੰ ਮਿਲੀ ਹਵਾਲਗੀ

ਜੱਸੀ ਸਿੱਧੂ ਕਤਲ ਕੇਸ: ਮਾਂ ਤੇ ਮਾਮਾ ਕੈਨੇਡਾ ‘ਚੋਂ ਡੀਪੋਰਟ, ਪੰਜਾਬ ਪੁਲਿਸ ਨੂੰ ਮਿਲੀ ਹਵਾਲਗੀ

ਜੱਸੀ ਸਿੱਧੂ ਕਤਲ ਕੇਸ ਮਾਮਲੇ ‘ਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਾਮਲੇ ਚ ਮੁਲਜ਼ਮ ਮਾਂ ਮਲਕੀਤ ਕੌਰ ਸਿੱਧੂ ਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਕੈਨੇਡਾ ਸਰਕਾਰ ਵੱਲੋਂ ਡੀਪੋਰਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਦਿੱਲੀ ਏਅਰਪੋਰਟ ‘ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੰਜਾਬ ਪੁਲਿਸ ਹੁਣ ਦੋਹਾਂ ਨੂੰ ਦਿੱਲੀ ਤੋਂ ਪੰਜਾਬ ਲਿਆ ਕੇ ਅੱਜ ਸੰਗਰੂਰ ਜ਼ਿਲ੍ਹੇ ਦੀ ਮਲੇਰਕੋਟਲਾ ਅਦਾਲਤ ‘ਚ ਪੇਸ਼ ਕਰੇਗੀ।
ਮਿੱਠੂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਹੁਣ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਹੁਣ ਇੰਨੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਨਸਾਫ ਜਰੂਰ ਮਿਲੇਗਾ। 19 ਕੁ ਸਾਲ ਪਹਿਲਾ ਕੈਨੇਡਾ ਦੀ ਜੰਮਪਲ਼ ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ (25) ਦਾ ਕਤਲ ਸਾਲ 2000 `ਚ ਹੋ ਗਿਆ ਸੀ। ਕਿਸੇ ਨੇ ਗਲ਼ਾ ਵੱਢ ਕੇ ਉਸ ਦੀ ਹੱਤਿਆ ਕੀਤੀ ਸੀ।
ਪੰਜਾਬ ਪੁਲਿਸ ਮੁਤਾਬਕ ਇਹ ਪਰਿਵਾਰਕ ਅਣਖ ਖ਼ਾਤਰ ਕੀਤਾ ਕਤਲ ਸੀ ਤੇ ਇਸਦੇ ਕਥਿਤ ਮੁੱਖ ਮੁਲਜ਼ਮ – ਜੱਸੀ ਦੀ ਮਾਂ ਮਲਕੀਤ ਕੌਰ ਤੇ ਜੱਸੀ ਦਾ ਮਾਮਾ ਸੁਰਜੀਤ ਸਿੰਘ ਬਦੇਸ਼ਾ ਹਨ।
ਉੱਘੇ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਇਸ ਬਾਰੇ ਪੂਰੀ ਇੱਕ ਕਿਤਾਬ ਅੰਗਰੇਜ਼ੀ `ਚ ਲਿਖੀ ਹੈ; ਜਿਸ ਵਿੱਚ ਜੱਸੀ ਦੇ ਪਤੀ (ਜਿਸ ਨਾਲ ਜੱਸੀ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿ਼ਲਾਫ਼ ਚੋਰੀ-ਛਿਪੇ ਪ੍ਰੇਮ ਵਿਆਹ ਰਚਾ ਲਿਆ ਸੀ) ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਕੀਤੀ ਲੰਮੇਰੀ ਗੱਲਬਾਤ ਦੇ ਆਧਾਰ `ਤੇ ਇਸ ਸਾਰੇ ਮਾਮਲੇ ਨਾਲ ਸਬੰਧਤ ਠੋਸ ਤੱਥ ਦਿੱਤੇ ਗਏ ਹਨ। ਇਹ ਕਤਲ ਕਾਂਡ ਕਿਉਂਕਿ ਕਾਫ਼ੀ ਹਾਈ-ਪ੍ਰੋਫ਼ਾਈਲ ਹੋ ਚੁੱਕਾ ਹੈ, ਇਸ ਲਈ ਇਸ ਕਿਤਾਬ ਦੀ ਵੀ ਡਾਢੀ ਚਰਚਾ ਹੋਈ ਹੈ।
ਮਿੱਠੂ ਲੁਧਿਆਣਾ ਜਿ਼ਲ੍ਹੇ `ਚ ਜਗਰਾਓਂ ਲਾਗਲੇ ਪਿੰਡ ਕਾਉਂਕੇ ਖੋਸਾ ਦਾ ਵਸਨੀਕ ਹੈ ਤੇ ਜੱਸੀ ਨੇ ਕੈਨੇਡਾ ਤੋਂ ਪੰਜਾਬ ਆ ਕੇ ਉਸ ਨਾਲ ਵਿਆਹ ਰਚਾਇਆ ਸੀ।

Share Button

Leave a Reply

Your email address will not be published. Required fields are marked *

%d bloggers like this: