Thu. Jul 11th, 2019

ਜੱਸੀ ਕਤਲ ਕੇਸ: ਅਦਾਲਤ ਨੇ ਮਾਂ ਤੇ ਮਾਮੇ ਨੂੰ ਨਿਆਇਕ ਹਿਰਾਸਤ ’ਚ ਭੇਜਿਆ

ਜੱਸੀ ਕਤਲ ਕੇਸ: ਅਦਾਲਤ ਨੇ ਮਾਂ ਤੇ ਮਾਮੇ ਨੂੰ ਨਿਆਇਕ ਹਿਰਾਸਤ ’ਚ ਭੇਜਿਆ

ਬਹੁ-ਚਰਚਿਤ ਜੱਸੀ ਸਿੱਧੂ ਕਤਲ ਕੇਸ ‘ਚ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਅੱਜ ਥਾਣਾ ਅਮਰਗੜ੍ਹ ਦੀ ਪੁਲਿਸ ਵੱਲੋਂ ਮਲੇਰਕੋਟਲਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਦੋਹਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਸੰਗਰੂਰ ਜੇਲ੍ਹ ‘ਚ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਅਦਾਲਤ ਚ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਦਾ ਰਿਮਾਂਡ 2 ਦਿਨ ਹੋਰ ਵਧਾਉਣ ਲਈ ਅਰਜ਼ੀ ਦਾਖ਼ਲ ਕੀਤੀ ਸੀ ਪਰ ਅਦਾਲਤ ਵਲੋਂ ਇਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ। ਇਸ ਦੌਰਾਨ ਮਾਣਯੋਗ ਅਦਾਲਤ ਨੇ ਅੱਜ ਦੋਹਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਸੰਗਰੂਰ ਜੇਲ੍ਹ ‘ਚ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਲੰਘੇ ਕੁਝ ਦਿਨ ਪਹਿਲਾਂ ਹੀ ਮ੍ਰਿਤਕ ਲੜਕੀ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਕੈਨੇਡਾ ਤੋਂ ਡੀਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ।
ਉੱਘੇ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਇਸ ਬਾਰੇ ਪੂਰੀ ਇੱਕ ਕਿਤਾਬ ਅੰਗਰੇਜ਼ੀ `ਚ ਲਿਖੀ ਹੈ; ਜਿਸ ਵਿੱਚ ਜੱਸੀ ਦੇ ਪਤੀ (ਜਿਸ ਨਾਲ ਜੱਸੀ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿ਼ਲਾਫ਼ ਚੋਰੀ-ਛਿਪੇ ਪ੍ਰੇਮ ਵਿਆਹ ਰਚਾ ਲਿਆ ਸੀ) ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਕੀਤੀ ਲੰਮੇਰੀ ਗੱਲਬਾਤ ਦੇ ਆਧਾਰ `ਤੇ ਇਸ ਸਾਰੇ ਮਾਮਲੇ ਨਾਲ ਸਬੰਧਤ ਠੋਸ ਤੱਥ ਦਿੱਤੇ ਗਏ ਹਨ। ਇਹ ਕਤਲ ਕਾਂਡ ਕਿਉਂਕਿ ਕਾਫ਼ੀ ਹਾਈ-ਪ੍ਰੋਫ਼ਾਈਲ ਹੋ ਚੁੱਕਾ ਹੈ, ਇਸ ਲਈ ਇਸ ਕਿਤਾਬ ਦੀ ਵੀ ਡਾਢੀ ਚਰਚਾ ਹੋਈ ਹੈ।
ਮਿੱਠੂ ਲੁਧਿਆਣਾ ਜਿ਼ਲ੍ਹੇ `ਚ ਜਗਰਾਓਂ ਲਾਗਲੇ ਪਿੰਡ ਕਾਉਂਕੇ ਖੋਸਾ ਦਾ ਵਸਨੀਕ ਹੈ ਤੇ ਜੱਸੀ ਨੇ ਕੈਨੇਡਾ ਤੋਂ ਪੰਜਾਬ ਆ ਕੇ ਉਸ ਨਾਲ ਵਿਆਹ ਰਚਾਇਆ ਸੀ।

Leave a Reply

Your email address will not be published. Required fields are marked *

%d bloggers like this: